''ਬਿੱਗ ਬੌਸ 11'' ਤੋਂ ਬਾਅਦ ਇਸ ਵੈੱਬ ਸੀਰੀਜ਼ ''ਚ ਨਜ਼ਰ ਆਵੇਗੀ ਹਿਨਾ ਖਾਨ

11/15/2017 11:44:07 AM

ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 11' ਦੇ ਘਰ ਵਿਚ ਹਿਨਾ ਖਾਨ ਦੇ ਦਿੱਤੇ ਗਏ ਬਿਆਨ ਲਗਾਤਾਰ ਖਬਰਾਂ ਦਾ ਹਿੱਸਾ ਬਣ ਰਹੇ ਹਨ। ਹੁਣ ਹਿਨਾ ਨੇ ਵਿਕਾਸ ਗੁਪਤਾ ਨੂੰ ਦੱਸਿਆ ਹੈ ਕਿ ਘਰ ਤੋਂ ਬਾਹਰ ਨਿਕਲਦੇ ਹੀ ਉਹ ਇਕ ਫਿਲਮ ਅਤੇ ਇਕ ਵੈੱਬ ਸੀਰੀਜ਼ ਦਾ ਹਿੱਸਾ ਬਣੇਗੀ। ਵਿਕਾਸ ਨੇ ਵੀ ਹਿਨਾ ਨੂੰ ਆਪਣੀ ਬਾਹਰ ਦੀ ਯੋਜਨਾ ਬਾਰੇ ਦੱਸਿਆ।

 

A post shared by BIGG BOSS (OFFICIAL) (@biggbossinsta) on

'ਬਿੱਗ ਬੌਸ' ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਹੈਂਡਲ 'ਤੇ ਹਿਨਾ ਅਤੇ ਵਿਕਾਸ ਦੀ ਇਸ ਗੱਲਬਾਤ ਦਾ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ ਵਿਚ ਹਿਨਾ ਉਨ੍ਹਾਂ ਨੂੰ ਦੱਸ ਰਹੀ ਹੈ ਕਿ ਇਸ ਘਰ ਤੋਂ ਨਿਕਲਣ ਤੋਂ ਬਾਅਦ ਹੀ ਫਿਲਮ ਦੀ ਸ਼ੂਟਿੰਗ ਨੂੰ ਸ਼ੁਰੂ ਕਰ ਦੇਵੇਗੀ। ਇੰਨਾ ਨਹੀ ਨਹੀਂ ਫਿਲਮ ਤੋਂ ਇਲਾਵਾ ਹਿਨਾ ਦੇ ਕੋਲ ਵੈੱਬ ਸੀਰੀਜ਼ ਦਾ ਆਫਰ ਵੀ ਹੈ। ਵਿਕਾਸ ਨੇ ਜਦੋਂ ਉਸ ਤੋਂ ਪੁੱਛਿਆ ਕਿ ਫਿਲਮ ਦਾ ਡਾਇਰੈਕਟਰ ਕੌਣ ਹੈ ਤਾਂ ਹਿਨਾ ਨੇ ਕਿਹਾ ਉਹ ਅਜੇ ਨਾਂ ਨਹੀਂ ਦੱਸ ਸਕਦੀ। ਇਸ ਤੋਂ ਬਾਅਦ ਵਿਕਾਸ ਗੁਪਤਾ ਹਿਨਾ ਨੂੰ ਦੱਸਦੇ ਹਨ ਕਿ 'ਬਿੱਗ ਬੌਸ' ਵਿਚ ਆਉਣ ਕਾਰਨ ਉਸ ਦੇ ਕਈ ਪ੍ਰੋਜੈਕਟਸ ਦਾ ਕੰਮ ਰੁੱਕ ਗਿਆ ਹੈ ਨਾਲ ਹੀ ਪ੍ਰਿਯਾਂਕ ਸ਼ਰਮਾ ਨਾਲ ਵੀ ਇਕ ਪ੍ਰੋਜੈਕਟ ਕਰਨ ਵਾਲੇ ਹਨ।

 

A post shared by BIGG BOSS (OFFICIAL) (@biggbossinsta) on


ਹਾਲ ਹੀ ਵਿਚ 'ਬਿੱਗ ਬੌਸ' ਦੇ ਘਰ ਵਿਚ ਕੋਮਨਰ ਮਹਿਜ਼ਬੀ ਸਿੱਦੀਕੀ ਬੇਘਰ ਹੋ ਚੁੱਕੀ ਹੈ। ਮੀਡੀਆ ਨਾਲ ਗੱਲ ਬਾਤ ਦੌਰਾਨ ਉਸ ਨੇ ਕਿਹਾ ਸੀ ਕਿ ਉਹ ਹਿਨਾ ਖਾਨ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਮਹਿਜ਼ਬੀ ਨੇ ਅੱਗੇ ਕਿਹਾ ਸੀ ਕਿ ਹਿਨਾ ਨੂੰ ਆਪਣੀ ਜ਼ੁਬਾਨ 'ਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ। ਉਹ ਕਦੇ-ਕਦੇ ਬਹੁਤ ਗਲਤ ਬੋਲਦੀ ਹੈ। ਕੇਵਲ ਮਹਿਜ਼ਬੀ ਹੀ ਨਹੀਂ ਆਪਣੇ ਬਿਆਨਾਂ ਨੂੰ ਲੈ ਕੇ ਹਿਨਾ ਅਕਸਰ ਹੀ ਸੋਸ਼ਲ ਮੀਡੀਆ 'ਤੇ ਟਰੋਲ ਹੁੰਦੀ ਹੈ। ਪਿਛਲੇ ਦਿਨੀਂ ਗੌਹਰ ਖਾਨ ਨੇ ਉਸ ਨੂੰ ਕਾਫੀ ਖਰੀ ਖੋਟੀ ਸੁਣਾਈ ਸੀ। ਦੱਸ ਦੇਈਏ ਕਿ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਗੌਹਰ ਖਾਨ ਨੇ ਹਿਨਾ ਅਤੇ ਅਰਸ਼ੀ ਦੀ ਲੜਾਈ ਵਿਚ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਆਪਣੇ ਕੂਮੈਂਟ ਵਿਚ ਉਸ ਨੇ ਹਿਨਾ ਖਾਨ ਦਾ ਵਿਰੋਧ ਕੀਤਾ ਹੈ ਅਤੇ ਅਰਸ਼ੀ ਦਾ ਸਾਥ ਦਿੱਤਾ ਹੈ। ਇਸ ਹਫਤੇ ਘਰ 'ਚ ਹੋਏ ਲਗਜਰੀ ਬਜਟ ਟਾਸਕ ਦੌਰਾਨ ਹਿਨਾ ਨੇ ਅਰਸ਼ੀ 'ਤੇ ਪਰਸਨਲ ਕੂਮੈਂਟ ਕੀਤੇ ਸਨ। ਉਹ ਅਰਸ਼ੀ ਨੂੰ ਉਨ੍ਹਾਂ ਦੀ ਕਲਾਸ ਬਾਰੇ ਵਿਚ ਵੀ ਦੱਸਣ ਲੱਗੀ। ਹਿਨਾ ਖਾਨ ਨੇ ਅਰਸ਼ੀ 'ਤੇ ਹਮਲਾ ਕਰਦੇ ਹੋਏ ਇਹ ਤੱਕ ਕਹਿ ਦਿੱਤਾ ਕਿ ਉਹ ਕੱਪੜਿਆਂ ਨੂੰ ਫਾੜਕੇ ਕੰਮ ਮੰਗ ਰਹੀ ਹੈ। ਹਿਨਾ ਖਾਨ ਦੇ ਇਸ ਕੂਮੈਂਟ 'ਤੇ ਗੌਹਰ ਖਾਨ ਨੂੰ ਗੁੱਸਾ ਆ ਗਿਆ। ਭਵਿੱਖ ਵਿਚ ਜਾਣ ਦਾ ਇਹ ਵਧੀਆ ਤਰੀਕਾ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News