ਬਾਲੀਵੁੱਡ ''ਚ ਜਗ੍ਹਾ ਬਣਾਉਣੀ ਬੇਹੱਦ ਮੁਸ਼ਕਿਲ ਹੈ : ਹੁਮਾ ਕੁਰੈਸ਼ੀ

Monday, June 19, 2017 7:33 PM
ਬਾਲੀਵੁੱਡ ''ਚ ਜਗ੍ਹਾ ਬਣਾਉਣੀ ਬੇਹੱਦ ਮੁਸ਼ਕਿਲ ਹੈ : ਹੁਮਾ ਕੁਰੈਸ਼ੀ

ਮੁੰਬਈ— ਅਭਿਨੇਤਰੀ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਬਾਲੀਵੁੱਡ 'ਚ ਆਪਣੀ ਜਗ੍ਹਾ ਬਣਾਉਣੀ ਬਹੁਤ ਮੁਸ਼ਕਿਲ ਹੈ। ਹੁਮਾ ਨੇ ਫੋਨ 'ਤੇ ਕਿਹਾ, ''ਮੈਂ ਪੂਰੀ ਤਿਆਰੀ ਨਾਲ ਆਈ ਸੀ ਪਰ ਬਾਲੀਵੁੱਡ 'ਚ ਆਪਣੀ ਜਗਾ ਬਣਾਉਣੀ ਕਾਫੀ ਮੁਸ਼ਕਿਲ ਹੈ। ਇਸ ਲਈ ਜ਼ਬਰਦਸਤ ਤਿਆਰੀ ਦੀ ਜਰੂਰਤ ਹੈ''।
ਦਿੱਲੀ ਦੀ ਰਹਿਣ ਵਾਲੀ ਹੁਮਾ ਕੁਝ ਛੋਟੀਆਂ ਫਿਲਮਾਂ 'ਚ ਕੰਮ ਕਰਨ ਦੇ ਬਾਅਦ ਅਨੁਰਾਗ ਕਸ਼ਅਪ ਦੀ ਫਿਲਮ 'ਗੈਂਗਸ ਆਫ ਵਾਸੇਪੁਰ ਪਾਰਟ 2' 'ਚ ਚਰਚਾ 'ਚ ਆਈ ਸੀ। ਹੁਮਾ ਨੇ 'ਏਕ ਥੀ ਡਾਇਨ', 'ਲਵ ਸ਼ਵ ਤੇ ਚਿਕਨ ਖੁਰਾਨਾ', 'ਬਦਲਾਪੁਰ' ਅਤੇ 'ਜੋਲੀ. ਐੱਲ. ਐੱਲ. ਬੀ 2' ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਚੁੱਕੀ ਹੈ। ਹੁਮਾ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ 'ਤੇ ਪੂਰਾ ਧਿਆਨ ਦਿੰਦੀ ਹੈ ਅਤੇ ਆਪਣੀ ਯੋਗਤਾ ਦੇ ਅਨੁਰੂਪ ਸਰਵਉਚ ਦੇਣ ਦੀ ਕੋਸ਼ਿਸ਼ ਕਰਦੀ ਹੈ। ਆਪਣੇ ਕੈਰੀਅਰ ਨੂੰ ਲੈ ਕੇ ਹੁਮਾ ਨੇ ਕਿਹਾ ਕਿ ਉਹ ਹਲਾਤ ਦੇ ਮੁਤਾਬਕ ਆਪਣੇ ਫੈਸਲੇ ਲੈਂਦੀ ਹੈ।