Pics : ਕੈਮਰਾ ਦੇਖਦੇ ਹੀ ਰਿਤਿਕ ਨੇ ਲੁਕਾਇਆ ਚਿਹਰਾ, ਅਜਿਹਾ ਹੈ ''ਸੁਪਰ 30'' ''ਚ ਲੁੱਕ

8/10/2018 1:53:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਗਾਮੀ ਫਿਲਮ 'ਸੁਪਰ 30' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਰਿਤਿਕ ਰੋਸ਼ਨ ਨੂੰ ਮੁੰਬਈ ਦੇ ਇਕ ਸਟੂਡੀਓ 'ਚ ਸ਼ੂਟਿੰਗ ਕਰਦਿਆਂ ਦੇਖਿਆ ਪਰ ਜਿਵੇਂ ਹੀ ਉਨ੍ਹਾਂ ਦੀ ਨਜ਼ਰ ਕੈਮਰੇ 'ਤੇ ਪਈ, ਉਨ੍ਹਾਂ ਆਪਣਾ ਚਿਹਰਾ ਲੁਕਾ ਲਿਆ।

PunjabKesari
ਇਸ ਫਿਲਮ ਲਈ ਰਿਤਿਕ ਨੇ ਆਪਣਾ ਕਾਫੀ ਭਾਰ ਘਟਾਇਆ ਹੈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਜਿਸ 'ਚ ਉਨ੍ਹਾਂ ਦੇ ਲੁੱਕ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ।

PunjabKesari
ਦੱਸਣਯੋਗ ਹੈ ਕਿ 'ਸੁਪਰ 30' 'ਚ ਰਿਤਿਕ ਪਟਨਾ ਦੇ ਮਸ਼ਹੂਰ ਅਧਿਆਪਕ ਆਨੰਦ ਕੁਮਾਰ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਸਮਝਨ ਲਈ ਉਨ੍ਹਾਂ ਸਖਤ ਮਿਹਨਤ ਕੀਤੀ, ਜੋ ਸੈੱਟ ਤੋਂ ਆਈਆਂ ਤਸਵੀਰਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਫਿਲਮ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News