ਰਿਤਿਕ ਤੇ ਟਾਈਗਰ ਨੇ ਸ਼ੂਟਿੰਗ ਪੂਰੀ ਹੋਣ 'ਤੇ ਮਨਾਇਆ ਜਸ਼ਨ

Thursday, November 8, 2018 10:12 AM
ਰਿਤਿਕ ਤੇ ਟਾਈਗਰ ਨੇ ਸ਼ੂਟਿੰਗ ਪੂਰੀ ਹੋਣ 'ਤੇ ਮਨਾਇਆ ਜਸ਼ਨ

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਤੇ ਟਾਈਗਰ ਸ਼ਰਾਫ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰ ਰਹੇ ਹਨ। ਇਸ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ, ਜਿਸ ਦੇ ਖਤਮ ਹੁੰਦਿਆਂ ਹੀ ਜ਼ਬਰਦਸਤ ਜਸ਼ਨ ਦਾ ਪ੍ਰਬੰਧ ਕੀਤਾ ਗਿਆ। ਹੁਣ ਇਸ ਜਸ਼ਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਡਾਇਰੈਕਟਰ ਸਿਧਾਰਥ ਆਨੰਦ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਉਸ ਨੇ ਕੈਪਸ਼ਨ ਵੀ ਦਿੱਤਾ ਹੈ। ਸ਼ੈਡਿਊਲ ਦੇ ਪਹਿਲਾ ਸ਼ੂਟ ਖਤਮ ਹੋਣ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਟੀਮ ਦੀ ਖੂਬ ਤਾਰੀਫ ਵੀ ਕੀਤੀ।

 
 
 
 
 
 
 
 
 
 
 
 
 
 

It’s a wrap!! Big shout out to the wonderful crew that travelled through various cities, countries, climates and extreme weathers!! ;) Making it back home just in time for Diwali! Look forward to the next banging schedule now!! @yrf @hrithikroshan @tigerjackieshroff @_vaanikapoor_ @bharat_rawail @mamtaanand10 @abhishekaniltiwari @bhatianishit @pushkarojha99 @shivrawail @yash_raaj_singh @jasper_ben @padambhushan @jpisflying @rajvir29ashar @rahulpawar19 @a_chopra1972 @sanjusoman

A post shared by Siddharth Anand (@itssiddharthanand) on Nov 5, 2018 at 12:14pm PST

ਦੱਸ ਦੇਈਏ ਕਿ ਟਾਈਗਰ ਤੇ ਰਿਤਿਕ ਨੂੰ ਫਿਲਮ 'ਚ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਦੇਖਣਾ ਬੇਹੱਦ ਖਾਸ ਹੋਣ ਵਾਲਾ ਹੈ। ਉਸ ਤੋਂ ਵੀ ਖਾਸ ਰਹੇਗਾ ਦੋਵਾਂ ਦਾ ਫਿਲਮ 'ਚ ਡਾਂਸ ਤੇ ਐਕਸ਼ਨ ਸੀਨਜ਼। ਫਿਲਮ ਦੇ ਟਾਇਟਲ ਦੀ ਹਾਲੇ ਕੋਈ ਅਨਾਊਂਸਮੈਂਟ ਨਹੀਂ ਹੋਈ ਹੈ। ਇਸ ਫਿਲਮ ਦੀ ਸ਼ੂਟਿੰਗ 5 ਸਤੰਬਰ ਤੋਂ ਸ਼ੁਰੂ ਹੋਈ ਸੀ, ਜਿਸ 'ਚ ਦੋਵੇਂ ਸਟਾਰਸ ਨਾਲ 'ਬੇਫਿਕਰੇ' ਗਰਲ ਵਾਣੀ ਕਪੂਰ ਵੀ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ 6 ਦੇਸ਼ਾਂ 'ਚ ਹੋਵੇਗੀ।


About The Author

Chanda

Chanda is content editor at Punjab Kesari