ਪਹਿਲੀ ਵਾਰ ਭਾਰਤੀ ਰੇਲਵੇ ਨੇ ਫਿਲਮ ‘ਹਾਊਸਫੁੱਲ 4’ ਲਈ Promotion on Wheels ਕੀਤਾ ਸ਼ੁਰੂ

10/17/2019 3:36:34 PM

ਮੁੰਬਈ(ਬਿਊਰੋ)- ਰਾਸ਼ਟਰ ਦੇ ਇਤਿਹਾਸ ਵਿਚ ਪਹਿਲੀ ਵਾਰ, ਭਾਰਤੀ ਰੇਲਵੇ ਆਪਣੀ ਸੇਵਾਵਾਂ ਵਿਚ ਇਕ ਨਵਾਂ ਅਤੇ ਦਿਲਚਸਪ ਬਦਲਾਅ ਲੈ ਕਰ ਆਏ ਹਨ। ਰੇਲਵੇ ਦਾ ਸਭ ਤੋਂ ਪੁਰਾਨਾ ਨੈੱਟਵਰਕ, ਭਾਰਤੀ ਰੇਲਵੇ ਨੇ ਆਪਣੇ ‘ਪ੍ਰਮੋਸ਼ਨ ਆਨ ਵਹੀਲਸ’ ਦਾ ਉਦਘਾਟਨ ਕੀਤਾ ਹੈ, ਜੋ ਇਕ ਨਵਾਂ ਕਾਂਸੈਪਟ ਹੈ ਅਤੇ ਆਉਣ ਵਾਲੀ ਫਿਲਮ ‘ਹਾਊਸਫੁੱਲ 4’ ਆਪਣੀ ਪੂਰੀ ਕਾਸਟ ਨਾਲ ਮੁੰਬਈ ਤੋਂ ਦਿੱਲੀ ਮਾਰਗ ’ਤੇ ਫਿਲਮ ਦਾ ਪ੍ਰਚਾਰ ਕਰਨ ਲਈ ਤਿਆਰ ਹੈ।
PunjabKesari
ਇਸ ਨਵੇਂ ਕਾਂਸੈਪਟ ਦੇ ਨਾਲ, ਐਂਟਰਟੇਨਮੈਂਟ ਇੰਡਸਟਰੀ ਵਿਚ ਟਰੇਨ ਵਿਚ ਪ੍ਰਚਾਰ ਦਾ ਸ਼ੁੱਭਆਰੰਭ ਕੀਤਾ ਗਿਆ ਹੈ, ਜਿੱਥੇ ਇਸ ਵਾਹਨ ਨੂੰ ਵਿਸ਼ੇਸ਼ ਰੂਪ ਤੋਂ ਪ੍ਰਚਾਰ ਦੀਆਂ ਗਤੀਵਿਧੀਆਂ ਲਈ ਟ੍ਰੈਕ ’ਤੇ ਉਤਾਰਿਆ ਗਿਆ ਹੈ। ਸਾਜ਼ਿਦ ਨਾਡਿਆਡਵਾਲਾ ਦੀ ‘ਹਾਊਸਫੁੱਲ 4’ ਪਹਿਲੀ ਫਿਲਮ ਹੈ, ਜੋ ਇਸ ਟਰੇਨ ਵਿਚ ਮੁੰਬਈ ਤੋਂ ਦਿੱਲੀ ਤੱਕ ਦੇ ਆਪਣੇ ਸਫਰ ਵਿਚ ਫਿਲਮ ਦੇ ਪ੍ਰੋਮੋਸ਼ਨ ਨੂੰ ਅੰਜ਼ਾਮ ਦੇਵੇਗੀ। ‘ਹਾਊਸਫੁਲ 4’ ਦੇ ਸਾਰੇ ਕਲਾਕਾਰਾਂ ਅਤੇ ਮੀਡੀਆ ਬਰਾਦਰੀ ਦੀ ਹਾਜ਼ਰੀ ਵਿਚ, ਅੱਜ ਦਾ ਦਿਨ ਭਾਰਤੀ ਰੇਲ ਦੇ ਇਤਹਾਸ ਵਿਚ ਇਕ ਨਵਾਂ ਅਧਿਆਇ ਹੈ।
PunjabKesari
ਫਿਲਮ ਨਿਰਮਾਤਾ ਸਾਜ਼ਿਦ ਨਾਡਿਆਡਵਾਲਾ ਕਹਿੰਦੇ ਹਨ, “ਮੈਂ ਸਰਕਾਰ ਅਤੇ ਭਾਰਤੀ ਰੇਲਵੇ ਦੁਆਰਾ ਸ਼ੁਰੂ ਕੀਤੀ ਗਈ ਇਸ ਨਵੀਂ ਪਹਿਲ ਦੇ ਬਾਰੇ ਵਿਚ ਸੁਣ ਕੇ ਬੇਹੱਦ ਖੁਸ਼ ਹਾਂ। ਇੰਡਸਟਰੀ ਅਤੇ ਰੇਲਵੇ ਦੇ ਇਕੱਠੇ ਆਉਣ ਨਾਲ ਨਵੇਂ ਰਸਤੇ ਖੁਲ੍ਹਣਗੇ ਅਤੇ ਕਲਾ, ਸੰਸਕ੍ਰਿਤੀ ਅਤੇ ਭਾਰਤ ਦੇ ਇਤਹਾਸ ਵਿਚ ਜਿਆਦਾ ਯੋਗਦਾਨ  ਦੇ ਰੂਪ ਵਿਚ ਨਵੇਂ ਰੁਖ ਨੂੰ ਚਿੰਨ੍ਹਿਤ ਕਰੇਗਾ। ਇਸ ਪੂਰੇ ਨਵੇਂ ਅਨੁਭਵ ਲਈ ਸੰਪੂਰਣ ਕਾਸਟ ਬੇਹੱਦ ਉਤਸ਼ਾਹਿਤ ਹੈ। ” ਫਰਹਾਦ ਸਾਮਜੀ ਦੁਆਰਾ ਨਿਰਦੇਸ਼ਿਤ ਇਹ ਫਿਲਮ 25 ਅਕਤੂਬਰ ਨੂੰ ਰਿਲੀਜ਼ ਹੋਵੇਗੀ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News