ਆਈਫਾ 2017 : ਬੈਸਟ ਐਕਟਰ ਬਣੇ ਸ਼ਾਹਿਦ-ਆਲੀਆ, ਇਨ੍ਹਾਂ ਸਿਤਾਰਿਆਂ ਨੂੰ ਵੀ ਮਿਲੇ ਐਵਾਰਡਸ

Sunday, July 16, 2017 9:08 PM

ਨਿਊਯਾਰਕ— 'ਆਈਫਾ 2017' 'ਚ ਸ਼ਨੀਵਾਰ ਨੂੰ ਸ਼ਾਹਿਦ ਕਪੂਰ ਤੇ ਆਲੀਆ ਭੱਟ ਨੂੰ 'ਉੜਤਾ ਪੰਜਾਬ' 'ਚ ਆਪਣੇ ਸ਼ਾਨਦਾਰ ਕੰਮ ਲਈ ਬੈਸਟ ਐਕਟਰ ਦੇ ਖਿਤਾਬ ਨਾਲ ਨਿਵਾਜਿਆ ਗਿਆ। ਮੇਟਲਾਈਫ ਸਟੇਡੀਅਮ 'ਚ ਆਯੋਜਿਤ 'ਆਈਫਾ 2017' 'ਚ ਸ਼ਾਹਿਦ ਨੂੰ ਕੈਟਰੀਨਾ ਕੈਫ ਨੇ ਐਵਾਰਡ ਦਿੱਤਾ, ਜਦਕਿ ਵਰੁਣ ਧਵਨ ਨੇ ਸਮਾਰੋਹ 'ਚ ਆਲੀਆ ਦੇ ਸਰਵਸ੍ਰੇਸ਼ਠ ਅਭਿਨੇਤਰੀ ਦੇ ਰੂਪ 'ਚ ਚੁਣੇ ਜਾਣ ਦਾ ਐਲਾਨ ਕੀਤਾ।
PunjabKesari
ਦਿਲਜੀਤ ਦੁਸਾਂਝ ਨੂੰ ਫਿਲਮ 'ਉੜਤਾ ਪੰਜਾਬ' ਲਈ ਸਰਵਸ੍ਰੇਸ਼ਠ ਨਵੇਂ ਅਭਿਨੇਤਾ ਦਾ ਐਵਾਰਡ ਦਿੱਤਾ ਗਿਆ।
PunjabKesari
ਸਰਵਸ੍ਰੇਸ਼ਠ ਫਿਲਮ ਦਾ ਐਵਾਰਡ ਏਅਰ ਹੋਸਟੈੱਸ ਨੀਰਜਾ ਭਨੋਟ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਨੀਰਜਾ' ਦੇ ਹਿੱਸੇ 'ਚ ਆਇਆ। ਉਥੇ ਅਨਿਰੁਧ ਰਾਏ ਚੌਧਰੀ ਨੂੰ 'ਪਿੰਕ' ਲਈ ਸਰਵਸ੍ਰੇਸ਼ਠ ਨਿਰਦੇਸ਼ਕ ਦਾ ਐਵਾਰਡ ਦਿੱਤਾ ਗਿਆ। ਸਰਵਸ੍ਰੇਸ਼ਠ ਨਵੀਂ ਅਭਿਨੇਤਰੀ ਦਾ ਐਵਾਰਡ ਦਿਸ਼ਾ ਪਟਾਨੀ ਨੂੰ ਮਿਲਿਆ। ਉਸ ਨੂੰ ਇਹ ਐਵਾਰਡ ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਲਈ ਮਿਲਿਆ।
PunjabKesari
ਤਾਪਸੀ ਪਨੂੰ ਨੂੰ ਆਈਫਾ 'ਵੂਮੈਨ ਆਫ ਦਿ ਈਅਰ' ਦਾ ਐਵਾਰਡ ਮਿਲਿਆ।
PunjabKesari
ਬੈਸਟ ਸਪੋਰਟਿੰਗ ਐਕਟਰ (ਫੀਮੇਲ) ਦਾ ਐਵਾਰਡ ਦਿੱਗਜ ਅਭਿਨੇਤਰੀ ਸ਼ਬਾਨਾ ਆਜ਼ਮੀ ਨੂੰ ਮਿਲਿਆ। ਉਨ੍ਹਾਂ ਨੂੰ ਇਹ ਐਵਾਰਡ 'ਨੀਰਜਾ' ਲਈ ਮਿਲਿਆ।
PunjabKesari
PunjabKesariPunjabKesari