Pics : ਰਿਤਿਕ ਰੌਸ਼ਨ ਨੇ ਸਾਬਕਾ ਪਤਨੀ ਨਾਲ ਮਨਾਇਆ ਬਰਥਡੇ

Friday, January 11, 2019 3:52 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਨੇ ਆਪਣੇ ਪੂਰੇ ਪਰਿਵਾਰ ਤੇ ਦੋਸਤਾਂ ਨਾਲ ਵੀਰਵਾਰ ਨੂੰ 45ਵਾਂ ਜਨਮਦਿਨ ਦਾ ਸ਼ਾਨਦਾਰ ਜਸ਼ਨ ਮਨਾਇਆ। ਇਸ ਦੌਰਾਨ ਉਨ੍ਹਾਂ ਦਾ ਜਨਮਦਿਨ ਦੋ ਵਾਰ ਸੈਲੀਬ੍ਰੇਟ ਕੀਤਾ ਗਿਆ। ਗਲੇ ਦੇ ਕੈਂਸਰ ਕਰਕੇ ਮੰਗਲਵਾਰ ਨੂੰ ਰਿਤਿਕ ਦੇ ਪਿਤਾ ਤੇ ਬਾਲੀਵੁੱਡ ਐਕਟਰ-ਡਾਇਰੈਕਟਰ ਰਾਕੇਸ਼ ਰੋਸ਼ਨ ਦੀ ਸਰਜਰੀ ਕਾਮਯਾਬ ਰਹੀ।

PunjabKesari

ਇਸ ਤੋਂ ਬਾਅਦ ਸਾਰਿਆਂ ਨੇ ਰਿਤਿਕ ਰੋਸ਼ਨ ਨਾਲ ਰਾਕੇਸ਼ ਦੇ ਠੀਕ ਹੋਣ ਦਾ ਵੀ ਜਸ਼ਨ ਮਨਾਇਆ।

PunjabKesari

ਸਰਜਰੀ ਤੋਂ ਬਾਅਦ ਪਰਿਵਾਰ ਨਾਲ ਫਿਲਮ ਮੇਕਰ ਰਾਕੇਸ਼ ਰੋਸ਼ਨ ਨੇ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜੋ ਕਾਫੀ ਵਾਇਰਲ ਹੋ ਰਹੀ ਹੈ।

PunjabKesari

ਇਸ ਮੌਕੇ ਰਿਤਿਕ ਦੀ ਸਾਬਕਾ ਪਤਨੀ ਸੁਜੈਨ ਖਾਨ ਨੇ ਵੀ ਕੁਝ ਤਸਵੀਰਾਂ ਪੋਸਟ ਕਰਕੇ ਰਿਤਿਕ ਨੂੰ ਜਨਮਦਿਨ ਦੀ ਵਧਾਈ ਦਿੱਤੀ।

PunjabKesari

ਉਨ੍ਹਾਂ ਲਿਖਿਆ, 'ਮੇਰੇ ਸਭ ਤੋਂ ਚੰਗੇ ਦੋਸਤ ਨੂੰ ਜਨਮਦਿਨ ਦੀ ਵਧਾਈ।' ਇਸ ਦੇ ਨਾਲ ਹੀ ਰਿਤਿਕ ਤੇ ਸੁਜੈਨ ਨੇ ਆਪਣੇ ਦੋਸਤਾਂ ਲਈ ਇਕ ਸ਼ਾਨਦਾਰ ਪਾਰਟੀ ਹੋਸਟ ਕੀਤੀ।

PunjabKesari

ਇਸ 'ਚ ਹਾਲ ਹੀ 'ਚ ਕੈਂਸਰ ਦਾ ਇਲਾਜ ਕਰਵਾ ਨਿਊਯਾਰਕ ਤੋਂ ਵਾਪਸ ਆਈ ਸੋਨਾਲੀ ਬੇਂਦਰੇ ਵੀ ਨਜ਼ਰ ਆਈ।

PunjabKesari

ਰਿਤਿਕ ਦੇ ਬਰਥਡੇਅ ਪਾਰਟੀ 'ਚ ਸੁਜੈਨ ਦੀ ਦੋਸਤ ਅਨੁ ਦੀਵਾਨ ਆਪਣੇ ਪਤੀ ਸੰਨੀ ਦੀਵਾਨ ਨਾਲ ਨਜ਼ਰ ਆਈ।

PunjabKesari

ਸਿੰਗਰ ਕਨਿਕਾ ਕਪੂਰ ਵੀ ਰਿਤਿਕ ਦੇ ਬਰਥਡੇ ਬੈਸ਼ 'ਚ ਨਜ਼ਰ ਆਈ। ਪਾਰਟੀ 'ਚ ਸੁਜੈਨ ਦਾ ਭਰਾ ਐਕਟਰ ਜਾਇਦ ਖਾਨ ਵੀ ਦਿਸੇ। ਸਭ ਦੋਸਤਾਂ ਨੇ ਮਿਲ ਕੇ ਖੂਬ ਮਸਤੀ ਕੀਤੀ।

PunjabKesari

PunjabKesari


Edited By

Sunita

Sunita is news editor at Jagbani

Read More