ਰੋਮਾਂਟਿਕ ਕਾਮੇਡੀ ਫਿਲਮ ਅਤੇ ਹਰ ਮੁਹੱਲੇ ਦੀ ਕਹਾਣੀ ਹੈ 'ਬਹਿਨ ਹੋਗੀ ਤੇਰੀ'

6/2/2017 9:46:22 AM

ਮੁੰਬਈ— 'ਟ੍ਰੈਪਡ' ਅਤੇ 'ਅਲੀਗੜ੍ਹ' ਵਰਗੀਆਂ ਫਿਲਮਾਂ ਵਿਚ ਜਾਨਦਾਰ ਐਕਟਿੰਗ ਕਰਨ ਤੋਂ ਬਾਅਦ ਹੁਣ ਨੈਸ਼ਨਲ ਐਵਾਰਡ ਜੇਤੂ ਅਭਿਨੇਤਾ ਰਾਜਕੁਮਾਰ ਰਾਵ ਦਰਸ਼ਕਾਂ ਨੂੰ ਹਸਾਉਣ ਲਈ ਇਕ ਰੋਮਾਂਟਿਕ ਕਾਮੇਡੀ ਫਿਲਮ 'ਬਹਿਨ ਹੋਗੀ ਤੇਰੀ' ਲੈ ਕੇ ਆ ਰਹੇ ਹਨ। ਇਸ ਫਿਲਮ ਦੀ ਲੀਡ ਐਕਟ੍ਰੈੱਸ ਕਮਲ ਹਾਸਨ ਦੀ ਬੇਟੀ ਸ਼ਰੁਤੀ ਹਾਸਨ ਹੈ। ਇਸ ਫਿਲਮ ਦੀ ਸ਼ੂਟਿੰਗ ਲਖਨਊ ਵਿਚ ਹੋਈ ਹੈ। ਅਜੇ ਦੇ ਪੰਨਾਲਾਲ ਦੇ ਡਾਇਰੈਕਸ਼ਨ ਵਿਚ ਬਣੀ ਇਹ ਫਿਲਮ 9 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ 'ਬਿੱਗ ਬੌਸ 8' ਜੇਤੂ ਗੌਤਮ ਗੁਲਾਟੀ ਦਾ ਵੀ ਅਹਿਮ ਰੋਲ ਹੈ। ਹਾਲ ਹੀ ਵਿਚ ਫਿਲਮ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਦਿੱਲੀ ਪਹੁੰਚੇ ਪ੍ਰੋਡਿਊਸਰ ਅਮੂਲ ਵਿਕਾਸ ਮੋਹਨ, ਰਾਜਕੁਮਾਰ ਰਾਵ ਅਤੇ ਸ਼ਰੁਤੀ ਹਾਸਨ ਨੇ ਨਵੋਦਿਆ ਟਾਈਮਜ਼/ਪੰਜਾਬ ਕੇਸਰੀ ਗਰੁੱਪ ਨਾਲ ਖਾਸ ਗੱਲਬਾਤ ਕੀਤੀ।
ਫਿਲਮ 'ਚ ਦਿਖੇਗੀ ਨਿੱਕਰ ਦੇ ਜ਼ਮਾਨੇ ਦੀ ਮੁਹੱਬਤ : ਰਾਜ ਕੁਮਾਰ
ਇਹ ਮੁਹੱਲੇ ਦੀ ਲਵ ਸਟੋਰੀ ਹੈ, ਜਿੱਥੇ ਗੁਆਂਢ ਦੀ ਲੜਕੀ ਨੂੰ ਸਮਾਜ ਭੈਣ ਬਣਾ ਦਿੰਦਾ ਹੈ। ਰਾਜ ਕੁਮਾਰ (ਗੱਟੂ) ਆਪਣੇ ਗੁਆਂਢ ਵਿਚ ਰਹਿਣ ਵਾਲੀ ਲੜਕੀ ਸ਼ਰੁਤੀ ਹਾਸਨ (ਬਿੰਨੀ) ਨਾਲ ਬਚਪਨ ਤੋਂ ਪਿਆਰ ਕਰਦਾ ਹੈ ਪਰ ਮੁਹੱਲੇ ਵਿਚ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਗੁਆਂਢ ਵਿਚ ਰਹਿਣ ਵਾਲੀ ਹਰੇਕ ਲੜਕੀ ਤੁਹਾਡੀ ਭੈਣ ਹੁੰਦੀ ਹੈ, ਅਜਿਹਾ ਹੀ ਇਸ ਫਿਲਮ ਵਿਚ ਵੀ ਹੈ। ਗੱਟੂ ਇਸ ਗੱਲ ਤੋਂ ਕਾਫੀ ਪ੍ਰੇਸ਼ਾਨ ਹੈ ਪਰ ਆਖਿਰ ਵਿਚ ਬਿੰਨੀ ਵੀ ਉਸ ਨਾਲ ਪਿਆਰ ਕਰਨ ਲੱਗਦੀ ਹੈ।
ਨਿੱਕਰ ਦੇ ਜ਼ਮਾਨੇ ਦੀ ਮੁਹੱਬਤ ਵਾਲੀ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਲਖਨਊ ਵਿਚ ਹੋਈ ਹੈ। ਇਹ ਇਕ ਸਾਫਟ ਰੋਮਾਂਟਿਕ ਕਾਮੇਡੀ ਹੈ, ਜਿਸ ਨੂੰ ਫੈਮਿਲੀ ਆਡੀਅਨਸ ਖੂਬ ਪਸੰਦ ਕਰੇਗੀ।

ਕਮਾਲ ਦੀ ਹੈ ਲਖਨਵੀ ਬੋਲੀ
ਲਖਨਊ ਦੀ ਸਭ ਤੋਂ ਖਾਸ ਚੀਜ਼ ਇਥੋਂ ਦੇ ਲੋਕ ਹਨ। ਲਖਨਵੀ ਤਹਿਜ਼ੀਬ ਦੇ ਨਾਲ ਇਥੋਂ ਦੇ ਲੋਕਾਂ ਦੇ ਦਿਲਾਂ ਵਿਚ ਜੋ ਮੁਹੱਬਤ ਹੈ, ਉਹ ਦੂਜੇ ਸ਼ਹਿਰਾਂ ਵਿਚ ਦੇਖਣ ਨੂੰ ਨਹੀਂ ਮਿਲਦੀ। ਉਥੇ ਹੀ ਸ਼ਰੁਤੀ ਹਾਸਨ ਨੂੰ ਵੀ ਲਖਨਵੀ ਲਹਿਜ਼ਾ ਬਹੁਤ ਪਸੰਦ ਆਇਆ।
ਚਾਈਲਡਹੁੱਡ ਗਰਲਫ੍ਰੈਂਡ ਦੇ ਮੁਹੱਲੇ ਦਾ ਲਗਾਉਂਦਾ ਸੀ ਚੱਕਰ
ਰਾਜਕੁਮਾਰ ਨੇ ਖ਼ੁਦ ਇਹ ਰਾਜ਼ ਖੋਲ੍ਹਿਆ ਹੈ ਕਿ ਫਿਲਮ ਦੇ ਕਿਰਦਾਰ ਗੱਟੂ ਦੀ ਤਰ੍ਹਾਂ ਹੀ ਉਨ੍ਹਾਂ ਦੀ ਵੀ ਸਕੂਲ ਦੇ ਦਿਨਾਂ ਵਿਚ ਗਰਲਫ੍ਰੈਂਡ ਸੀ। ਹਾਲਾਂਕਿ ਉਨ੍ਹਾਂ ਦੀ ਉਹ ਗਰਲਫ੍ਰੈਂਡ ਫਿਲਮ ਵਾਂਗ ਉਨ੍ਹਾਂ ਦੇ ਮੁਹੱਲੇ ਦੀ ਨਹੀਂ ਸੀ ਪਰ ਉਹ ਵੀ ਗੱਟੂ ਵਾਂਗ ਉਨ੍ਹਾਂ ਦੇ ਮੁਹੱਲੇ ਵਿਚ ਜਾਂਦੇ ਸਨ ਅਤੇ ਉਥੋਂ ਦੇ ਚੱਕਰ ਲਗਾਉਂਦੇ ਸਨ।
'ਬੌਸ' 'ਚ ਨੇਤਾ ਜੀ ਦੀ ਮਿਸਟੀਰਿਅਸ ਲਾਈਫ
ਮੈਂ ਏਕਤਾ ਕਪੂਰ ਨਾਲ ਇਕ ਵੈੱਬ ਸੀਰੀਜ਼ ਕਰ ਰਿਹਾ ਹਾਂ। ਜਦੋਂ ਮੈਨੂੰ ਪਤਾ ਲੱਗਾ ਕਿ ਏਕਤਾ ਫ੍ਰੀਡਮ ਫਾਈਟਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ 'ਤੇ ਆਧਾਰਿਤ ਵੈੱਬ ਸੀਰੀਜ਼ ਬਣਾ ਰਹੀ ਹੈ ਤਾਂ ਮੈਂ ਬੇਹੱਦ ਰੋਮਾਂਚਿਤ ਹੋ ਗਿਆ। ਆਸਾਨੀ ਨਾਲ ਮੇਰੀ ਕਾਸਟਿੰਗ ਵੀ ਹੋ ਗਈ। ਮੈਨੂੰ ਲੱਗਦਾ ਹੈ ਕਿ ਸਾਡੀ ਵੈੱਬ ਸੀਰੀਜ਼ ਦੀ ਕਹਾਣੀ ਸੁਭਾਸ਼ ਚੰਦਰ ਬੋਸ ਦੀ ਲਾਈਫ ਨੂੰ ਸੈਲੀਬ੍ਰੇਟ ਕਰਨ ਲਈ ਬਹੁਤ ਚੰਗੀ ਹੈ।
ਨੇਤਾ ਜੀ ਦੀ ਲਾਈਫ ਅੱਜ ਵੀ ਮਿਸਟੀਰੀਅਸ ਹੈ....ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਪਲੇਨ-ਕ੍ਰੈਸ਼ ਦੌਰਾਨ ਕੀ ਹੋਇਆ ਸੀ, ਮੈਨੂੰ ਵੀ ਨਹੀਂ ਪਤਾ ਸੀ... ਪਰ ਹੁਣ ਵੈੱਬ ਸੀਰੀਜ਼ ਦੀ ਕਹਾਣੀ ਪੜ੍ਹਨ ਤੋਂ ਬਾਅਦ ਸਮਝ ਸਕਿਆ ਹਾਂ।

ਫਿਊਚਰ ਹੈ ਵੈੱਬ ਸੀਰੀਜ਼
ਵੈੱਬ ਸੀਰੀਜ਼ ਕਿਤੇ ਨਾ ਕਿਤੇ ਸਾਡਾ ਫਿਊਚਰ ਹੈ ਅਤੇ ਇਕ ਚੰਗਾ ਪਲੇਟਫਾਰਮ ਹੈ, ਜੋ ਅੱਗੇ ਇਕ ਵੱਡੀ ਇੰਡਸਟਰੀ ਬਣਨ ਵਾਲਾ ਹੈ। ਹਰ ਕੋਈ ਇੰਟਰਨੈੱਟ ਯੂਜ਼ ਕਰਦਾ ਹੈ ਅਤੇ ਇਹ ਇਕ ਬਹੁਤ ਸੌਖਾ ਢੰਗ ਹੈ, ਜਿਸ 'ਚ ਤੁਸੀਂ 10 ਐਪੀਸੋਡ ਇਕੱਠੇ ਦੇਖ ਸਕਦੇ ਹੋ। ਵੈੱਬ ਸੀਰੀਜ਼ ਵਿਚ ਕੰਮ ਕਰਨ ਦਾ ਇਕ ਵੱਖਰਾ ਹੀ ਮਜ਼ਾ ਹੈ।
ਬਣੀ ਬਣਾਈ ਧਾਰਨਾ 'ਤੇ ਰਾਏ ਨਹੀਂ ਬਣਾਉਂਦੀ : ਸ਼ਰੁਤੀ
ਮੈਂ ਲੋਕਾਂ ਦੇ ਕੰਮਾਂ ਨੂੰ ਦੇਖ ਕੇ ਉਨ੍ਹਾਂ ਨੂੰ ਜੱਜ ਕਰਨਾ ਪਸੰਦ ਨਹੀਂ ਕਰਦੀ। ਮੈਂ ਨਹੀਂ ਚਾਹੁੰਦੀ ਕਿ ਕੋਈ ਮੇਰੇ ਬਾਰੇ ਕਿਸੇ ਬਣੀ-ਬਣਾਈ ਧਾਰਨਾ ਦੇ ਆਧਾਰ 'ਤੇ ਕੋਈ ਰਾਏ (ਸਟੀਰਿਯੋਟਾਈਪ) ਬਣਾਏ ਅਤੇ ਦੂਜਿਆਂ ਨਾਲ ਮੈਂ ਵੀ ਇਸੇ ਤਰ੍ਹਾਂ ਪੇਸ਼ ਆਉਂਦੀ ਹਾਂ।
ਡੇਟਸ ਦੀ ਵਜ੍ਹਾ ਨਾਲ 'ਸੰਘਮਿਤਰਾ' ਤੋਂ ਵੱਖ ਹੋ ਗਈ
ਕਾਨਸ ਫਿਲਮ ਫੈਸਟੀਵਲ 'ਚ ਮੈਂ ਬਤੌਰ 'ਸੰਘਮਿਤਰਾ' ਅਭਿਨੇਤਰੀ ਹਿੱਸਾ ਲਿਆ ਸੀ ਪਰ ਫਿਲਮ ਨੂੰ ਬਣਾਉਣ ਵਿਚ ਅਜੇ ਦੋ ਸਾਲ ਲੱਗਣਗੇ। ਹੁਣ ਤਕ ਸਾਨੂੰ ਨਾ ਤਾਂ ਸਕ੍ਰਿਪਟ ਦਿੱਤੀ ਗਈ ਹੈ ਅਤੇ ਨਾ ਹੀ ਡੇਟਸ ਦਾ ਸ਼ਡਿਊਲ ਦੱਸਿਆ ਗਿਆ ਹੈ। ਅਜਿਹੀ ਸਥਿਤੀ ਵਿਚ ਦੂਜੀਆਂ ਫਿਲਮਾਂ ਦੀਆਂ ਯੋਜਨਾਵਾਂ ਨੂੰ ਦੇਖਦੇ ਹੋਏ ਮੇਰਾ ਇਸ ਫਿਲਮ ਵਿਚ ਬਣੇ ਰਹਿਣਾ ਮੁਸ਼ਕਿਲ ਹੋ ਗਿਆ ਸੀ।
ਇੱਛਾਵਾਂ ਨੂੰ ਮਾਰਨ 'ਚ ਯਕੀਨ ਨਹੀਂ ਕਰਦੀ
ਮੈਂ ਬਹੁਤ ਫੂਡੀ ਹਾਂ। ਖਾਣੇ ਵਿਚ ਮੈਨੂੰ ਆਈਸਕ੍ਰੀਮ ਅਤੇ ਸਾਂਭਰ ਚਾਵਲ ਬਹੁਤ ਪਸੰਦ ਹਨ। ਜਿਥੋਂ ਤਕ ਖ਼ੁਦ ਨੂੰ ਮੇਨਟੇਨ ਕਰਨ ਦੀ ਗੱਲ ਹੈ ਤਾਂ ਮੈਂ ਆਪਣੀਆਂ ਇੱਛਾਵਾਂ ਨੂੰ ਮਾਰਨ ਵਿਚ ਯਕੀਨ ਨਹੀਂ ਕਰਦੀ। ਖ਼ੁਦ ਨੂੰ ਫਿੱਟ ਰੱਖਣ ਲਈ ਹਫਤੇ ਵਿਚ ਘੱਟੋ-ਘੱਟ 4 ਵਾਰ ਕਾਰਡੀਯੋਵਸਕੁਲਰ ਕਸਰਤ ਕਰਦੀ ਹਾਂ।
'ਅੰਦਾਜ਼ ਅਪਨਾ ਅਪਨਾ' ਤੋਂ ਮਿਲਿਆ ਟਾਈਟਲ : ਅਮੂਲ ਵਿਕਾਸ ਮੋਹਨ
ਪਹਿਲਾਂ ਅਸੀਂ ਇਸ ਫਿਲਮ ਦਾ ਨਾਂ ਕੁਝ ਹੋਰ ਰੱਖਿਆ ਸੀ। ਇਕ ਦਿਨ ਅਸੀਂ ਉਂਝ ਹੀ ਬੈਠ ਕੇ ਗੱਲਾਂ ਕਰ ਰਹੇ ਸੀ, ਤਦ ਟੀ. ਵੀ. 'ਤੇ ਮੇਰੀ ਫੇਵਰੇਟ ਫਿਲਮ 'ਅੰਦਾਜ਼ ਅਪਨਾ ਅਪਨਾ' ਆ ਰਹੀ ਸੀ। ਉਸ ਵਿਚ ਡਾਇਲਾਗ ਆਉਂਦਾ ਹੈ—ਭਾਬੀ ਹੋਗੀ ਤੇਰੀ...। ਬਸ ਉਦੋਂ ਹੀ ਇਕਦਮ ਮੇਰੇ ਦਿਮਾਗ ਵਿਚ ਕਲਿੱਕ ਕੀਤਾ ਕਿ ਫਿਲਮ ਦਾ ਨਾਂ 'ਬਹਿਨ ਹੋਗੀ ਤੇਰੀ' ਸਭ ਤੋਂ ਚੰਗਾ ਰਹੇਗਾ।
'ਰਾਬਤਾ' ਨਾਲ ਕਲੈਸ਼ 'ਚ ਨਹੀਂ ਕੋਈ ਡਰ
'ਰਾਬਤਾ' ਅਤੇ ਮੇਰੀ ਫਿਲਮ ਇਕੱਠੇ ਰਿਲੀਜ਼ ਹੋ ਰਹੀਆਂ ਹਨ। 52 ਹਫਤਿਆਂ 'ਚ ਲੱਗਭਗ 200 ਫਿਲਮਾਂ ਰਿਲੀਜ਼ ਹੁੰਦੀਆਂ ਹਨ। ਇਸ 'ਚ ਕੋਈ ਡਰ ਵਾਲੀ ਗੱਲ ਨਹੀਂ ਹੈ, ਅਜਿਹਾ ਤਾਂ ਹੁੰਦਾ ਹੀ ਹੈ। ਕਿਸੇ ਨਾ ਕਿਸੇ ਫਿਲਮ ਨਾਲ ਟਕਰਾਅ ਤਾਂ ਹੋਵੇਗਾ ਹੀ। ਉਂਝ ਵੀ ਦੋਨੋਂ ਬਿਲਕੁਲ ਵੱਖਰੀਆਂ ਫਿਲਮਾਂ ਹਨ। ਹਾਂ, ਇਹ ਜ਼ਰੂਰ ਚਾਹਾਂਗਾ ਕਿ ਸਾਡੀ ਫਿਲਮ ਜ਼ਿਆਦਾ ਚੰਗਾ ਪ੍ਰਦਰਸ਼ਨ ਕਰੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News