ਹਨੀ ਜੌਹਲ ਤੇ ਗੁਰਲੇਜ਼ ਅਖਤਰ ਦਾ ਡਿਊਟ ਸਿੰਗਲ ਟਰੈਕ ''6 ਵਜੇ'' ਅੱਜ ਹੋਵੇਗਾ ਰਿਲੀਜ਼

10/6/2018 9:42:18 AM

ਜਲੰਧਰ(ਬਿਊਰੋ)— ਗਾਇਕ ਹਨੀ ਜੌਹਲ ਦਾ ਪਹਿਲਾ ਸਿੰਗਲ ਟਰੈਕ '6 ਵਜੇ' 6 ਅਕਤੂਬਰ ਨੂੰ ਪ੍ਰੋਡਿਊਸਰ ਕਰਨ ਮਾਂਗਟ, ਸਨੀ ਜੌਹਲ ਤੇ ਕੰਪਨੀ ਓ. ਆਰ. ਬੀ. ਆਫ 9 ਟੀ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਕਰਨ ਮਾਂਗਟ ਤੇ ਸਨੀ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਡਿਊਟ ਸਿੰਗਲ ਟਰੈਕ 'ਚ ਗਾਇਕ ਹਨੀ ਜੌਹਲ ਦਾ ਸਾਥ ਪੰਜਾਬ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਨੇ ਦਿੱਤਾ ਹੈ।

ਇਸ ਦਾ ਮਿਊਜ਼ਿਕ ਬੀਟ ਮਨਿਸਟਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਭਿੰਦਾ ਬਾਵਾ ਖੇਲ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਤੇਜੀ ਸੰਧੂ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News