ਸੱਚੀ ਘਟਨਾ ''ਤੇ ਆਧਾਰਿਤ ਹੈ ਇਹਾਨਾ ਢਿੱਲੋਂ ਦੀ ''ਹੇਟ ਸਟੋਰੀ 4'', ਸ਼ੇਅਰ ਕੀਤੀਆਂ ਤਸਵੀਰਾਂ

11/9/2017 10:31:56 AM

ਨਵੀਂ ਦਿੱਲੀ(ਬਿਊਰੋ)— 'ਹੇਟ ਸਟੋਰੀ' ਫਿਲਮ ਦੀਆਂ ਤਿੰਨਾਂ ਸੀਰੀਜ਼ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਹੁਣ ਇਸ ਫਿਲਮ ਦੀ ਚੌਥੀ ਸੀਰੀਜ਼ ਯਾਨੀ ਫਿਲਮ 'ਹੇਟ ਸਟੋਰੀ 4' ਵੀ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨਾਲ ਬਾਲੀਵੁੱਡ ਵਿਚ ਡੈਬਿਊ ਕਰਨ ਜਾ ਰਹੀ ਇਹਾਨਾ ਢਿੱਲੋਂ ਨੇ ਕਿਹਾ ਹੈ ਕਿ, ਇਹ ਫਿਲਮ ਅਸਲ ਜ਼ਿੰਦਗੀ ਦੀ ਘਟਨਾ 'ਤੇ ਆਧਾਰਿਤ ਹੈ।

PunjabKesari

ਇਹਾਨਾ ਨੇ ਕਿਹਾ ਇਹ ਲਵ ਟਰਾਈ ਐਂਗਲ ਨਹੀਂ ਹੈ, ਇਹ ਬਦਲਾ ਲੈਣ ਦੀ ਕਹਾਣੀ ਹੈ। ਇਹ ਪਿਛਲੀਆਂ 3 ਫਿਲਮਾਂ ਦੀ ਤਰ੍ਹਾਂ ਹੀ ਥਰਿਲਰ ਹੈ ਪਰ ਇਹ ਇਸ ਬਾਕੀਆਂ ਨਾਲੋਂ ਵੱਖ ਹੈ ਕਿ ਇਸ ਦੀ ਕਹਾਣੀ ਸੱਚੀ ਘਟਨਾ 'ਤੇ ਆਧਾਰਿਤ ਹੈ। ਇਹੀ ਉਹ ਕਾਰਨ ਹੈ ਜਿਸ ਦੀ ਵਜ੍ਹਾ ਨਾਲ ਮੈਂ ਕਾਫੀ ਉਤਸ਼ਾਹਿਤ ਹਾਂ।

PunjabKesari

ਬਾਲੀਵੁੱਡ ਦੀ ਹਿੱਟ ਫਰੇਂਚਾਇਜੀ 'ਹੇਟ ਸਟੋਰੀ' ਸ਼ੁਰੂ ਤੋਂ ਹੀ ਐਕਟਰੇਸ ਅਤੇ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਲੈ ਕੇ ਕਾਫੀ ਚਰਚਾ ਵਿਚ ਰਹੀ ਹੈ। ਹੁਣ ਡਾਇਰੈਕਟਰ ਵਿਸ਼ਾਲ ਪੰਡਿਆ ਹਿੱਟ ਫਰੇਂਚਾਇਜੀ 'ਹੇਟ ਸਟੋਰੀ' ਨੂੰ ਅੱਗੇ ਵਧਾਉਂਦੇ ਹੋਏ ਇਸ ਦਾ ਚੌਥਾ ਪਾਰਟ ਲੈ ਕੇ ਆ ਰਹੇ ਹਨ।

PunjabKesari

ਪੰਜਾਬੀ ਅਦਾਕਾਰਾ ਇਹਾਨਾ ਢਿੱਲੋਂ ਇਸ ਇਰੋਟਿਕ ਥਰਿਲਰ ਫਿਲਮ ਨਾਲ ਬਾਲੀਵੁੱਡ 'ਚ ਆਪਣਾ ਕੈਰੀਅਰ ਸ਼ੁਰੂ ਕਰੇਗੀ। ਇਹਾਨਾ ਨੇ ਪੰਜਾਬੀ ਫਿਲਮ ਇੰਡਸਟਰੀ ਵਿਚ 'ਡੈਡੀ ਕੂਲ ਮੁੰਡੇ ਫੂਲ' ਅਤੇ 'ਟਾਈਗਰ' ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਇਹਨਾ ਹਮੇਸ਼ਾ ਹੀ ਸ਼ੂਟਿੰਗ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
'ਹੇਟ ਸਟੋਰੀ' ਵਿਚ ਬੰਗਾਲੀ ਅਦਾਕਾਰਾ ਪਾਉਲੀ ਡੈਮ ਨੇ ਸਨਸਨੀਖੇਜ਼ ਢੰਗ ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ, ਜਦੋਂ ਕਿ 2014 ਵਿਚ 'ਹੇਟ ਸਟੋਰੀ 2' ਵਿਚ ਪੰਜਾਬੀ ਤੇ ਸਾਊਥ ਦੀ ਅਦਾਕਾਰਾ ਸੁਰਵੀਨ ਚਾਵਲਾ ਨੂੰ ਰਾਤੋਂ-ਰਾਤ ਬਾਲੀਵੁੱਡ ਵਿਚ ਵੀ ਸੁਰਖੀਆਂ 'ਚ ਲਿਆਂਦਾ ਸੀ ਅਤੇ 2015 ਵਿਚ 'ਹੇਟ ਸਟੋਰੀ 3' ਵਿਚ ਡੇਜ਼ੀ ਸ਼ਾਹ ਅਤੇ ਜਰੀਨ ਖਾਨ ਨੇ ਬੇਹੱਦ ਬੋਲਡ ਭੂਮਿਕਾ ਨਿਭਾਈ ਸੀ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News