''ਇੰਡੀਆਜ਼ ਮੋਸਟ ਵਾਂਟੇਡ'' ਲੀਡ ਸਟਾਰ ਅਰਜੁਨ ਕਪੂਰ ਨਾਲ ਖਾਸ ਮੁਲਾਕਾਤ

5/25/2019 9:41:34 AM

ਸੱਤ ਸਾਲ ਪਹਿਲਾਂ ਫਿਲਮ 'ਇਸ਼ਕਜ਼ਾਦੇ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਭਿਨੇਤਾ ਅਰਜੁਨ ਕਪੂਰ ਹੁਣ ਫਿਲਮ 'ਇੰਡੀਆਜ਼ ਮੋਸਟ ਵਾਂਟੇਡ' ਲੈ ਕੇ ਆ ਗਏ ਹਨ। ਫਿਲਮ ਅੱਤਵਾਦ ਨੂੰ ਲੈ ਕੇ ਬਣਾਈ ਗਈ ਹੈ, ਜਿਸ 'ਚ ਇਕ ਖਤਰਨਾਕ ਅੱਤਵਾਦੀ ਨੂੰ ਫੜਨ ਦੀ ਕਹਾਣੀ ਹੈ। ਭਾਵ ਭਾਰਤ ਦਾ ਮੋਸਟ ਵਾਂਟੇਡ ਨਾਂ ਦੀ ਇਕ ਗੁਪਤ ਮੁਹਿੰਮ 'ਚ ਇਕ ਅੱਤਵਾਦੀ 'ਤੇ ਨਜ਼ਰ ਰੱਖਣ ਅਤੇ ਗੋਲੀਆਂ ਦੀ ਵਾਛੜ ਤੋਂ ਬਿਨਾਂ ਉਸ ਨੂੰ ਗ੍ਰਿਫਤਾਰ ਕਰਨ ਦੇ ਆਧਾਰ 'ਤੇ ਬਣੀ ਇਕ ਐਕਸ਼ਨ ਥ੍ਰਿਲਰ ਹੈ। ਇਸ 'ਚ ਕੋਈ ਫੀਮੇਲ ਐਕਟ੍ਰੈੱਸ ਨਹੀਂ ਹੈ। ਫਿਲਮ ਨੂੰ ਰਾਜਕੁਮਾਰ ਗੁਪਤਾ ਨੇ ਡਾਇਰੈਕਟ ਕੀਤਾ ਹੈ। ਇੰਟੇਸ ਲੁਕ ਅਤੇ ਦਮਦਾਰ ਕਿਰਦਾਰ 'ਚ ਦਿਖ ਰਹੇ ਅਰਜੁਨ ਕਪੂਰ ਦੀ ਇਹ ਫਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ, ਜੋ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਅਰਜੁਨ ਅਤੇ ਰਾਜ ਨੇ ਪੰਜਾਬ ਕੇਸਰੀ/ਨਵੋਦਯਾ ਟਾਈਮਜ਼/ਜਗ ਬਾਣੀ/ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹੈ ਗੱਲਬਾਤ ਦੇ ਪ੍ਰਮੁੱਖ ਅੰਸ਼ :

ਇਸ ਫਿਲਮ 'ਚ ਤੁਹਾਨੂੰ ਕੀ ਖਾਸ ਲੱਗਾ ?

ਜਦੋਂ ਮੈਂ ਇਹ ਕਹਾਣੀ ਪੜ੍ਹੀ ਸੀ, ਉਦੋਂ ਮੈਨੂੰ ਪਤਾ ਹੀ ਨਹੀਂ ਸੀ ਕਿ ਅਜਿਹਾ ਵੀ ਕੁਝ ਹੋਇਆ ਸੀ। ਅਸੀਂ ਬਲਾਸਟ ਬਾਰੇ ਜ਼ਰੂਰ ਸੁਣਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਸੀਰੀਅਲ ਬਲਾਸਟ ਕਿਸ ਨੇ ਕਰਵਾਇਆ ਸੀ। ਕਿਵੇਂ ਉਹ ਆਦਮੀ ਫੜਿਆ ਗਿਆ। ਅਜੇ ਉਹ ਜੇਲ 'ਚ ਹੈ ਅਤੇ ਉਸ ਨੂੰ ਬਿਰਿਆਨੀ ਖੁਆ ਰਹੇ ਹਾਂ। 400 ਹਿੰਦੋਸਤਾਨੀਆਂ ਦੀ ਜਾਨ ਲਈ ਸੀ, ਉਸ ਆਦਮੀ ਲਈ। ਕਿਵੇਂ ਆਈ. ਬੀ. ਦੇ ਲੋਕਾਂ ਨੇ ਜਾਨ 'ਤੇ ਖੇਡ ਕੇ ਉਸ ਨੂੰ ਫੜਿਆ ਸੀ। ਮੈਨੂੰ ਲੱਗਦਾ ਹੈ ਕਿ ਇਹ ਕਹਾਣੀ ਤਾਂ ਬੋਲੀ ਹੀ ਜਾਣੀ ਚਾਹੀਦੀ ਹੈ। ਇਹ ਇਕ ਅਜਿਹੇ ਹੀਰੋ ਦੀ ਕਹਾਣੀ ਹੈ, ਜੋ ਅਜਿਹੇ ਅੱਤਵਾਦੀ ਨੂੰ ਫੜਨ ਲਈ ਖੁਦ ਦੇ ਪੈਸੇ ਲਾ ਕੇ ਮਿਸ਼ਨ 'ਤੇ ਚਲਾ ਜਾਂਦਾ ਹੈ।

ਫਿਲਮ ਦੀ ਕਹਾਣੀ ਅਸਲੀ ਮੁੱਦਿਆਂ 'ਤੇ ਆਧਾਰਿਤ ਹੈ, ਕਦੇ ਵੀ ਡਰ ਨਹੀਂ ਲੱਗਾ ਕਿ ਕਿਤੇ ਕੋਈ ਵਿਵਾਦ ਨਾ ਖੜ੍ਹਾ ਹੋ ਜਾਵੇ?

ਸਾਡੀ ਇਸ ਫਿਲਮ ਨਾਲ ਕੋਈ ਵਿਵਾਦ ਨਹੀਂ ਜੁੜਿਆ ਹੈ ਸਗੋਂ ਇਹ ਅਜਿਹੀ ਕਹਾਣੀ ਹੈ, ਜੋ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ। ਇਹ ਫਿਲਮ ਭਾਰਤ ਦੇ ਗੁੰਮਨਾਮ ਨਾਇਕਾਂ ਨੂੰ ਸ਼ਰਧਾਂਜਲੀ ਹੈ ਅਤੇ ਦੇਸ਼ਭਗਤੀ ਦੀ ਗੱਲ ਕਰਦੀ ਹੈ।

ਹੁਣ ਫਿਲਮਾਂ ਨੂੰ ਲੈ ਕੇ ਜਨਤਾ ਦਾ ਟੇਸਟ ਬਦਲ ਗਿਆ ਹੈ, ਕੀ ਕਹੋਗੇ?

ਹਾਂ ਬਦਲਿਆ ਤਾਂ ਜ਼ਰੂਰ ਹੈ। ਹੁਣ ਇਕੋ ਜਿਹਾ ਨਹੀਂ ਸਗੋਂ ਹਰ ਤਰ੍ਹਾਂ ਦਾ ਸਿਨੇਮਾ ਪਸੰਦ ਕੀਤਾ ਜਾ ਰਿਹਾ ਹੈ। ਬਸ਼ਰਤੇ ਤੁਹਾਡਾ ਕੰਟੈਂਟ ਚੰਗਾ ਹੋਣਾ ਚਾਹੀਦਾ ਹੈ। 'ਸਿੰਬਾ' 'ਮਣੀਕਾਰਣਿਕਾ', 'ਗਲੀ ਬੁਆਏ' ਆਦਿ ਫਿਲਮਾਂ ਵੱਖੋ-ਵੱਖਰੇ ਜਾਨਰ ਦੀਆਂ ਹਨ ਅਤੇ ਲੋਕਾਂ ਨੇ ਇਨ੍ਹਾਂ ਨੂੰ ਪਸੰਦ ਕੀਤਾ। ਦਰਅਸਲ ਹੁਣ ਲੋਕਾਂ ਨੂੰ ਮਨੋਰੰਜਨ ਦੇ ਨਾਂ 'ਤੇ ਕੁਝ ਵੀ ਨਹੀਂ ਸਗੋਂ ਚੰਗਾ ਕੰਟੈਂਟ ਚਾਹੀਦਾ ਹੈ। ਦੇਖੋ ਸਾਫ ਸ਼ਬਦਾਂ 'ਚ ਕਹਿਣਾ ਚਾਹਾਂਗਾ ਕਿ ਅੱਜ ਦੇ ਦਰਸ਼ਕ ਬਹੁਤ ਹੁਸ਼ਿਆਰ ਹੋ ਗਏ ਹਨ। 'ਅਵੈਂਜਰਸ' ਵੀ ਦੇਖਣਾ ਪਸੰਦ ਕਰਦੇ ਹਨ, ਅਤੇ 'ਗੇਮ ਆਫ ਥ੍ਰਾਂਸ' ਵੀ।

ਤੁਸੀਂ ਆਪਣੇ ਸੱਤ ਸਾਲ ਦੇ ਕਰੀਅਰ ਬਾਰੇ ਕੀ ਕਹੋਗੇ?

ਦੇਖੋ ਸਭ ਕੁਝ ਇੰਨਾ ਆਸਾਨ ਨਹੀਂ ਹੁੰਦਾ ਕਿ ਸ਼ਬਦਾਂ 'ਚ ਮੈਂ ਦੱਸ ਸਕਾਂ। ਜਿਵੇਂ ਸੱਤ ਸਾਲ ਪਹਿਲਾਂ 11 ਮਈ ਨੂੰ ਮੇਰੀ ਫਿਲਮ ਇਸ਼ਕਜ਼ਾਦੇ ਲੱਗੀ ਸੀ। 10 ਮਈ ਨੂੰ ਕੋਈ ਮੈਨੂੰ ਕਹਿੰਦਾ ਕਿ ਤੁਸੀਂ ਆਉਣ ਵਾਲੇ ਸੱਤ ਸਾਲਾਂ 'ਚ ਵੱਡੇ-ਵੱਡੇ ਡਾਇਰੈਕਟਰਜ਼ ਨਾਲ ਕੰਮ ਕਰੋਗੇ, ਤੁਹਾਡੀਆਂ ਫਿਲਮਾਂ 100 ਕਰੋੜ ਕਮਾਉਣਗੀਆਂ ਅਤੇ ਬਿਹਤਰੀਨ ਐਕਟ੍ਰੈੱਸ ਦਾ ਸਾਥ ਹੋਵੇਗਾ ਤਾਂ ਮੈਂ ਕਹਿੰਦਾ ਸੀ ਕਿਉਂ ਮਜ਼ਾਕ ਕਰ ਰਹੇ ਹੋ। ਮੈਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਗਿਣੇ-ਚੁਣੇ ਲੋਕਾਂ 'ਚ ਆਉਂਦਾ ਹਾਂ, ਜਿਸ ਨੂੰ ਲੋਕਾਂ ਦਾ ਪਿਆਰ ਮਿਲਿਆ ਹੈ।

ਤੁਹਾਡੇ 'ਚ ਅਜਿਹੀ ਕੀ ਤਬਦੀਲੀ ਆਈ ਹੈ, ਜੋ ਸੱਤ ਸਾਲ ਪਹਿਲਾਂ ਨਹੀਂ ਸੀ

ਹੱਸਦੇ ਹੋਏ.... ਤਬਦੀਲੀ ਤਾਂ ਸਾਰਿਆਂ 'ਚ ਆਉਂਦੀ ਹੈ ਅਤੇ ਇਸ ਗੱਲ ਦਾ ਜਵਾਬ ਮੇਰੇ ਤੋਂ ਜ਼ਿਆਦਾ ਬਿਹਤਰ ਮੇਰੇ ਜਾਣਨ ਵਾਲੇ ਲੋਕ ਦੱਸ ਸਕਣਗੇ। ਇਹ ਤਬਦੀਲੀ ਤੁਸੀਂ ਮੇਰੀਆਂ ਫਿਲਮਾਂ 'ਚ ਅਤੇ ਮੇਰੀ ਇੰਟਰਵਿਊ 'ਚ ਦੇਖੋ। ਅੱਜ ਫਿਲਮ ਨਗਰੀ ਹੋਵੇ ਜਾਂ ਮੀਡੀਆ ਸਾਰਿਆਂ ਨਾਲ ਆਪਣਾਪਨ ਜਿਹਾ ਲੱਗਦਾ ਹੈ। ਇੰਨੇ ਸਾਲਾਂ 'ਚ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਕੀ ਚੰਗਾ ਹੈ ਅਤੇ ਕੀ ਨਹੀਂ। ਸ਼ੁਰੂਆਤ 'ਚ ਤਾਂ ਲੱਗਦਾ ਹੈ ਕਿ ਜੋ ਸਭ ਕਰ ਰਹੇ ਹਨ,ਉਹੀ ਕਰੋਗੇ ਪਰ ਬਾਅਦ 'ਚ ਸਮਝ ਆ ਜਾਂਦਾ ਹੈ, ਜੋ ਸਭ ਕਰ ਰਹੇ ਹਨ, ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ। ਇੰਨੇ ਸਮੇਂ 'ਚ ਬਹੁਤ ਸਾਰੇ ਉਤਾਰ-ਚੜ੍ਹਾਅ ਵੀ ਦੇਖੇ।

ਰਾਜ ਕੁਮਾਰ ਗੁਪਤਾ

ਤੁਹਾਡੀ ਫਿਲਮ ਦੀਆਂ ਕਹਾਣੀਆਂ ਅਸਲੀਅਤ 'ਤੇ ਆਧਾਰਿਤ ਹੁੰਦੀਆਂ ਹਨ, ਸਬਜੈਕਟ ਕਿਵੇਂ ਚੁਣਦੇ ਹੋ?

ਮੈਂ ਅਜਿਹੀਆਂ ਕਹਾਣੀਆਂ ਚੁਣਦਾ ਹਾਂ, ਜੋ ਮੇਰੀਆਂ ਭਾਵਨਾਵਾਂ ਨੂੰ ਛੂਹ ਲੈਣ ਜਾਂ ਕਿਸੇ ਵੀ ਲੈਵਲ 'ਤੇ ਟੱਚ ਕਰ ਜਾਣ। ਮੈਂ ਆਪਣੀਆਂ ਫਿਲਮਾਂ 'ਚ ਸਿਰਫ ਮਸਾਲਾ ਜਾਂ ਗੌਸਿਪ ਪਾਉਣ 'ਚ ਵਿਸ਼ਵਾਸ ਨਹੀਂ ਕਰਦਾ। ਫਿਲਮਾਂ 'ਚ ਮਸਾਲਾ ਪਾਉਣਾ ਕਾਫੀ ਹੈ ਪਰ ਨਾਲ ਹੀ ਚੰਗਾ ਕੰਟੈਂਟ ਅਤੇ ਅਸਲੀਅਤ ਵੀ ਹੋਣੀ ਚਾਹੀਦੀ ਹੈ। ਇਨਸਾਨ ਦੀਆਂ ਭਾਵਨਾਵਾਂ, ਰਿਸ਼ਤੇ ਅਤੇ ਹਾਲਾਤ ਇਹ ਸਭ ਕੁਝ ਮੇਰੇ ਲਈ ਜ਼ਰੂਰੀ ਹਨ।

ਕੀ ਫਿਲਮ ਦੇ ਰਿਲੀਜ਼ ਹੋਣ ਤਕ ਫਿਲਮ 'ਚ ਕੁਝ ਤਬਦੀਲੀ ਆਈ?

ਦੇਖੋ ਰਿਸਰਚ ਇਕ ਵਾਰ ਨਹੀਂ ਕਈ ਵਾਰ ਕੀਤੀ ਜਾਂਦੀ ਹੈ ਪਰ ਜਦੋਂ ਕਦੇ ਰਿਸਰਚ ਫਿਰ ਤੋਂ ਵੈਰੀਫਾਈ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਗਲਤ ਸੀ। ਫਿਰ ਤੁਹਾਨੂੰ ਕੁਝ ਤਬਦੀਲੀ ਕਰਨੀ ਪੈਂਦੀ ਹੈ।

ਅਕਸਰ ਫਿਲਮ ਦੇ ਪੋਸਟਰ 'ਤੇ ਲੀਡ ਐਕਟਰਜ਼ ਨੂੰ ਦਿਖਾਇਆ ਜਾਂਦਾ ਹੈ ਪਰ ਤੁਸੀ ਸਾਰੇ ਕਿਰਦਾਰਾਂ ਨੂੰ ਦਿਖਾਇਆ ਹੈ ਇਸ ਦਾ ਕਾਰਨ?

ਕੁਝ ਫਿਲਮਾਂ ਅਜਿਹੀਆਂ ਹੁੰਦੀਆਂ ਹਨ, ਜੋ ਮੁੱਖ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀਆਂ ਹਨ ਪਰ ਇਹ ਫਿਲਮ ਅਜਿਹੀ ਹੈ, ਜਿਸ 'ਚ ਸਾਰੇ ਮੁੱਖ ਕਿਰਦਾਰ ਹਨ ਅਤੇ ਸਾਰੇ ਹੀਰੋ ਹਨ ਅਤੇ ਕਿਸੇ ਇਕ ਦੇ ਬਿਨਾਂ ਇਹ ਫਿਲਮ ਅਧੂਰੀ ਹੈ। ਉਂਝ ਇਸ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਫਿਲਮ 'ਚ ਇਹ ਸਾਰੇ ਮੁੱਖ ਕਿਰਦਾਰ 'ਚ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News