Pics : ਡਰਾਮਾ, ਰੋਮਾਂਸ ਤੇ ਭਰੋਸੇ ਨੂੰ ਬਿਆਨ ਕਰਦੀ ਹੈ ''ਲਕੀਰਾਂ''

10/20/2016 7:57:01 PM

ਜਲੰਧਰ, (ਰਾਹੁਲ ਸਿੰਘ)— ਪੰਜਾਬੀ ਫਿਲਮ ''ਲਕੀਰਾਂ'' 21 ਅਕਤੂਬਰ ਨੂੰ ਦੁਨੀਆ ਭਰ ''ਚ ਰਿਲੀਜ਼ ਹੋ ਰਹੀ ਹੈ। ਫਿਲਮ ਰਾਹੀਂ ਹਰਮਨ ਵਿਰਕ ਅਭਿਨੈ ਦੀ ਦੁਨੀਆ ''ਚ ਕਦਮ ਰੱਖ ਰਹੇ ਹਨ। ਹਰਮਨ ਵਿਰਕ ਨਾਲ ਖੂਬਸੂਰਤ ਅਭਿਨੇਤਰੀ ਯੁਵਿਕਾ ਚੌਧਰੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ''ਲਕੀਰਾਂ'' ਵੰਡਰਲੈਂਡ ਪ੍ਰੋਡਕਸ਼ਨਜ਼ ਦਾ ਪਹਿਲਾ ਪ੍ਰਾਜੈਕਟ ਹੈ, ਜਿਸ ਨੂੰ ਭੂਪੀ ਡਾਇਰੈਕਟ ਕਰ ਰਹੇ ਹਨ। ਡਾ. ਜ਼ਿਊਸ ਦੀ ਵੀ ਮਿਊਜ਼ਿਕ ਡਾਇਰੈਕਟਰ ਵਜੋਂ ਇਹ ਪਹਿਲੀ ਹੈ। ''ਲਕੀਰਾਂ'' ਫਿਲਮ ਨੂੰ ਲੈ ਕੇ ਹਰਮਨ ਵਿਰਕ, ਜ਼ੋਰਾ ਰੰਧਾਵਾ ਤੇ ਡਾ. ਜ਼ਿਊਸ ਨਾਲ ਕਈ ਸਵਾਲ-ਜਵਾਬ ਕੀਤੇ ਗਏ, ਜੋ ਕਿ ਇਸ ਤਰ੍ਹਾਂ ਹਨ—
ਸਵਾਲ : ਹਰਮਨ ਤੁਹਾਡੀ ਇਹ ਪਹਿਲੀ ਫਿਲਮ ਹੈ, ਤਜਰਬਾ ਕਿਹੋ-ਜਿਹਾ ਰਿਹਾ?
ਜਵਾਬ : ਤਜਰਬਾ ਬਹੁਤ ਵਧੀਆ ਰਿਹਾ। ਚਾਹੁੰਦਾ ਸੀ ਕਿ ਸ਼ੂਟ ਕਦੇ ਖਤਮ ਨਾ ਹੋਵੇ। ਫਿਲਮ ''ਚ ਕਈ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ। ਜ਼ੋਰਾ ਰੰਧਾਵਾ ਤੇ ਡਾ. ਜ਼ਿਊਸ ਨੇ ਇੰਨੇ ਵਧੀਆ ਗੀਤ ਫਿਲਮ ''ਚ ਦਿੱਤੇ ਕਿ ਮੇਰਾ ਹੌਸਲਾ ਹੋਰ ਵੱਧ ਗਿਆ।
ਸਵਾਲ : ਅਭਿਨੇਤਾ ਬਣਨ ਦਾ ਸ਼ੌਕ ਕਦੋਂ ਪੈਦਾ ਹੋਇਆ?
ਜਵਾਬ : ਮੈਂ ਇਕ ਗੋਲਫ ਖਿਡਾਰੀ ਸੀ। ਭਾਰਤ ਦੀ ਮੇਜ਼ਬਾਨੀ ਕੀਤੀ ਤੇ ਇੰਗਲੈਂਡ ਚੈਂਪੀਅਨ ਵੀ ਰਿਹਾ। ਜਿਮ ਤੇ ਫਿਲਮਾਂ ਦੇਖਣ ਦਾ ਸ਼ੌਕ ਬਚਪਨ ਤੋਂ ਹੀ ਸੀ। ਹੌਲੀ-ਹੌਲੀ ਐਕਟਿੰਗ ਕਲਾਸਾਂ ਤੇ ਡਰਾਮਿਆਂ ''ਚ ਕੰਮ ਕਰਨਾ ਸ਼ੁਰੂ ਕੀਤਾ ਤੇ ਹੁਣ ਪਹਿਲੀ ਫਿਲਮ ''ਲਕੀਰਾਂ'' ਰਾਹੀਂ ਅਭਿਨੈ ਦੀ ਸ਼ੁਰੂਆਤ ਕਰ ਰਿਹਾ। ਜ਼ੋਰਾ ਹਮੇਸ਼ਾ ਕਹਿੰਦਾ ਹੈ ਕਿ 21 ਤੋਂ ਮੇਰੀ ਜ਼ਿੰਦਗੀ ਬਦਲ ਜਾਣੀ ਹੈ ਪਰ ਇੰਨੇ ਵੱਡੇ ਕਲਾਕਾਰਾਂ ਨਾਲ ਅੱਜ ਬੈਠਦਾ ਹਾਂ, ਜ਼ਿੰਦਗੀ ਪਹਿਲਾਂ ਹੀ ਬਦਲ ਚੁਕੀ ਹੈ।
ਸਵਾਲ : ''ਲਕੀਰਾਂ'' ਫਿਲਮ ਹੀ ਕਿਉਂ ਚੁਣੀ ਡੈਬਿਊ ਲਈ?
ਜਵਾਬ : ਇਹ ਮੇਰੀ ਪਹਿਲੀ ਫਿਲਮ ਹੈ ਤੇ ਪਹਿਲੀ ਫਿਲਮ ਐਕਟਰ ਨੂੰ ਚੁਣਦੀ ਹੈ ਨਾਂ ਕਿ ਐਕਟਰ ਫਿਲਮ ਨੂੰ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ। ਫਿਲਮ ''ਚ ਜਜ਼ਬਾਤ, ਰੋਮਾਂਸ, ਐਕਸ਼ਨ ਸਮੇਤ ਉਹ ਸਭ ਕੁਝ ਮੌਜੂਦ ਹੈ, ਜੋ ਦਰਸ਼ਕਾਂ ਨੂੰ ਪਸੰਦ ਹੈ। ਮੈਂ 6 ਮਹੀਨੇ ਸਕ੍ਰਿਪਟ ''ਤੇ ਹੀ ਕੰਮ ਕੀਤਾ ਤੇ ਆਪਣੇ ਕਿਰਦਾਰ ਨੂੰ ਵਧੀਆ ਢੰਗ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ।
ਸਵਾਲ : ਰੋਮਾਂਟਿਕ ਸੀਨਜ਼ ਜ਼ਿਆਦਾ ਮੁਸ਼ਕਿਲ ਜਾਂ ਸਾਧਾਰਨ?
ਜਵਾਬ : ਜੇਕਰ ਤੁਹਾਡਾ ਆਪਣੇ ਸਾਥੀ ਕਲਾਕਾਰ ਨਾਲ ਤਾਲਮੇਲ ਵਧੀਆ ਹੈ ਤਾਂ ਰੋਮਾਂਟਿਕ ਸੀਨਜ਼ ਕਰਨ ''ਚ ਮੁਸ਼ਕਿਲ ਨਹੀਂ ਹੁੰਦੀ। ਮੈਨੂੰ ਲੱਗਦਾ ਹੈ ਕਿ ਰੋਣਾ ਸਭ ਤੋਂ ਮੁਸ਼ਕਿਲ ਕੰਮ ਹੈ। ਫਿਲਮ ''ਚ ਇਕ ਰੋਣ ਵਾਲਾ ਦ੍ਰਿਸ਼ ਫਿਲਮਾਇਆ ਜਾਣਾ ਸੀ। ਉਸ ਦ੍ਰਿਸ਼ ਲਈ ਮੈਂ ਇੰਨਾ ਜ਼ਿਆਦਾ ਜਜ਼ਬਾਤੀ ਹੋ ਗਿਆ ਕਿ ਅਸਲ ''ਚ ਮੈਂ ਰੋ ਪਿਆ। ਇਹ ਦ੍ਰਿਸ਼ ਮੈਨੂੰ ਹਮੇਸ਼ਾ ਯਾਦ ਰਹੇਗਾ।
ਸਵਾਲ : ਫਿਲਮ ਦੇ ਟਰੇਲਰ ''ਚ ਸੋਸ਼ਲ ਮੈਸਿਜ ਵੀ ਦੇਖਣ ਨੂੰ ਮਿਲਦੇ ਹਨ। ਅਜਿਹੇ ਮੈਸਿਜ ਹੋਰ ਵੀ ਹਨ?
ਜਵਾਬ : ਫਿਲਮ ''ਚ ਕਈ ਸੋਸ਼ਲ ਮੈਸਿਜ ਦਿੱਤੇ ਗਏ ਹਨ। ਅਸਲ ''ਚ ਜੋ ਮਾਹੌਲ ਅੱਜ ਪੰਜਾਬ ''ਚ ਬਣਿਆ ਹੈ ਕਿ ਨੌਜਵਾਨ ਘਰ ਛੱਡ ਕੇ ਵਿਦੇਸ਼ਾਂ ''ਚ ਜਾਂਦੇ ਹਨ, ਉਨ੍ਹਾਂ ਲਈ ਵੀ ਸੁਨੇਹਾ ਹੈ ਕਿ ਪੰਜਾਬ ''ਚ ਸਭ ਕੁਝ ਮੁਹੱਈਆ ਹੈ। ਪੰਜਾਬ ਦਾ ਇੰਨਾ ਵੱਡਾ ਸੱਭਿਆਚਾਰ ਹੈ, ਜਿਸ ਨੂੰ ਇਥੇ ਰਹਿ ਕੇ ਵੀ ਸਾਂਭਿਆ ਜਾ ਸਕਦਾ ਹੈ।
ਸਵਾਲ : ''ਇੰਚ'' ਗੀਤ ਨੇ ਜ਼ੋਰਾ ਨੂੰ ਰਾਤੋਂ-ਰਾਤ ਹਿੱਟ ਕਰ ਦਿੱਤਾ, ਬਾਕੀ ਦੇ ਗੀਤ ਵੀ ਸੁਪਰਹਿੱਟ ਰਹੇ, ਕਿਹੋ-ਜਿਹਾ ਲੱਗਾ?
ਜਵਾਬ : ਮੇਰਾ ਗੀਤ ''ਇੰਚ'' ਰਿਲੀਜ਼ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ। ਲੋਕਾਂ ਨੇ ਬੇਹੱਦ ਪਿਆਰ ਦਿੱਤਾ ਪਹਿਲੇ ਗੀਤ ਨੂੰ। ਕੁਝ ਗਾਇਕਾਂ ਨੂੰ ਐਲਬਮਾਂ ਕਰਕੇ ਵੀ ਇੰਨੀ ਪ੍ਰਸਿੱਧੀ ਨਹੀਂ ਮਿਲਦੀ, ਜਿੰਨੀ ਮੈਨੂੰ ਥੋੜ੍ਹੇ ਸਮੇਂ ''ਚ ਹਾਸਲ ਹੋਈ ਹੈ। ਇਹ ਸਭ ਲੋਕਾਂ ਦੇ ਪਿਆਰ ਦਾ ਹੀ ਨਤੀਜਾ ਹੈ ਤੇ ਉਨ੍ਹਾਂ ਨੇ ਹੀ ਮੈਨੂੰ ਹਿੱਟ ਕੀਤਾ। ਮੇਰੀ ਮਿਹਨਤ ਪਿੱਛੇ ਡਾ. ਜ਼ਿਊਸ ਦਾ ਹੱਥ ਹੈ। ਜਿੰਨੇ ਵੀ ਮੇਰੇ ਗੀਤ ਆਏ ਸਭ ਦੇ ਪਿੱਛੇ ਡਾ. ਜ਼ਿਊਸ ਦੀ ਵੀ ਓਨੀ ਹੀ ਮਿਹਨਤ ਹੈ, ਜਿੰਨੀ ਮੇਰੀ।
ਸਵਾਲ : ਡਾ. ਜ਼ਿਊਸ ''ਲਕੀਰਾਂ'' ਤੁਹਾਡੀ ਮਿਊਜ਼ਿਕ ਡਾਇਰੈਕਟਰ ਵਜੋਂ ਪਹਿਲੀ ਫਿਲਮ ਹੈ। ਫੈਨਜ਼ ਖੁਸ਼ ਹੋਣਗੇ ਤੁਹਾਡੇ ਕੰਮ ਤੋਂ?
ਜਵਾਬ : ਮੈਂ ''ਲਕੀਰਾਂ'' ਤੋਂ ਪਹਿਲਾਂ ਕਈ ਸਿੰਗਲ ਟਰੈਕ ਤੇ ਐਲਬਮਾਂ ''ਚ ਮਿਊਜ਼ਿਕ ਦੇ ਚੁੱਕਾ ਹਾਂ ਪਰ ਕਦੇ ਫਿਲਮ ''ਚ ਸੰਗੀਤ ਨਹੀਂ ਦਿੱਤਾ। ''ਲਕੀਰਾਂ'' ਫਿਲਮ ਦਾ ਮਿਊਜ਼ਿਕ ਕਰਕੇ ਬਹੁਤ ਮਜ਼ਾ ਆਇਆ। ਜ਼ੋਰਾ ਦੇ ਫਿਲਮ ''ਚ ਦੋ ਗੀਤ ਹਨ। ਬਾਕੀ ਦੇ ਗੀਤ ਵੀ ਲੋਕਾਂ ਵਲੋਂ ਪਸੰਦ ਕੀਤੇ ਜਾ ਰਹੇ ਹਨ। ਸੰਗੀਤ ਸੁਪਰਹਿੱਟ ਹੈ ਤੇ ਉਮੀਦ ਕਰਦਾ ਹਾਂ ਕਿ ਫਿਲਮ ਨੂੰ ਵੀ ਲੋਕ ਬੇਹੱਦ ਪਿਆਰ ਦੇਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News