ਛੁੱਟੀਆਂ ਦਾ ਆਨੰਦ ਮਾਣ ਰਹੀ ਇਲਿਆਨਾ ਨੇ ਗ੍ਰੀਨ ਅਤੇ ਵਾਈਟ ਆਊਟਫਿੱਟ 'ਚ ਬਿਖੇਰੇ ਜਲਵੇ

5/30/2017 3:54:26 PM

ਮੁੰਬਈ— ਬਾਲੀਵੁੱਡ ਅਦਾਕਾਰਾ ਇਲਿਆਨਾ ਡਿਕਰੂਜ਼ ਅੱਜ-ਕੱਲ ਫਿਜੀ 'ਚ ਛੁੱਟੀਆਂ ਦਾ ਅਨੰਦ ਮਾਣ ਰਹੀ ਹੈ। ਉਨ੍ਹਾਂ ਨੇ ਛੁੱਟੀਆਂ ਦਾ ਆਨੰਦ ਮਾਣਦੇ ਹੋਏ ਕਈ ਤਸਵੀਰਾਂ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਉਹ ਆਈਲੈਂਡ ਦੇ ਬੀਚ 'ਤੇ ਬੈਠੀ ਨਜ਼ਰ ਆ ਰਹੀ ਹੈ ਤਾਂ ਇਕ ਤਸਵੀਰ 'ਚ ਉਹ ਸ਼ਿੱਪ 'ਤੇ ਬੈਠੀ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ ਕਈਆਂ ਤਸਵੀਰਾਂ 'ਚ ਉਹ ਰਿਜ਼ਾਰਟ ਦੇ ਗਾਰਡਨ 'ਚ ਨਜ਼ਰ ਆ ਰਹੀ ਹੈ।

PunjabKesariPunjabKesariPunjabKesari

ਫਿਜੀ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਇਲਿਆਨਾ ਦਾ ਕੂਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਹ ਕਦੀ ਗ੍ਰੀਨ ਆਊਟਫਿੱਟ 'ਚ ਤਾਂ ਕਦੀ ਵਾਈਟ ਕਲਰ ਦੀ ਡ੍ਰੈੱਸ 'ਚ ਦਿਖ ਰਹੀ ਹੈ। ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਵੱਖਰੇ ਮੂਡ 'ਚ ਦਿਖ ਰਹੀ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਦਿੱਤਾ, ''Welcome to my private island''. ਇਕ ਤਸਵੀਰ 'ਤੇ ਉਨ੍ਹਾਂ ਨੇ ਲਿਖਿਆ ਹੈ, ''How I take photos for my stylist in Fiji''. ਦੂਜੀ ਤਸਵੀਰ 'ਚ ਸਾਂਝੀ ਕਰਦੇ ਹੋਏ ਇਲਿਆਨਾ ਨੇ ਲਿਖਿਆ, ''Enjoying the Fijian sun ☀️ Styled by my lovely Sanamsie''. ਰਿਜ਼ਾਰਟ ਦੇ ਗਾਰਡਨ 'ਚ ਬੈਠੇ ਇਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''Brunch time in Fiji! God it's good to be back here!!!''.
ਜ਼ਿਕਰਯੋਗ ਹੈ ਕਿ ਸਾਊਥ ਫਿਲਮਾਂ 'ਚ ਅਦਾਕਾਰੀ ਕਰਨ ਤੋਂ ਬਾਅਦ ਇਲਿਆਨਾ ਨੇ 2012 'ਚ ਫਿਲਮ 'ਬਰਫੀ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਉਹ 'ਫਟਾ ਪੋਸਟਰ ਨਿਕਲਾ ਹੀਰੋ' (2013), 'ਮੈਂ ਤੇਰਾ ਹੀਰੋ' (2014), 'ਹੈਪੀ ਐਂਡਿੰਗ' (2014), 'ਰੁਸਤਮ' (2016) ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਹੁਣ ਉਹ ਅਜੇ ਦੇਵਗਣ ਦੀ ਫਿਲਮ 'ਬਾਦਸ਼ਾਹੋ' 'ਚ ਨਜ਼ਰ ਆਵੇਗੀ। ਇਹ ਫਿਲਮ ਇਸੇ ਸਾਲ ਅਕਤੂਬਰ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News