ਕੰਗਨਾ ਵਲੋਂ ਸਨਸਨੀਖੇਜ਼ ਖੁਲਾਸਿਆਂ ''ਤੇ ਰਿਤਿਕ ਦੀ ਚੁੱਪੀ ਦੀ ਵਜ੍ਹਾ ਆਈ ਸਾਹਮਣੇ!!
9/10/2017 9:50:31 AM
ਮੁੰਬਈ— ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਰਿਤਿਕ ਰੋਸ਼ਨ, ਆਦਿੱਤਿਆ ਪੰਚੋਲੀ ਅਤੇ ਅਧਿਅਨ ਸੁਮਨ 'ਤੇ ਕਈ ਸਨਸਨੀਖੇਜ਼ ਦੋਸ਼ ਲਗਾਏ ਹਨ। ਦੋਸ਼ਾਂ 'ਤੇ ਅਦਿੱਤਿਆ ਅਤੇ ਅਧਿਅਨ ਨੇ ਰਿਐਕਸ਼ਨ ਵੀ ਦਿੱਤਾ ਸੀ ਪਰ ਰਿਤਿਕ ਚੁੱਪ-ਚਾਪ ਰਹੇ। ਰਿਤਿਕ ਦੀ ਇਸ ਚੁੱਪੀ ਦਾ ਕਾਰਨ ਦਾ ਪਤਾ ਚਲ ਗਿਆ ਹੈ। ਉਹ ਇੱਕ ਰਣਨੀਤੀ ਦੇ ਕਾਰਨ ਤੋਂ ਜਾਣ-ਬੁੱਝ ਕੇ ਇਸ ਮਾਮਲੇ ਵਿੱਚ ਸ਼ਾਂਤ ਬੈਠੇ ਹਨ। ਹਾਲਾਂਕਿ ਦੋਸ਼ਾਂ 'ਤੇ ਰਿਤਿਕ ਦੀ ਐਕਸ ਵਾਈਫ ਸੁਜ਼ੈਨ ਨੇ ਬਿਨ੍ਹਾਂ ਕੰਗਨਾ ਦਾ ਨਾਮ ਲਏ ਇੱਕ ਟਵੀਟ ਕਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ। ਦਰਅਸਲ, ਰਿਤਿਕ ਰੌਸ਼ਨ ਦੀ ਚੁੱਪੀ ਦੇ ਪਿੱਛੇ ਲੀਗਲ ਕਾਰਨ ਹੈ। ਖਬਰਾਂ ਅਨੁਸਾਰ ਉਨ੍ਹਾਂ ਦੀ ਲੀਗਲ ਟੀਮ ਨੇ ਦੋਸ਼ਾਂ 'ਤੇ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਰਿਤਿਕ ਦਾ ਕੁਮੈਂਟ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ।
ਦੱਸ ਦੇਈਏ ਕਿ ਕੰਗਨਾ ਨੇ ਟੀ. ਵੀ. ਸ਼ੋਅ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਰਿਤਿਕ ਨੇ ਉਨ੍ਹਾਂ ਦੇ ਈਮੇਲ ਅਕਾਊਂਟ ਦਾ ਗਲਤ ਇਸਤੇਮਾਲ ਕੀਤਾ ਹੈ। ਉਨ੍ਹਾਂ ਦੇ ਅਕਾਊਂਟ ਤੋਂ ਉਨ੍ਹਾਂ ਨੇ ਖੁਦ ਨੂੰ ਕਈ ਗੰਦੇ ਅਤੇ ਭੱਦੇ ਈਮੇਲ ਕੀਤੇ ਹਨ। ਕੰਗਨਾ ਨੇ ਕਿਹਾ ਕਿ ਮੇਰੇ ਨਾਮ ਤੇ ਘਟੀਆ ਅਤੇ ਵਾਹਿਆਤ ਮੇਲ ਰਿਲੀਜ਼ ਕੀਤੇ ਗਏ। ਉਸ ਨੂੰ ਅੱਜ ਵੀ ਲੋਕ ਗੂਗਲ ਤੇ ਪੜ੍ਹਦੇ ਹਨ ਅਤੇ ਮਜ਼ੇ ਲੈਂਦੇ ਹਨ। ਇਸ ਬੱਤਮੀਜ਼ੀ ਦੇ ਲਈ ਮੇਰੇ ਤੋਂ ਰਿਤਿਕ ਨੂੰ ਮਾਫੀ ਮੰਗਣੀ ਚਾਹੀਦੀ ਹੈ।
ਉੱਥੇ ਰਿਤਿਕ ਦੀ ਐਕਸ ਵਾਈਫ ਸੁਜ਼ੈਨ ਨੇ ਟਵੀਟ ਦੇ ਜ਼ਰੀਏ ਰਿਤਿਕ ਨੂੰ ਸੁਪੋਰਟ ਕੀਤਾ ਹੈ। ਸੁਜ਼ੈਨ ਨੇ ਰਿਤਿਕ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿਸੇ ਵੀ ਦੋਸ਼ ਅਤੇ ਸਾਜਿਸ਼ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਇੱਕ ਚੰਗੀ ਆਤਮਾ 'ਤੇ ਜਿੱਤ ਪ੍ਰਾਪਤ ਕਰ ਸਕੇ।
ਕੰਗਨਾ ਨੇ ਆਦਿੱਤਿਆ ਪੰਚੋਲੀ ਅਤੇ ਆਧਿਅਨ ਸੁਮਨ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ। ਕੰਗਨਾ ਦੇ ਇਨ੍ਹਾਂ ਬੇਬਾਕ ਇੰਟਰਵਿਊਜ਼ ਦੇ ਲਈ ਫਿਲਮ ਇੰਡਸਟਰੀ ਦੇ ਲੋਕ ਕਾਫੀ ਆਲੋਚਨਾ ਵੀ ਕਰ ਰਹੇ ਹਨ।ਫਰਾਹ ਖਾਨ ਨੇ ਇਸ ਵਿਵਾਦ ਵਿੱਚ ਰਿਤਿਕ ਦਾ ਸਾਥ ਦਿੱਤਾ ਅਤੇ ਕਿਹਾ ਕਿ ਕੰਗਨਾ ਹਮੇਸ਼ਾ ਵੁਮੈਨ ਕਾਰਡ ਖੇਡਦੀ ਹੈ।
ਦੁਬਈ ਤੋਂ ਸੁਰੇਸ਼ ਦੀ ਮ੍ਰਿਤਕ ਦੇਹ ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ ਸਿੰਗਰ ਮਹਾਪਾਤਰਾ ਨੇ ਇੰਟਰਵਿਊ ਨੂੰ 'ਸਰਕਸ' ਦਾ ਨਾਮ ਦਿੱਤਾ ਹੈ। ਉੱਥੇ ਟੀ. ਵੀ. ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਕੰਗਨਾ ਨੂੰ ਸੁਪੋਰਟ ਕੀਤਾ। ਕੰਗਨਾ ਸਿਲਵਰ ਸਕ੍ਰੀਨ 'ਤੇ ਜਲਦ ਹੀ ਹੰਸਲ ਮਹਿਤਾ ਦੀ ਫਿਲਮ 'ਸਿਮਰਨ' ਵਿੱਚ ਨਜ਼ਰ ਆਉਣ ਵਾਲੀ ਹੈ। 'ਸਿਮਰਨ' ਇਸ ਮਹੀਨੇ 15 ਤਾਰੀਖ ਨੂੰ ਰਿਲੀਜ਼ ਹੋਣ ਵਾਲੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ