Pics : ''ਦੋਬਾਰਾ'' ਦੀ ਪ੍ਰਮੋਸ਼ਨ ਦੌਰਾਨ ਭਰਾ ਨਾਲ ਕਪਿਲ ਦੇ ਸ਼ੋਅ ''ਚ ਨਜ਼ਰ ਆਈ ਹੁਮਾ ਕੁਰੈਸ਼ੀ

Sunday, May 14, 2017 6:43 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ ''ਦਿ ਕਪਿਲ ਸ਼ਰਮਾ ਸ਼ੋਅ'' ''ਚ ਅਕਸਰ ਬਾਲੀਵੁੱਡ ਸਟਾਰ ਆਪਣੀ ਫਿਲਮਾਂ ਦੀ ਪ੍ਰਮੋਸ਼ਨ ਲਈ ਆਉਂਦੇ ਰਹਿੰਦੇ ਹਨ। ਹਾਲ ਹੀ ''ਚ ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ ਵੀ ਕਪਿਲ ਦੇ ਸ਼ੋਅ ''ਚ ਮਹਿਮਾਨ ਦੇ ਰੂਪ ''ਚ ਨਜ਼ਰ ਆਈ ਹੈ। ਇਸ ਮੌਕੇ ਹੁਮਾ ਦੀ ਆਉਣ ਵਾਲੀ ਫਿਲਮ ''ਦੋਬਾਰਾ'' ''ਚ ਅਹਿਮ ਭੂਮਿਕਾ ਨਿਭਾਅ ਰਹੇ ਸਾਕਿਬ ਸਲੀਮ ਵੀ ਸ਼ੋਅ ''ਚ ਆਏ ਹਨ। ਇਨ੍ਹੀਂ ਦਿਨੀਂ ਹੁਮਾ ਆਪਣੀ ਆਉਣ ਵਾਲੀ ਫਿਲਮ ''ਦੋਬਾਰਾ'' ਨੂੰ ਲੈ ਕੇ ਕਾਫੀ ਚਰਚਾ ''ਚ ਹੈ। ਬੀਤੇ ਦਿਨੀਂ ਵੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। ਜਿਸ ਨੂੰ ਦੇਖਣ ਤੋਂ ਬਾਅਦ ਇਹ ਸਾਫੀ ਕਿਹਾ ਜਾ ਸਕਦਾ ਸੀ ਕਿ ਫਿਲਮ ''ਚ ਹੌਰਰ ਸੀਨਜ਼ ਅਤੇ ਸਸਪੈਂਸ ਭਰਪੂਰ ਹੈ।

ਜ਼ਿਕਰਯੋਗ ਹੈ ਕਿ ਇਹ ਦੋਵੇਂ ਭੈਣ ਭਰਾ ਆਪਣੀ ਆਉਣ ਵਾਲੀ ਹੌਰਰ ਫਿਲਮ ਦੀ ਪ੍ਰਮੋਸ਼ਨ ਲਈ ''ਦਿ ਕਪਿਲ ਸ਼ਰਮਾ ਸ਼ੋਅ'' ''ਤੇ ਪਹੁੰਚੇ ਹਨ। ਇਸ ਦੌਰਾਨ ਹੁਮਾ ਕਾਲੇ ਰੰਗ ਦੀ ਆਊਟਫਿੱਟ ''ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਤੋਂ ਇਲਾਵਾ ਸਾਕਿਬ ''ਤੇ ਵੀ ਕਾਲੇ ਰੰਗ ਦਾ ਸੂਟ ਬੇਹੱਦ ਜੱਚ ਰਿਹਾ ਸੀ। ਦੋਵਾਂ ਨੇ ਮਿਲ ਕੇ ਸ਼ੋਅ ''ਚ ਕਪਿਲ ਨਾਲ ਕਾਫੀ ਮਸਤੀ ਕੀਤੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਹੁਮਾ ਅਤੇ ਸਾਕਿਬ ਦੀ ਫਿਲਮ ਦਾ ਟਰੇਲਰ ਕਾਫੀ ਦੇਖਿਆ ਜਾ ਰਿਹਾ ਹੈ। ਇਹ ਫਿਲਮ ਸਿਨੇਮਾਘਰਾਂ ''ਚ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।