B''day Spl: ਕਿੰਗ ਖਾਨ ਦੀ ''ਅਸ਼ੋਕਾ'' ਫਿਲਮ ਨਾਲ ਇਸ ਅਭਿਨੇਤਰੀ ਨੇ ਕੀਤੀ ਸੀ ਫਿਲਮੀ ਪਾਰੀ ਦੀ ਸ਼ੁਰੂਆਤ
5/10/2017 4:39:11 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਰਿਸ਼ਿਤਾ ਭੱਟ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 10 ਮਈ 1981 ਨੂੰ ਹੋਇਆ ਸੀ। ਅੱਜ ਰਿਸ਼ਿਤਾ 36 ਸਾਲ ਦੀ ਹੋ ਚੁੱਕੀ ਹੈ। ਰਿਸ਼ਿਤਾ ਦਾ ਜਨਮ ਮੁੰਬਈ ਦੇ ਇੱਕ ਮਰਾਠੀ ਪਰਿਵਾਰ ''ਚ ਹੋਇਆ ਸੀ। ਉਨ੍ਹਾਂ ਨੇ ਲੰਡਨ ਤੋਂ ਆਪਣੀ ਪੜਾਈ ਪੂਰੀ ਕੀਤੀ ਹੈ। ਉਹ ਇੱਕ ਬੇਹਤਰੀਨ ਕਥਕ ਡਾਂਸਰ ਹੈ। ਉਨ੍ਹਾਂ ਨੇ ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਨਾਲ ਮਿਊਜ਼ਿਕ ਐਲਬਮ ''ਆਂਖੋਂ ਮੈਂ ਤੇਰਾ ਹੀ ਚਿਹਰਾ'' ''ਚ ਵੀ ਕੰਮ ਕੀਤਾ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਿੰਗ ਖਾਨ ਅਰਥਾਤ ਸ਼ਹਾਰੁਖ ਖਾਨ ਦੀ ਫਿਲਮ ''ਅਸ਼ੋਕਾ'' ਨਾਲ ਕੀਤੀ ਸੀ। ਸਾਲ 2003 ''ਚ ਆਈ ਫਿਲਮ ''ਹਾਸਿਲ'' ''ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ''ਅਬ ਤੱਕ ਛੱਪਨ'', ''ਜਿਗਿਆਸਾ'', ''ਦਿਲ ਵਿਲ ਪਿਆਰ ਵਿਆਰ'', ''ਸ਼ਰਾਰਤ'', ''ਕਿਸ਼ਾਨਾ'', ''ਆਂਖੇ'', ''ਪੇਜ 3'', ''ਹੇ ਬੇਬੀ'', ''ਹੀਰੋਜ'' ਅਤੇ ''ਖਫਾ'' ਸਮੇਤ ਕਈ ਫਿਲਮਾਂ ''ਚ ਕੰਮ ਕੀਤਾ ਹੈ। ਅੱਗੇ ਦੇਖੋ ਰਿਸ਼ਿਤਾ ਦੀਆਂ ਕੁਝ ਖਾਸ ਤਸਵੀਰਾਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ