ਆਈਫਾ ''ਚ ਪਤਨੀ ਮੀਰਾ ਦੀ ਡਰੈੱਸ ਸੰਭਾਲਦੇ ਦਿਖੇ ਸ਼ਾਹਿਦ ਕਪੂਰ (ਦੇਖੋ ਤਸਵੀਰਾਂ)

Monday, July 17, 2017 6:31 PM

ਨਿਊਯਾਰਕ— ਪਿਛਲੇ ਹਫਤੇ ਨਿਊਯਾਰਕ 'ਚ ਆਈਫਾ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਐਵਾਰਡ ਸ਼ੋਅ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਕਾਫੀ ਦਿਖਾਈਆਂ ਹਨ। ਇਸ ਐਵਾਰਡ ਸ਼ੋਅ 'ਚ ਸ਼ਿਰਕਤ ਕਰਨ ਅਭਿਨੇਤਾ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਪਹੁੰਚੇ ਸਨ। ਇਨ੍ਹਾਂ ਦੋਵਾਂ ਦੀਆਂ ਕੁਝ ਬਹੁਤ ਹੀ ਦਿਲਚਸਪ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ।
PunjabKesari
ਅਸਲ 'ਚ ਇਸ ਸ਼ੋਅ 'ਚ ਗਰੀਨ ਕਾਰਪੇਟ 'ਤੇ ਐਂਟਰੀ ਸਮੇਂ ਜਦੋਂ ਮੀਰਾ ਪਹੁੰਚੀ ਤਾਂ ਗੱਡੀ ਤੋਂ ਉਤਰਨ ਸਮੇਂ ਉਹ ਆਪਣਾ ਗਾਊਨ ਸੰਭਾਲ ਨਹੀਂ ਸਕੀ।
PunjabKesari
ਇਕ ਚੰਗੇ ਪਤੀ ਵਾਂਗ ਇਥੇ ਸ਼ਾਹਿਦ ਨੇ ਮੀਰਾ ਦੇ ਗਾਊਨ ਨੂੰ ਕੁਝ ਇਸ ਤਰ੍ਹਾਂ ਸੰਭਾਲਿਆ। ਉਥੇ ਮੌਜੂਦ ਕੁਝ ਫੈਨਜ਼ ਨੇ ਇਸ ਦੀਆਂ ਤਸਵੀਰਾਂ ਕਲਿਕ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।
PunjabKesari
ਸ਼ਾਹਿਦ ਕਪੂਰ ਨੂੰ ਇਥੇ ਫਿਲਮ 'ਉੜਤਾ ਪੰਜਾਬ' ਲਈ ਬੈਸਟ ਐਕਟਰ ਦਾ ਐਵਾਰਡ ਵੀ ਮਿਲਿਆ। ਐਵਾਰਡ ਲੈ ਕੇ ਜਦੋਂ ਸ਼ਾਹਿਦ ਸਟੇਜ 'ਤੇ ਉਤਰੇ ਤਾਂ ਮੀਰਾ ਉਸ ਨੂੰ ਗਲੇ ਲਗਾ ਕੇ ਵਧਾਈ ਦਿੰਦੀ ਵੀ ਦਿਖੀ।
PunjabKesari
ਸ਼ਾਹਿਦ ਨੇ ਐਵਾਰਡ ਜਿੱਤਣ ਤੋਂ ਬਾਅਦ ਇਹ ਤਸਵੀਰ ਇੰਸਟਾ 'ਤੇ ਪੋਸਟ ਕੀਤੀ ਤੇ ਲਿਖਿਆ, 'My strength. Always lucky for me.'​​​​​​​​​​​​​​
PunjabKesariPunjabKesari