ਹਾਵੀਵੁੱਡ ਸਿਤਾਰਿਆਂ ਨੂੰ ਪਛਾੜ ਕੇ ਮੋਸਟ ਹੈਂਡਸਮ ਮੈਨ ਬਣੇ ਰਿਤਿਕ

8/19/2019 9:49:08 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਸਿਰਫ ਭਾਰਤ ’ਚ ਹੀ ਨਹੀਂ ਬਲਕਿ ਵਿਦੇਸ਼ਾਂ ’ਚ ਫੈਨਜ਼ ਦੇ ਚਹੇਤੇ ਹਨ। ਹਾਲ ਹੀ ’ਚ ਇਕ ਯੂ. ਐੱਸ. ਬੇਸਡ ਏਜੰਸੀ ਨੇ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਹੈਂਡਸਮ ਵਿਅਕਤੀ ਚੁਣਿਆ ਹੈ। ਇਸ ਲਿਸਟ ’ਚ ਉਨ੍ਹਾਂ ਨੇ ਹਾਲੀਵੁੱਡ ਦੇ ਸਿਤਾਰਿਆਂ ਕ੍ਰਿਸ ਇਵਾਂਸ, ਡੇਵਿਡ ਬੈਕਹਮ, ਰਾਬਰਟ ਪੈਟਿਨਸਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
PunjabKesari
ਇਸ ਉਪਲਬਧੀ ’ਤੇ ਮਜ਼ਾਕ ਨਾਲ ਸ਼ੁਰੂ ਕਰਦੇ ਹੋਏ ਰਿਤਿਕ ਨੇ ਦਿਲ ਜਿੱਤ ਲੈਣ ਵਾਲਾ ਜਵਾਬ ਦਿੱਤਾ। ਕੁਝ ਅਜਿਹਾ ਸੀ ਉਨ੍ਹਾਂ ਦਾ ਜਵਾਬ,‘‘ਇਹ ਤਾਂ ਬਸ ਬ੍ਰੋਕਲੀ ਹੈ। ਮਜ਼ਾਕ ਕਰ ਰਿਹਾ ਹਾਂ। ਮੈਂ ਇਸ ਟਾਈਟਲ ਲਈ ਧੰਨਵਾਦੀ ਹਾਂ। ਉਂਝ ਸੱਚੀ ਦੇਖਿਆ ਜਾਵੇ ਤਾਂ ਇਹ ਕੋਈ ਉਪਲਬਧੀ ਨਹੀਂ ਹੈ।
PunjabKesari
ਮੇਰੇ ਮੁਤਾਬਕ, ਜੇਕਰ ਕਿਸੇ ਚੀਜ਼ ਦੀ ਇਸ ਦੁਨੀਆ ’ਚ ਸਭ ਤੋਂ ਜ਼ਿਆਦਾ ਖਾਹਿਸ਼ ਹੈ ਅਤੇ ਮਹੱਤਵ ਹੋਣਾ ਚਾਹੀਦਾ ਹੈ, ਤਾਂ ਉਹ ਹੈ ਚਰਿੱਤਰ। ਇਕ ਚੰਗਾ ਚਰਿੱਤਰ ਤੁਹਾਨੂੰ ਹਮੇਸ਼ਾ ਆਕਰਸ਼ਕ ਬਣਾਏਗਾ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News