Pics: ਦੋ ਬੇਟੀਆਂ ਦੀ ਮਾਂ ਹੈ ''ਮਿਸਟਰ ਇੰਡੀਆ'' ਦੀ ਇਹ ਚਾਈਲਡ ਆਰਟਿਸਟ

5/27/2017 9:20:02 PM

ਮੁੰਬਈ— ਅਨਿਲ ਕਪੂਰ ਤੇ ਸ਼੍ਰੀਦੇਵੀ ਸਟਾਰਰ ਫਿਲਮ ''ਮਿਸਟਰ ਇੰਡੀਆ'' ਨੇ 25 ਮਈ ਨੂੰ ਆਪਣੇ 20 ਸਾਲ ਪੂਰੇ ਕਰ ਲਏ ਹਨ। 1987 ''ਚ ਰਿਲੀਜ਼ ਹੋਈ ਇਸ ਫਿਲਮ ਨਾਲ ਅਨਿਲ, ਸ਼੍ਰੀਦੇਵੀ, ਅਮਰੀਸ਼ ਪੁਰੀ ਤੋਂ ਆਫਤਾਬ ਸ਼ਿਵਦਸਾਨੀ ਤਕ ਸਾਰਿਆਂ ਦੇ ਕਿਰਦਾਰਾਂ ਨੇ ਦਰਸ਼ਕਾਂ ''ਤੇ ਆਪਣੀ ਇਕ ਵੱਖਰੀ ਛਾਪ ਛੱਡੀ। ਫਿਲਮ ''ਚ ਇਕ ਅਜਿਹਾ ਹੀ ਕਿਰਦਾਰ ਰਿਹਾ ਚਾਈਲਡ ''ਟੀਨਾ'' ਦਾ। ਜਿਸ ਦੀ ਬੰਬ ਧਮਾਕੇ ''ਚ ਮੌਤ ਹੋ ਜਾਂਦੀ ਹੈ।
ਟੀਨਾ ਦੇ ਕਿਰਦਾਰ ਨੂੰ ਫਿਲਮ ''ਚ ਹੁਜ਼ਾਨ ਖੋਦੈਜੀ ਨੇ ਨਿਭਾਇਆ ਸੀ। ਹੁਜ਼ਾਨ ਹੁਣ 36 ਸਾਲ ਦੀ ਹੈ ਤੇ ਦੋ ਬੇਟੀਆਂ ਦੀ ਮਾਂ ਹੈ। ਜਿਸ ਦੌਰਾਨ ਉਸ ਨੇ ਇਹ ਰੋਲ ਨਿਭਾਇਆ ਸੀ, ਉਹ ਲਗਭਗ 6 ਸਾਲ ਦੀ ਸੀ। ਹੁਜ਼ਾਨ ਇਨ੍ਹੀਂ ਦਿਨੀਂ ਇਕ ਐਡ ਕੰਪਨੀ ''ਚ ਬਤੌਰ ਐਡਵਰਟਾਈਜ਼ਿੰਗ ਐਗਜ਼ੀਕਿਊਟਿਵ ਕੰਮ ਕਰ ਰਹੀ ਹੈ। ਫਿਲਮ ''ਚ ਕੰਮ ਕਰਨ ਨੂੰ ਲੈ ਕੇ ਹੁਜ਼ਾਨ ਦੱਸਦੀ ਹੈ, ''ਕਾਸਟਿੰਗ ਡਾਇਰੈਕਟਰ ਮੇਰੇ ਪਿਤਾ ਦੇ ਦੋਸਤ ਸਨ। ਮੈਂ ਆਡੀਸ਼ਨ ਲਈ ਗਈ ਤੇ ਮੇਰੀ ਸਿਲੈਕਸ਼ਨ ਹੋ ਗਈ ਸੀ।''
ਫਿਲਮ ਦੀ ਸ਼ੂਟਿੰਗ ਤੋਂ ਬਾਅਦ ਹੁਜ਼ਾਨ ਮਦਰਾਸ ਚਲੀ ਗਈ ਸੀ। ਬਾਅਦ ''ਚ ਉਸ ਨੇ ਕਈ ਐਡ ਸ਼ੂਟ ਕੀਤੇ ਹਨ ਪਰ ਉਹ ਫਿਲਮਾਂ ''ਚ ਨਹੀਂ ਆਈ। ਹੁਜ਼ਾਨ ਨੇ ਦੱਸਿਆ, ''ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਅੱਜ ਵੀ ਫਿਲਮ ''ਚ ਸਭ ਤੋਂ ਯੰਗ ਕਿਰਦਾਰ ਟੀਨਾ ਦੇ ਰੋਲ ਨਾਲ ਮੈਨੂੰ ਯਾਦ ਕਰਦੇ ਹਨ। ਹਾਲਾਂਕਿ ਹੁਣ ਮੈਂ ਮੰਮੀ ਦੇ ਤੌਰ ''ਤੇ ਆਪਣੀ ਫੈਮਿਲੀ ਦੀ ਸਭ ਤੋਂ ਵੱਡੀ ਮੈਂਬਰ ਹਾਂ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News