Movie Review: ''ਇੰਡੀਆਜ਼ ਮੋਸਟ ਵਾਂਟੇਡ

5/24/2019 11:48:01 AM

ਫਿਲਮ— 'ਇੰਡੀਆਜ਼ ਮੋਸਟ ਵਾਂਟੇਡ'
ਡਾਇਰੈਕਟਰ— ਰਾਜ ਕੁਮਾਰ ਗੁਪਤਾ
ਸਟਾਰ ਕਾਸਟ— ਅਰਜੁਨ ਕਪੂਰ, ਰਾਜੇਸ਼ ਸ਼ਰਮਾ, ਪ੍ਰਸ਼ਾਂਤ ਅਲੈਗਜ਼ੈਂਡਰ, ਸ਼ਾਂਤੀ ਲਾਲ ਮੁਖਰਜੀ
ਪ੍ਰੋਡਿਊਸਰ— ਰਾਜ ਕੁਮਾਰ ਗੁਪਤਾ

ਡਾਇਰੈਕਟਰ ਰਾਜ ਕੁਮਾਰ ਗੁਪਤਾ ਦੀ ਫਿਲਮ 'ਇੰਡੀਆਜ਼ ਮੋਸਟ ਵਾਂਟੇਡ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਅਰਜੁਨ ਕਪੂਰ, ਰਾਜੇਸ਼ ਸ਼ਰਮਾ, ਪ੍ਰਸ਼ਾਂਤ ਅਲੈਗਜ਼ੈਂਡਰ, ਸ਼ਾਂਤੀ ਲਾਲ ਮੁਖਰਜੀ ਲੀਡ ਰੋਲ 'ਚ ਹਨ। ਇਹ ਇਕ ਅਜਿਹੇ ਗਰੁੱਪ ਦੀ ਕਹਾਣੀ ਹੈ ਜੋ ਪਹਿਲੇ ਕਦੇ ਕਿਸੇ ਨੇ ਨਹੀਂ ਸੁਣੀ ਹੋਵੇਗੀ। ਇਸ ਕਹਾਣੀ ਦੀ ਸਪੈਸ਼ਲ ਗੱਲ ਇਹ ਹੈ ਕਿ ਫਿਲਮ 'ਚ ਦਿਖਾਈਆਂ ਗਈਆਂ ਘਟਨਾਵਾਂ ਸੱਚੀਆਂ ਹਨ।


ਕਹਾਣੀ—

ਫਿਲਮ ਦੀ ਕਹਾਣੀ 5 ਇੰਟੇਲੀਜੈਂਸ ਅਫਸਰਾਂ ਤੋਂ ਸ਼ੁਰੂ ਹੁੰਦੀ ਹੈ। ਜਿਸ ਨੂੰ ਲੀਡ ਪ੍ਰਤਾਪ ਸਿੰਘ (ਅਰਜੁਨ ਕਪੂਰ) ਕਰ ਰਹੇ ਹੁੰਦੇ ਹਨ। ਇਨ੍ਹਾਂ ਨੂੰ ਇੰਡੀਆ ਦੇ ਸਭ ਤੋਂ ਖਤਰਨਾਕ ਅਤੇ ਵਾਂਟੇਡ ਅੱਤਵਾਦੀਆਂ ਨੂੰ 4 ਦਿਨਾਂ 'ਚ ਫੜ੍ਹ ਕੇ ਭਾਰਤ ਵਾਪਸ ਲਿਆਉਣਾ ਦਾ ਟਾਸਕ ਮਿਲਦਾ ਹੈ। ਫਿਲਮ ਦੀ ਕਹਾਣੀ 5 ਅਜਿਹੇ ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਭਾਰਤ ਦੇ ਓਸਾਮਾ ਕਹੇ ਜਾਣ ਵਾਲੇ ਅੱਤਵਾਦੀਆਂ ਨੂੰ ਫੜ੍ਹਣ ਦੀ ਕੋਸ਼ਿਸ਼ 'ਚ ਲੱਗੇ ਹਨ ਅਤੇ ਦੇਸ਼ 'ਚ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਰੋਕਣਾ ਚਾਹੁੰਦੇ ਹਨ। 'ਇੰਡੀਆਜ਼ ਮੋਸਟ ਵਾਂਟੇਡ' ਉਂਝ ਤਾਂ ਇਕ ਵਧੀਆ ਫਿਲਮ ਹੈ ਪਰ ਫਿਲਮ 'ਚ ਅਜਿਹੇ ਕੁਝ ਮੂਮੈਂਟਸ ਹਨ ਜੋ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਫਿਲਮ 'ਚ ਅਜਿਹੇ ਕਈ ਸੀਨ ਹਨ ਜੋ ਕਈ ਸਵਾਲ ਖੜ੍ਹੇ ਕਰ ਸਕਦੇ ਹਨ ਕਿ ਅਜਿਹਾ ਕਿਉਂ?


ਐਕਟਿੰਗ

ਅਰਜੁਨ ਕਪੂਰ ਨੇ ਫਿਲਮ 'ਚ ਵਧੀਆ ਐਕਟਿੰਗ ਕੀਤੀ ਹੈ। ਅਰਜੁਨ ਫਿਲਮ 'ਚ ਖੁਦ ਨੂੰ ਅੰਡਰਕਵਰ ਏਜੈਂਟ ਦੀ ਤਰ੍ਹਾਂ ਦਿਖਾਉਣ 'ਚ ਸਫਲ ਰਹੇ ਹਨ। ਫਿਲਮ 'ਚ ਬਾਕੀ ਕਲਾਕਾਰਾਂ ਨੇ ਵੀ ਵਧੀਆਂ ਐਕਟਿੰਗ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News