ਹਿਨਾ ਖਾਨ ਨੂੰ ''ਨਾਗਿਨ 3'' ਦੀ ਤਾਮਸੀ ਨੇ ਦਿੱਤਾ ਸਰਪ੍ਰਾਈਜ਼, ਤਸਵੀਰਾਂ ਵਾਇਰਲ

Saturday, May 4, 2019 2:36 PM

ਮੁੰਬਈ (ਬਿਊਰੋ) — ਟੀ. ਵੀ. ਸੀਰੀਅਲ 'ਨਾਗਿਨ 3' 'ਚ ਕੰਮ ਕਰ ਰਹੀ ਚਾਈਲਡ ਆਰਟਿਸਟ ਅਲੀਨਾ ਲਾਂਬੇ ਕੁਝ ਦਿਨਾਂ 'ਚ ਟੀਮ ਦੀ ਪਸੰਦੀਦਾ ਬਣ ਗਈ ਹੈ। ਅਲੀਨਾ ਸ਼ੋਅ 'ਚ ਤਾਮਸੀ ਦਾ ਕਿਰਦਾਰ ਨਿਭਾ ਰਹੀ ਹੈ। ਸੀਰੀਅਲ  'ਚ ਆਉਣ ਤੋਂ ਬਾਅਦ ਤਾਮਸੀ ਨੂੰ ਬਾਲ ਕਲਾਕਾਰ ਦੇ ਤੌਰ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਅਲੀਨਾ ਆਪਣੀ ਪਸੰਦੀਦਾ ਸਟਾਰ ਹਿਨਾ ਖਾਨ ਨੂੰ ਮਿਲਣ ਪਹੁੰਚੀ ਸੀ। ਟੀ. ਵੀ. ਦੀ ਕੋਮੋਲਿਕਾ ਯਾਨੀ ਹਿਨਾ ਖਾਨ ਵੀ ਅਲੀਨਾ ਨੂੰ 'ਕਸੌਟੀ ਜ਼ਿੰਦਗੀ ਕੀ 2' ਦੇ ਸ਼ੂਟਿੰਗ ਸੈੱਟ 'ਤੇ ਦੇਖ ਕੇ ਕਾਫੀ ਖੁਸ਼ ਹੋ ਗਈ।

 
 
 
 
 
 
 
 
 
 
 
 
 
 

Naagmani 😍😍😍 Keep watching #naagin to know what happens further @colorstv @naagin_colours_tv

A post shared by AleenaLambeOfficial (@aleenalambe_official) on Apr 22, 2019 at 1:48am PDT


ਅਲੀਨਾ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਸ ਦੇ ਸੈੱਟ ਦੇ ਕੋਲ ਹੀ 'ਕਸੌਟੀ ਜ਼ਿੰਦਗੀ ਕੀ 2' ਦਾ ਸੈੱਟ ਲੱਗਾ ਹੋਇਆ। ਉਹ ਤੁਰੰਤ ਹੀ ਹਿਨਾ ਖਾਨ ਨੂੰ ਮਿਲਣ ਪਹੁੰਚ ਗਈ। ਅਲੀਨਾ ਨੂੰ ਦੇਖ ਕੇ ਹਿਨਾ ਵੀ ਕਾਫੀ ਖੁਸ਼ ਹੋ ਗਈ। ਹਿਨਾ ਖਾਨ ਨਾਲ ਮੁਲਾਕਾਤ ਕਦੀਆਂ ਕੁਝ ਤਸਵੀਰਾਂ ਅਲੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਪੋਸਟ ਕੀਤੀਆਂ ਹਨ। ਅਲੀਨਾ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਸੀ, ਉਥੇ ਹੀ ਹਿਨਾ ਖਾਨ ਸੰਤਰੀ ਤੇ ਕਾਲੇ ਰੰਗ ਦੀ ਸਾੜ੍ਹੀ ਪਾਈ ਸੀ। ਇਸ ਲੁੱਕ 'ਚ ਦੋਵੇਂ ਕਾਫੀ ਸਟਾਈਲਿਸ਼ ਲੱਗ ਰਹੀਆਂ ਸਨ। 

 
 
 
 
 
 
 
 
 
 
 
 
 
 

🌺 📸 @tejpal_nagi

A post shared by Hina Khan (@realhinakhan) on Mar 25, 2019 at 8:37am PDT


 


Edited By

Sunita

Sunita is news editor at Jagbani

Read More