ਸਵਿਟਜ਼ਲੈਂਡ ਦੀਆਂ ਸੜਕਾਂ ''ਤੇ ਮਸਤੀ ਕਰਦੀ ਦਿਸੀ ਹਿਨਾ ਖਾਨ, ਤਸਵੀਰਾਂ ਵਾਇਰਲ

Sunday, May 26, 2019 1:29 PM

ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਹਿਨਾ ਖਾਨ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਿਨਾ ਆਪਣੇ ਸਟਾਈਲ ਨਾਲ ਬਾਲੀਵੁੱਡ ਦੀਆਂ ਅਦਾਕਾਰਾਂ ਨੂੰ ਮਾਤ ਦਿੰਦੀ ਹੈ। ਹਿਨਾ ਇਨ੍ਹੀਂ ਦਿਨੀਂ ਬੁਆਏਫਰੈਂਡ ਰੌਕੀ ਨਾਲ ਸਵਿਟਜ਼ਲੈਂਡ 'ਚ ਹੈ। ਆਏ ਦਿਨੀਂ ਉਹ ਆਪਣੇ ਟਰਿੱਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
PunjabKesari
ਹਾਲ ਹੀ 'ਚ ਹਿਨਾ ਖਾਨ ਨੇ ਜੰਪ ਸੂਟ 'ਚ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਹਿਨਾ ਨੇ ਸਟਾਰ ਪਲੱਸ ਦੇ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
PunjabKesari
ਇਸ ਤੋਂ ਬਾਅਦ ਹਿਨਾ ਖਾਨ 'ਬਿੱਗ ਬੌਸ 11' 'ਚ ਨਜ਼ਰ ਆਈ। ਇਸ ਤੋਂ ਇਲਾਵਾ ਹਿਨਾ ਖਾਨ 'ਕਸੌਟੀ ਜ਼ਿੰਦਗੀ ਕੀ' 'ਚ ਕਮੋਲਿਕਾ ਦੇ ਕਿਰਦਾਰ 'ਚ ਦਿਸੀ ਸੀ।
PunjabKesari


Edited By

Manju

Manju is news editor at Jagbani

Read More