Bday Spl : ਅਦਾਕਾਰੀ ਤੋਂ ਇਲਾਵਾ ਮਾਡਲਿੰਗ ''ਚ ਵੀ ਇਹਾਨਾ ਢਿੱਲੋਂ ਨੇ ਕੀਤੀ ਹੈ ਸ਼ੌਹਰਤ ਹਾਸਲ

8/18/2017 2:39:41 PM

ਜਲੰਧਰ— ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਾਲੀਵੁੱਡ ਅਦਾਕਾਰਾ ਇਹਾਨਾ ਢਿੱਲੋਂ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 18 ਅਗਸਤ ਨੂੰ ਹੋਇਆ ਸੀ। ਇਹਾਨਾ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸਰਗਰਮ ਹੈ।

PunjabKesari

ਉਹ ਭਾਰਤੀ ਫੈਸ਼ਨ ਇੰਡਸਟਰੀ ਦਾ ਚਰਚਿਤ ਚਿਹਰਾ ਹੈ। ਪੰਜਾਬ ਦੀ ਜੰਮਪਲ ਤੇ ਨਿਊਯਾਰਕ ਦੀ ਪੜ੍ਹੀ ਲਿਖੀ ਇਹ ਮੁਟਿਆਰ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿਚ ਸਰਗਰਮ ਹੈ।

PunjabKesari

ਇਹਾਨਾ ਨੇ ਮਾਡਲਿੰਗ ਦੇ ਖੇਤਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਉਹ ਮੁੜ ਫੈਸ਼ਨ ਜਗਤ ਵਿਚ ਸਰਗਰਮ ਹੋ ਗਈ। ਹੁਣ ਉਹ ਮੁੜ ਪੰਜਾਬੀ ਸਿਨਮਾ ਨਾਲ ਜੁੜੀ ਹੈ।

PunjabKesari
ਜਾਣਕਾਰੀ ਮੁਤਾਬਕ ਇਹਾਨਾ ਦਾ ਬਚਪਨ ਫ਼ਰੀਦਕੋਟ ਦੇ ਛੋਟੇ ਜਿਹੇ ਪਿੰਡ ਦਬੜੀਖਾਨਾ ਵਿਚ ਗੁਜਰਿਆ ਹੈ। ਪੰਜਾਬ ਦੇ ਜੱਟ ਪਰਿਵਾਰ ਨਾਲ ਸਬੰਧਿਤ ਇਹਾਨਾ ਆਪਣੇ ਪਿਤਾ ਸੁਰਿੰਦਰਪਾਲ ਸਿੰਘ ਢਿੱਲੋਂ ਅਤੇ ਮਾਤਾ ਬਲਜੀਤ ਕੌਰ ਦੀ ਛੋਟੀ ਲਾਡਲੀ ਧੀ ਹੈ।

PunjabKesari

ਉਸ ਦੇ ਪਰਿਵਾਰ ਦੀ ਰਹਿਣੀ-ਬਹਿਣੀ ਮੁੱਢ ਤੋਂ ਹੀ ਸ਼ਾਹੀ ਰਹੀ ਹੈ। ਪਰਿਵਾਰ ਨੇ ਉਸ ਦੇ ਸ਼ੌਕ 'ਤੇ ਕਦੇ ਇਤਰਾਜ਼ ਨਹੀਂ ਕੀਤਾ, ਸਗੋਂ ਮਾਡਲਿੰਗ ਦੇ ਖੇਤਰ 'ਚ ਅੱਗੇ ਵਧਣ ਲਈ ਪੂਰੀ ਮਦਦ ਕੀਤੀ।

PunjabKesari
ਚੰਡੀਗੜ੍ਹ ਕਾਲਜ 'ਚ ਪੜ੍ਹਦਿਆਂ ਹੀ ਉਸ ਨੂੰ ਮਾਡਲਿੰਗ ਦਾ ਸ਼ੌਕ ਪਿਆ। ਸਾਥੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਉਤਸ਼ਾਹਿਤ ਕਰਨ 'ਤੇ ਉਸ ਅੰਦਰ ਇਸ ਖੇਤਰ 'ਚ ਆਉਣ ਦਾ ਜਜ਼ਬਾ ਪੈਦਾ ਹੋਇਆ। ਗ੍ਰੈਜੂਏਸ਼ਨ ਤੋਂ ਬਾਅਦ ਉਹ 2009 'ਚ ਨਿਊਯਾਰਕ ਚਲੀ ਗਈ ਜਿੱਥੇ ਉਸਨੇ ਪੜ੍ਹਾਈ ਦੇ ਨਾਲ ਨਾਲ ਮਾਡਲਿੰਗ ਸ਼ੁਰੂ ਕਰ ਦਿੱਤੀ।

PunjabKesari

ਉੱਥੇ ਥੋੜ੍ਹੇ ਹੀ ਸਮੇਂ ਵਿੱਚ ਉਸਨੇ ਫੈਸ਼ਨ ਸ਼ੋਅ, ਰੈਂਪ ਸ਼ੋਅ, ਐਡ ਫਿਲਮਾਂ ਕਰਕੇ ਮਾਡਲਿੰਗ ਦੇ ਖੇਤਰ ਵਿੱਚ ਆਪਣਾ ਨਾਮ ਸਥਾਪਿਤ ਕਰ ਲਿਆ। ਇਹਾਨਾ ਸੰਸਾਰ ਭਰ ਦੀਆਂ ਨਾਮਵਰ ਕੰਪਨੀਆਂ ਲਈ ਐਡ ਫਿਲਮਾਂ ਕਰ ਚੁੱਕੀ ਹੈ। 2012 ਵਿਚ ਉਹ ਵਾਪਸ ਭਾਰਤ ਆ ਗਈ। ਹੁਣ ਉਸ ਦਾ ਮਨ ਫ਼ਿਲਮੀ ਕਰੀਅਰ ਤਲਾਸ਼ ਰਿਹਾ ਸੀ।

PunjabKesari

ਇਸ ਲਈ  ਉਸ ਨੇ ਐਕਟਿੰਗ ਦੀਆਂ ਬਾਰੀਕੀਆਂ ਸਿੱਖਣ ਲਈ ਬੈਰੀ ਜੋਹਨ ਦੇ ਐਕਟਿੰਗ ਸਕੂਲ ਤੋਂ ਐਕਟਿੰਗ ਦੀ ਟ੍ਰੇਨਿੰਗ ਲਈ।ਐਕਟਿੰਗ ਕੋਰਸ ਤੋਂ ਬਾਅਦ ਉਹ ਪੰਜਾਬ ਆਈ ਤਾਂ ਇਸ ਦੌਰਾਨ ਉਸ ਨੂੰ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' ਮਿਲ ਗਈ ਜਿਸ 'ਚ ਉਸ ਨੇ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਨਾਲ ਅਹਿਮ ਭੂਮਿਕਾ ਨਿਭਾਈ।

PunjabKesari

ਇਸ ਫ਼ਿਲਮ ਤੋਂ ਬਾਅਦ ਉਸ ਦੀ ਦੂਜੀ ਪੰਜਾਬੀ ਫ਼ਿਲਮ 'ਟਾਈਗਰ' ਸੀ ਜਿਸ 'ਚ ਉਸ ਨੇ ਪੰਜਾਬੀ ਗਾਇਕ ਸਿੱਪੀ ਗਿੱਲ ਨਾਲ ਬਤੌਰ ਹੀਰੋਇਨ ਕੰਮ ਕੀਤਾ। ਲੰਘੇ ਸਾਲ ਆਈ ਇਸ ਫ਼ਿਲਮ ਨਾਲ ਉਸ ਦੀ ਕਾਫ਼ੀ ਚਰਚਾ ਹੋਈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News