ਯੋ ਯੋ ਹਨੀ ਸਿੰਘ ਨੇ ਰੀਮੇਕ ਗੀਤਾਂ 'ਤੇ ਦਿੱਤੀ ਇਹ ਪ੍ਰਤੀਕਿਰਿਆ

Tuesday, May 21, 2019 4:44 PM
ਯੋ ਯੋ ਹਨੀ ਸਿੰਘ ਨੇ ਰੀਮੇਕ ਗੀਤਾਂ 'ਤੇ ਦਿੱਤੀ ਇਹ ਪ੍ਰਤੀਕਿਰਿਆ

ਜਲੰਧਰ(ਬਿਊਰੋ) - ਬਾਲੀਵੁੱਡ ਦਾ ਹਿੱਟ ਨਾਂ ਯੋ ਯੋ ਹਨੀ ਸਿੰਘ ਲਗਾਤਾਰ ਕਈ ਹਿੱਟ ਗੀਤ ਦੇ ਚੁੱਕੇ ਹਨ।ਹਾਲ ਹੀ 'ਚ ਹਨੀ ਸਿੰਘ ਨੇ ਰੀਮੇਕ ਗਾਣਿਆ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।ਹਨੀ ਸਿੰਘ ਦਾ ਮੰਨਣਾ ਹੈ ਗੀਤ ਅਸਲੀ ਹੋਵੇ ਜਾਂ ਰੀਮੇਕ ਉਹ ਤਕਨੀਕ ਪੱਖੋਂ ਵਧੀਆ ਹੋਵੇ ਤਾਂ ਹੀ ਹਿੱਟ ਹੋ ਸਕਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਰੀਮੇਕ ਬਣਨਾ ਚੰਗੀ ਗੱਲ ਹੈ, ਇਸ 'ਚ ਕੋਈ ਮਾੜੀ ਗੱਲ ਨਹੀਂ ਪਰ ਇਕ ਗੱਲ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਰੀਮੇਕ ਬਣਾਉਣ ਸਮੇਂ ਅਸਲ ਗੀਤ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਦੱਸ ਦਈਏ ਕਿ ਹਨੀ ਸਿੰਘ ਨੇ ਖੁਦ ਕਈ ਹਿੱਟ ਗੀਤ ਜਿਵੇਂ 'ਦਿਲ ਚੋਰੀ' ਤੇ 'ਛੋਟੇ ਛੋਟੇ ਪੈੱਗ' ਦੇ ਰੀਮੇਕ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਮੈਂ ਜਿਸ ਮਹਾਨ ਕਲਾਕਾਰ ਦੇ ਗੀਤ ਦਾ ਰੀਮੇਕ ਬਣਾ ਰਿਹਾ ਹੋਵਾਂ ਉਸ ਗਾਇਕ ਨੂੰ ਵੀ ਉਹ ਰੀਮੇਕ ਪਸੰਦ ਆਉਣਾ ਚਾਹੀਦਾ ਹੈ। ਜਲਦ ਹੀ ਹਨੀ ਸਿੰਘ ਆਪਣਾ ਨਵਾਂ ਗੀਤ ਲੈ ਕੇ ਆਉਣਗੇ। 


Edited By

Lakhan

Lakhan is news editor at Jagbani

Read More