ਬਚਪਨ 'ਚ ਇਸ ਬਿਮਾਰੀ ਦਾ ਸ਼ਿਕਾਰ ਹੋਏ ਸਨ ਰਿਤਿਕ, ਮਿਲੇ ਸਨ 30 ਹਜ਼ਾਰ ਮੈਰਿਜ਼ ਪ੍ਰਪੋਜ਼ਲ

1/10/2019 3:40:47 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਐਕਟਰ ਰਿਤਿਕ ਰੋਸ਼ਨ ਅੱਜ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 10 ਜਨਵਰੀ 1974 ਨੂੰ ਮੁੰਬਈ 'ਚ ਹੋਇਆ ਸੀ। ਲੜਕੀਆਂ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਹੀਰੋ ਰਿਤਿਕ ਰੋਸ਼ਨ ਦੇ ਦੁਨੀਆਭਰ 'ਚ ਕਈ ਫੈਨਜ਼ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਹੈਂਡਸਮ ਹੀਰੋ ਦਾ ਪੂਰਾ ਨਾਂ ਰਿਤਿਕ ਰਾਕੇਸ਼ ਨਾਗਰਥ ਹੈ।

PunjabKesari

ਰਿਤਿਕ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ ਪਰ ਉਨ੍ਹਾਂ ਨੂੰ ਇਕ ਰੋਗ ਸੀ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਰਿਤਿਕ ਨੇ ਬਾਲ ਕਲਾਕਾਰ ਰੂਪ 'ਚ ਕਈ ਫਿਲਮਾਂ 'ਚ ਕੰਮ ਕੀਤਾ ਹੈ। ਰਿਤੀਕ ਨੂੰ ਬਚਪਨ ਤੋਂ ਹੀ ਹਕਲਾਉਣ ਦਾ ਰੋਗ ਸੀ।

PunjabKesari

ਇਸ ਰੋਗ ਕਾਰਨ ਉਨ੍ਹਾਂ ਦੇ ਜੀਵਨ 'ਤੇ ਖਤਰੇ ਦੇ ਬਾਦਲ ਮੰਡਰਾ ਰਹੇ ਸਨ। ਪਿਤਾ ਰਾਕੇਸ਼ ਨੇ ਰੋਸ਼ਨ ਰਿਤੀਕ ਨੂੰ ਇਸ ਲਈ ਗੁੱਸੇ ਹੁੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਭਿਨੈ ਕਰਨ ਲਈ ਸਾਫ ਬੋਲਣਾ ਬੇਹੱਦ ਜ਼ਰੂਰੀ ਹੈ ਪਰ ਰਿਤਿਕ ਹਕਲਾਉਣ ਲੱਗਦੇ ਸਨ। 

PunjabKesari
ਦੱਸ ਦਈਏ ਕਿ ਲੀਡ ਐਕਟਰ ਦੇ ਰੂਪ 'ਚ ਰਿਤਿਕ ਦੀ ਪਹਿਲੀ ਫਿਲਮ ਸਾਲ 2000 'ਚ 'ਕਹੋ ਨਾ ਪਿਆਰ ਹੈ'' ਆਈ ਸੀ। ਸਾਲ 1980 'ਚ ਆਈ ਫਿਲਮ 'ਆਸ਼ਾ' 'ਚ ਰਿਤਿਕ ਨੇ ਪਹਿਲੀ ਵਾਰ ਬਾਲ ਕਲਾਕਾਰ ਦੇ ਤੌਰ 'ਤੇ ਕੰਮ ਕੀਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 6 ਸਾਲ ਦੀ ਸੀ।

PunjabKesari
ਦੱਸਣਯੋਗ ਹੈ ਕਿ ਅੱਜ ਰਿਤਿਕ ਰੋਸ਼ਨ ਨੂੰ ਇਕ ਬਿਹਤਰੀਨ ਡਾਂਸਰ ਦੇ ਰੂਪ 'ਚ ਜਾਣਿਆ ਜਾਂਦਾ ਹਨ ਪਰ 21 ਸਾਲ ਦੀ ਉਮਰ 'ਚ ਡਾਂਸ ਕਰਨ 'ਚ ਮੁਸ਼ਕਿਲ ਹੁੰਦੀ ਸੀ। ਉਸ ਸਮੇਂ ਉਨ੍ਹਾਂ ਨੇ ਆਪਣੀ ਰੀੜ ਦੀ ਹੱਡੀ ਦਾ ਇਲਾਜ ਕਰਾਇਆ ਅਤੇ ਅੱਜ ਉਹ ਡਾਂਸ ਦੇ ਮਾਮਲੇ 'ਚ ਉਹ ਸੁਪਰਸਟਾਰ ਹਨ।

PunjabKesari

ਸੂਤਰਾਂ ਮੁਤਾਬਕ ਸੁਜੈਨ ਨਾਲ ਤਲਾਕ ਤੋਂ ਬਾਅਦ ਰਿਤਿਕ ਫਿਲਹਾਲ ਸਿੰਗਲ ਹਨ ਪਰ ਇਕ ਸਮਾਂ ਅਜਿਹਾ ਸੀ, ਜਦੋ ਉਨ੍ਹਾਂ ਨੂੰ ਇਕੱਠੇ 30 ਹਜ਼ਾਰ ਵਿਆਹ ਦੇ ਪ੍ਰਪੋਜ਼ਲ ਮਿਲੇ ਸਨ। ਪਹਿਲੀ ਫਿਲਮ 'ਕਹੋ ਨਾ ਪਿਆਰ ਹੈ' ਤੋਂ ਬਾਅਦ ਹੀ ਲੜਕੀਆਂ ਉਨ੍ਹਾਂ 'ਤੇ ਆਪਣੀ ਜਾਨ ਵਾਰ ਦੀਆਂ ਸਨ।

PunjabKesari

ਲੜਕੀਆਂ ਦੀ ਇਸ ਦੀਵਾਨਗੀ ਦਾ ਅਸਲੀ ਸਬੂਤ ਮਿਲਿਆ, ਜਦੋਂ 2000 'ਚ ਵੈਲੇਨਟਾਈਨ ਡੇਅ ਵਾਲੇ ਦਿਨ ਉਨ੍ਹਾਂ ਦੇ ਘਰ ਵਿਆਹ ਦੇ ਪ੍ਰਪੋਜ਼ਲਾਂ ਦੀ ਲਾਈਨ ਲੱਗ ਗਈ। ਉਸ ਸਮੇਂ ਰਿਤਿਕ ਰੌਸ਼ਨ ਨੂੰ ਲਗਭਗ 30 ਹਾਜ਼ਾਰ ਮੈਰਿਜ਼ ਪ੍ਰਪੋਜ਼ਲ ਆਪਣੇ ਫੈਨਜ਼ ਵਲੋਂ ਮਿਲੇ ਸਨ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News