ਰੌਂਗਟੇ ਖੜ੍ਹੇ ਕਰ ਰਿਹਾ ਹੈ 'ਹੋਟਲ ਮੁੰਬਈ' ਦਾ ਟਰੇਲਰ

1/12/2019 12:45:11 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਨੁਪਮ ਖੇਰ ਦੀ ਫਿਲਮ 'ਹੋਟਲ ਮੁੰਬਈ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਚੁੱਕਿਆ ਹੈ, ਜੋ ਕਿ ਰੌਗਟੇਂ ਖੜ੍ਹੇ ਕਰ ਰਿਹਾ ਹੈ। ਇਸ ਫਿਲਮ ਸਾਲ 2008 'ਚ ਮੁੰਬਈ ਦੇ ਤਾਜ ਪੈਲੇਸ ਹੋਟਲ 'ਤੇ ਹੋਏ ਹਮਲੇ 'ਤੇ ਆਧਾਰਿਤ ਹੈ। ਇਸ ਫਿਲਮ 'ਚ ਅਨੁਪਮ ਖੇਰ, ਦੇਵ ਪਟੇਲ, ਆਰਮੀ ਹੈਮਰ ਅਤੇ ਜੇਸਨ ਇਸਾਕਸ ਮੁੱਖ ਭੂਮਿਕਾਵਾਂ 'ਚ ਹਨ। ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨੁਪਮ ਖੇਰ ਜੋ ਕਿ ਇਸ ਫਿਲਮ 'ਚ ਸ਼ੈੱਫ ਦੀ ਭੂਮਿਕ ਨਿਭਾਉਂਦੇ ਨਜ਼ਰ ਆ ਰਹੇ ਹਨ। ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਫਿਲਮ ਦੇ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਹੈ, ''ਇਹ ਫਿਲਮ ਹੋਟਲ ਮੁੰਬਈ ਮਾਰਚ 'ਚ ਰਿਲੀਜ਼ ਹੋਵੇਗੀ।'' ਹੋਟਲ ਮੁੰਬਈ ਦੇ ਟਰੇਲਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਦੱਸ ਦਈਏ ਕਿ ਫਿਲਮ 'ਹੋਟਲ ਮੁੰਬਈ' 'ਚ ਮੁੰਬਈ ਦੇ ਆਲੀਸ਼ਾਨ 'ਤਾਜ ਪੈਲੇਸ ਹੋਟਲ' 'ਤੇ ਹਮਲੇ ਦਾ ਵਰਣਨ ਕੀਤਾ ਗਿਆ ਹੈ, ਜਿਸ 'ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਹੋਟਲ 'ਤੇ ਕਬਜ਼ਾ ਕਰ ਲਿਆ ਅਤੇ ਤਿੰਨ ਦਿਨ ਤੱਕ ਸੁਰੱਖਿਆ ਫੋਰਸਾਂ ਨਾਲ ਚੱਲੇ ਸੰਘਰਸ਼ ਦੌਰਾਨ 30 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਹੋਟਲ ਦੇ ਕਈ ਕਰਮਚਾਰੀ ਅਤੇ ਕਈ ਮਹਿਮਾਨ ਸ਼ਾਮਲ ਸਨ। ਫਿਲਮ ਦਾ ਜ਼ਿਆਦਾਤਰ ਹਿੱਸਾ ਹੋਟਲ 'ਚ ਫਸੇ ਹੋਏ ਲੋਕਾਂ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਹੈ ਤੇ ਨਾਲ ਹੀ ਦਿਖਾਇਆ ਗਿਆ ਹੈ ਹੋਟਲ ਦਾ ਸਟਾਫ ਤੇ ਹੋਟਲ 'ਚ ਆਏ ਹੋਏ ਮਹਿਮਾਨ ਕਿਵੇਂ ਜ਼ਿੰਦਾ ਰਹਿਣ ਲਈ ਅਚਾਨਕ ਆਈ ਮੁਸੀਬਤ ਦਾ ਸਾਹਮਣਾ ਇਕੱਠੇ ਮਿਲ ਕੇ ਕਰਦੇ ਹਨ।


ਦੱਸਣਯੋਗ ਹੈ ਕਿ ਕੈਨੇਡਾ ਦੇ 'ਟੋਰਾਂਟੋ ਫਿਲਮ ਮੇਲੇ' 'ਚ ਮੁੰਬਈ ਦੇ ਤਾਜ ਪੈਲੇਸ ਹੋਟਲ 'ਤੇ ਹੋਏ ਹਮਲੇ 'ਤੇ ਆਧਾਰਿਤ ਫਿਲਮ 'ਹੋਟਲ ਮੁੰਬਈ' ਦਾ ਵਰਲਡ ਪ੍ਰੀਮੀਅਰ ਹੋਇਆ, ਜਿਸ ਦੀ ਲੋਕਾਂ ਨੇ ਖੜ੍ਹੇ ਹੋ ਕੇ ਸ਼ਲਾਘਾ ਕੀਤੀ। ਇਸ ਫਿਲਮ ਨੂੰ ਆਸਟ੍ਰੇਲੀਆ ਦੇ ਡਾਇਰੈਕਟਰ ਐਂਥਨੀ ਮਰਾਸ ਨੇ ਡਾਇਰੈਕਟ ਕੀਤਾ ਹੈ। ਦੱਸ ਦੇਈਏ ਕਿ ਅੱਤਵਾਦੀਆਂ ਨੇ ਮੁੰਬਈ 'ਚ ਨਵੰਬਰ 2008 'ਚ ਲੜੀਵਾਰ ਹਮਲੇ ਕੀਤੇ ਸਨ ਅਤੇ ਤਾਜ ਪੈਲੇਸ ਹੋਟਲ 'ਤੇ ਹੋਇਆ ਹਮਲਾ ਵੀ ਇਸ ਦਾ ਹਿੱਸਾ ਸੀ। ਇਨ੍ਹਾਂ ਹਮਲਿਆਂ 'ਚ 108 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News