ਆਪਣੀ ਹਕਲਾਉਣ ਦੀ ਸਮੱਸਿਆ ''ਤੇ ਰਿਤਿਕ ਨੇ ਕੀਤੀ ਖੁੱਲ੍ਹ ਕੇ ਗੱਲ

3/19/2019 3:26:11 PM

ਜਲੰਧਰ(ਬਿਊਰੋ)— ਰਿਤਿਕ ਰੌਸ਼ਨ ਜੋ ਹੁਣ ਸਕ੍ਰੀਨ 'ਤੇ ਆਪਣੀ ਪੰਚਲਾਇਨ ਬੋਲਦੇ ਹਨ ਉਸ 'ਚ ਬਹੁਤ ਹੀ ਦਮ ਹੁੰਦਾ ਹੈ, ਉਨ੍ਹਾਂ ਨੇ ਬਹੁਤ ਬਹਾਦਰੀ ਨਾਲ ਆਪਣੇ ਸੰਘਰਸ਼ਾਂ ਨੂੰ ਬਿਆਨ ਕੀਤਾ ਹੈ ਅਤੇ ਇਹ ਮੰਨਿਆ ਹੈ ਕਿ ਉਹ ਸਿਰਫ ਸਪੀਚ ਥੈਰੇਪੀ ਰਾਹੀਂ ਹੀ ਆਪਣੇ ਅਭਿਨੈ ਇੱਛਾਵਾਂ ਨੂੰ ਪੂਰਾ ਕਰ ਸਕਦੇ ਸਨ। ਇਕ ਅਖਬਾਰ 'ਚ ਛੱਪੀ ਖਬਰ ਮੁਤਾਬਕ,''ਦਿ ਇੰਡੀਅਨ ਸਟੈਮਰਿੰਗ ਐਸੋਸੀਏਸ਼ਨ ( TISA ) ਦਾ ਬਰਾਂਡ ਐਂਬੇਸਡਰ ਬਨਣ ਲਈ ਸੰਪਰਕ ਕੀਤਾ ਗਿਆ ਸੀ ਇਸ ਸਿਲਸਿਲੇ 'ਚ ਐਸੋਸੀਏਸ਼ਨ ਦੇ ਨੌਂ ਮੈਬਰਾਂ ਨੇ ਰਿਤਿਕ ਨਾਲ 15 ਮਾਰਚ ਨੂੰ ਉਨ੍ਹਾਂ ਦੇ ਘਰ 'ਚ ਚਰਚਾ ਕੀਤੀ। ਜਿੱਥੇ ਇਹ ਚਰਚਾ 20 ਮਿੰਟ ਦੀ ਹੋਣੀ ਸੀ, ਉਹ ਲੱਗਭੱਗ ਇਕ ਘੰਟੇ ਤੱਕ ਚੱਲੀ ਜਿੱਥੇ ਐਕਟਰ ਨੇ ਖੁਲਾਸਾ ਕੀਤਾ ਕਿ ਉਹ ਕਿਵੇਂ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਗੱਲ ਕਰਨ ਦੀ ਪ੍ਰੈਕਟਿਸ ਕਰਦੇ ਸਨ। ਆਪਣੀ ਆਵਾਜ਼ ਰਿਕਾਰਡ ਕਰਦੇ ਸਨ ਅਤੇ ਗੀਤ ਵੀ ਸਿੱਖਦੇ ਸਨ।

PunjabKesari
ਰਿਤਿਕ ਨੇ ਸਾਂਝਾ ਕਰਦੇ ਹੋਏ ਕਿਹਾ,''ਮੈਂ ਹਰ ਦਿਨ ਸਪੀਚ 'ਤੇ ਕਾਬੂ ਪਾਉਣ ਲਈ ਅਭਿਆਸ ਕਰਦਾ ਹਾਂ, ਮੈਂ ਹੁਣ ਵੀ ਘੱਟ ਤੋਂ ਘੱਟ ਇਕ ਘੰਟੇ ਲਈ ਅਭਿਆਸ ਕਰਦਾ ਹਾਂ ਤਾਂ ਕਿ ਮੈਂ ਮਿਡਲ ਕਰਿਆਵਾਂ ਜਿਵੇਂ ਕਿ ਝਟਕੇ ਨਾਲ ਬੋਲਣ ਨੂੰ ਨਿਅੰਤਰਿਤ ਕਰ ਸਕਾਂ।'' ਐਕਟਰ ਨੇ ਅੱਗੇ ਕਿਹਾ, ''ਹਕਲਾਉਣ ਦੀ ਨਾ ਮੰਨਣਯੋਗਤਾ ਮੇਰੇ ਬਚਪਨ 'ਚ ਨਾ ਸਿਰਫ ਪ੍ਰੇਸ਼ਾਨ ਕਰਨ ਵਾਲੀ ਸੀ ਸਗੋਂ 2012 ਤੱਕ ਬਣੀ ਰਹੀ, ਜਦੋਂ ਤੱਕ ਕਿ ਮੈਂ ਫਿਲਮ ਸਟਾਰ ਨਹੀਂ ਬਣ ਗਿਆ।''

PunjabKesari
ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ 'ਚ ਉਨ੍ਹਾਂ ਨੂੰ ਕਈ ਸਕਰਿਪਟ ਨੂੰ ਨਾ ਕਹਿਣਾ ਪਿਆ, ਜਿਨ੍ਹਾਂ 'ਚ ਲੰਬੇ ਮੋਨੋਲਾਗ ਸਨ ਕਿਉਂਕਿ ਉਹ ਇਸ ਨੂੰ ਬੋਲਣ 'ਚ ਪਰਫੈਕਟ ਨਹੀਂ ਸਨ। ਇਸ ਮੁਲਾਕਾਤ ਦੇ ਦੌਰਾਨ ਰਿਤਿਕ ਨੂੰ ਇਕ ਵਾਕ ਯਾਦ ਆਇਆ ਜਦੋਂ ਇਕ ਇਨਾਮ ਪ੍ਰਾਪਤ ਕਰਨ ਲਈ ਉਹ ਦੁਬਈ ਜਾਣ ਵਾਲੇ ਸਨ। ਉਸ ਸਮੇਂ ਉਹ ਦੁਬਈ ਸ਼ਬਦ ਕਹਿਣ ਲਈ ਸੰਘਰਸ਼ ਕੀਤਾ ਸੀ। ਐਕਟਰ ਨੇ ਸਵੀਕਾਰ ਕਰਦੇ ਹੋਏ ਕਿਹਾ, ''ਮੈਂ ਹੁਣ ਖੁਦ ਨੂੰ ਇਕ ਸਲੋ ਸਪੀਕਰ ਦੇ ਰੂਪ 'ਚ ਸਵੀਕਾਰ ਕਰ ਲਿਆ ਸੀ, ਕੋਈ ਵੀ ਵਾਕ ਜ਼ੋਰ ਨਾਲ ਬੋਲਣ ਤੋਂ ਪਹਿਲਾਂ ਮੈਨੂੰ ਆਪਣੇ ਦਿਮਾਗ 'ਚ ਉਸ ਦਾ ਅਭਿਆਸ ਕਰਨਾ ਪੈਂਦਾ ਸੀ। ਲੰਬੇ ਸਮੇਂ ਲਈ, ਮੇਰੇ ਲਈ ਇਹ ਸਵੀਕਾਰ ਕਰਨਾ ਸੰਘਰਸ਼ਪੂਰਣ ਸੀ ਪਰ ਹੁਣ ਮੈਂ ਠੀਕ ਹਾਂ।''

PunjabKesari
ਐਕਟਰ ਦੇ ਨਿਵਾਸ ਸਥਾਨ ਤੋਂ ਜਾਣ ਤੋਂ ਪਹਿਲਾਂ TISA ਦੇ ਮੈਬਰਾਂ ਨੇ ਉਨ੍ਹਾਂ ਨੂੰ ਬੈਜ ਅਤੇ ਹੈਂਡ ਬੈਂਡ ਦਿੱਤੇ, ਜਦ ਕਿ ਰਿਤਿਕ ਨੇ ਕਿਹਾ ਕਿ ਉਹ ਸਾਰੀਆਂ ਗਤੀਵਿਧੀਆਂ ਲਈ ਆਪਣਾ ਸਮਰਥਨ ਦੇਣਗੇ ਅਤੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਹੋਰ ਗੱਲਬਾਤ ਲਈ ਸਮਰਥਨ ਕਰਨਗੇ। ਰਿਤਿਕ ਨੇ ਕਿਹਾ,''ਹਕਲਾਉਣਾ ਇਕ ਨਾਚੀਜ਼ ਸਮਝੀ ਜਾਣ ਵਾਲੀ ਚੁਣੌਤੀ ਹੈ ਕਿਉਂਕਿ ਇਸ ਦੀ ਗੰਭੀਰਤਾ 'ਤੇ ਜ਼ਿਆਦਾ ਚਰਚਾ ਨਹੀਂ ਕੀਤੀ ਜਾਂਦੀ ਹੈ, ਇਹ ਗੰਭੀਰ ਹੈ ਕਿਉਂਕਿ ਇਹ ਇਕ ਇਨਸਾਨ ਦੇ ਰੂਪ 'ਚ ਤੁਹਾਡੇ ‍ਆਤਮ ਵਿਸ਼ਵਾਸ ਨਾਲ ਸਬੰਧਿਤ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News