ਰਿਤਿਕ ਰੌਸ਼ਨ ਨੇ ਆਪਣੇ ਪਿਤਾ ਦੀ ਸਰਜਰੀ ਤੋਂ ਬਾਅਦ ਮੁੜ ਸ਼ੁਰੂ ਕੀਤੀ ਸ਼ੂਟਿੰਗ

1/24/2019 1:07:27 PM

ਮੁੰਬਈ(ਬਿਊਰੋ)— ਇਸ ਮਹੀਨੇ ਦੀ ਸ਼ੁਰੂਆਤ 'ਚ ਰਿਤਿਕ ਰੌਸ਼ਨ ਨੇ ਆਪਣੇ ਪਿਤਾ ਰਾਕੇਸ਼ ਰੌਸ਼ਨ ਦੇ ਗਲੇ 'ਚ ਕੈਂਸਰ ਹੋਣ ਦੀ ਬਦਕਿਸਮਤੀ ਭਰੀ ਖਬਰ ਸਭ ਨਾਲ ਸਾਂਝੀ ਕੀਤੀ ਸੀ। ਇਲਾਜ ਦੌਰਾਨ ਕੀਤੀ ਗਈ ਸਰਜਰੀ ਸਫਲ ਰਹੀ ਅਤੇ ਰਾਕੇਸ਼ ਰੌਸ਼ਨ ਨੂੰ ਕੁਝ ਹੀ ਦਿਨਾਂ ਦੇ ਅੰਦਰ ਮੁੰਬਈ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਵਿਚਕਾਰ  ਰੌਸ਼ਨ ਦੇ ਘਰ ਦਾ ਮਾਹੌਲ ਵੀ ਉਦਾਸ ਭਰਿਆ ਸੀ ਅਤੇ 10 ਜਨਵਰੀ ਨੂੰ ਆਪਣਾ ਜਨਮਦਿਨ ਮਨਾਉਣ ਵਾਲੇ ਐਕਟਰ ਨੇ ਇਸ ਸਾਲ ਬਿਨਾਂ ਸ਼ੋਰਸ਼ਰਾਬੇ ਦੇ ਇਹ ਦਿਨ ਬਿਤਾਇਆ।
ਪਰਿਵਾਰ ਨਾਲ ਜੁੜੇ ਇਕ ਹਵਾਲੇ ਮੁਤਾਬਕ,''ਰਿਤਿਕ ਨੇ ਇਸ ਦੌਰਾਨ ਆਪਣੀ ਸ਼ੂਟਿੰਗ ਅਤੇ ਕਈ ਹੋਰ ਕੰਮਾਂ ਤੋਂ ਬ੍ਰੇਕ ਲਿਆ ਸੀ ਕਿਉਂਕਿ ਉਹ ਆਪਣੇ ਪਿਤਾ ਦੇ ਕਰੀਬ ਰਹਿਣਾ ਚਾਹੁੰਦੇ ਸਨ। ਫਿਲਹਾਲ ਉਹ ਰਾਹਤ ਮਹਿਸੂਸ ਕਰ ਰਹੇ ਹਨ ਕਿ ਸਰਜਰੀ ਚੰਗੀ ਤਰ੍ਹਾਂ ਹੋ ਗਈ। ਹੁਣ ਜਦਕਿ 'ਕ੍ਰਿੱਸ਼' ਦੇ ਨਿਰਮਾਤਾ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੇ ਸੁਪਰਸਟਾਰ ਬੇਟੇ ਨੇ ਕੰਮ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਰਿਤਿਕ ਨੇ ਸਿਧਾਰਥ ਆਨੰਦ ਦੀ 'ਅਨਟਾਈਟਲਡ ਐਕਸ਼ਨ ਥਰਿਲਰ' ਦੇ ਦੂੱਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਟਾਈਗਰ ਸ਼ਰਾਫ ਵੀ ਨਜ਼ਰ ਆਉਣਗੇ।
ਆਖਰੀ ਵਾਰ ਜਨਵਰੀ 2017 'ਚ ਰਿਲੀਜ਼ ਹੋਈ ਫਿਲਮ 'ਕਾਬਿਲ' 'ਚ ਨਜ਼ਰ ਆ ਚੁੱਕੇ ਐਕਟਰ ਆਪਣੀ ਅਗਲੀ ਫਿਲਮ 'ਸੁਪਰ 30' 'ਚ ਇਕ ਗਣਿਤ ਦੇ ਪ੍ਰੋਫੈਸਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜੋ 26 ਜੁਲਾਈ ਨੂੰ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News