ਦੀਪਾਲੀ ਬਣੀ 'ਇੰਡੀਆਜ਼ ਬੈਸਟ ਡਰਾਮੇਬਾਜ਼ 3' ਦੀ ਜੇਤੂ, ਇਨਾਮ ਵਜੋਂ ਮਿਲੇ 5 ਲੱਖ

Monday, October 8, 2018 2:18 PM

ਮੁੰਬਈ (ਬਿਊਰੋ)— 'ਇੰਡੀਆਜ਼ ਬੈਸਟ ਡਰਾਮੇਬਾਜ਼ 3' ਦਾ ਫਿਨਾਲੇ ਐਤਵਾਰ ਰਾਤ ਨੂੰ ਟੈਲੀਕਾਸਟ ਕੀਤਾ ਗਿਆ। ਸ਼ੋਅ 'ਚ ਪੁਣੇ ਦੀ ਰਹਿਣ ਵਾਲੀ 10 ਸਾਲ ਦੀ ਦੀਪਾਲੀ ਬੋਰਕਰ ਜੇਤੂ ਰਹੀ। ਦੀਪਾਲੀ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਸ਼ੋਅ ਦੇ ਫਾਈਨਲ 'ਚ 'ਨਮਸਤੇ ਇੰਗਲੈਂਡ' ਦੀ ਸਟਾਰਕਾਸਟ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਪਹੁੰਚੇ। ਉੱਥੇ ਹੀ ਅਭਿਨੇਤਾ ਆਯੁਸ਼ਮਾਨ ਖੁਰਾਣਾ ਆਪਣੀ ਫਿਲਮ 'ਅੰਧਾਧੁਨ' ਦੀ ਪ੍ਰਮੋਸ਼ਨ ਕਰਦੇ ਨਜ਼ਰ ਆਏ। ਇਸ ਸ਼ੋਅ ਦੇ ਜੱਜ ਵਿਵੇਕ ਓਬਰਾਏ, ਹੁਮਾ ਕੁਰੈਸ਼ੀ ਅਤੇ ਨਿਰਦੇਸ਼ਕ ਉਮੰਗ ਕੁਮਾਰ ਹਨ।

PunjabKesari
ਦੀਪਾਲੀ ਨੂੰ ਉਮੰਗ ਕੁਮਾਰ ਵਲੋਂ ਮਿਲਿਆ ਫਿਲਮ ਦਾ ਆਫਰ
ਦੀਪਾਲੀ ਬੋਰਕਰ ਇਸ ਸ਼ੋਅ ਦੀ ਕਾਫੀ ਪਸੰਦੀਦਾ ਮੁਕਾਬਲੇਬਾਜ਼ ਸੀ। ਸ਼ੋਅ 'ਚ ਜੱਜ ਰਹੇ ਉਮੰਗ ਕੁਮਾਰ ਨੇ ਦੀਪਾਲੀ ਦੀ ਪਰਫਾਰਮੈਂਸ ਦੇਖ ਉਸ ਨੂੰ ਆਪਣੀ ਅਗਲੀ ਫਿਲਮ ਲਈ ਸਾਈਨ ਤੱਕ ਕਰ ਲਿਆ। ਸ਼ੋਅ ਦੀ ਦੂਜੀ ਮੁਕਾਬਲੇਬਾਜ਼ ਏਂਜਲਿਕਾ ਅਤੇ ਰਾਮੂ ਸ਼੍ਰੀਨਿਵਾਸ ਵੀ ਉਮੰਗ ਕੁਮਾਰ ਨਾਲ ਕੰਮ ਕਰਨਗੇ।

'ਇੰਡੀਆਜ਼ ਬੈਸਟ ਡਰਾਮੇਬਾਜ਼ 3' ਸ਼ੋਅ ਗ੍ਰੈਂਡ ਫਿਨਾਲੇ ਸੋਨਾਲੀ ਬੇਂਦਰੇ ਦੀ ਉਸ ਵੀਡੀਓ ਕਰਕੇ ਚਰਚਾ 'ਚ ਸੀ ਜਿਸ ਨੂੰ ਉਸ ਨੇ ਹਾਲ ਹੀ 'ਚ ਟੀਮ ਨੂੰ ਭੇਜਿਆ ਸੀ। ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾਉਣ ਲਈ ਯੂ. ਐੱਸ. ਜਾਣ ਤੋਂ ਪਹਿਲਾਂ ਇਸ ਸ਼ੋਅ ਦੀ ਜੱਜ ਸੀ।


Edited By

Kapil Kumar

Kapil Kumar is news editor at Jagbani

Read More