PICS: ਇੰਟੀਮੇਟ ਸੀਨਜ਼ ਦੌਰਾਨ ਜਦੋਂ ਅਭਿਨੇਤਰੀਆਂ ਹੋਈਆਂ ਸਨ ਸ਼ਰਮਿੰਦਾ

3/26/2018 5:30:38 PM

ਮੁੰਬਈ(ਬਿਊਰੋ)— ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਫਿਲਮ 'ਚ ਇੰਟੀਮੇਟ ਸੀਨ ਦਾ ਮਸਾਲਾ ਪਾਉਣਾ ਪੈਂਦਾ ਹੈ। ਇਸ ਲਈ ਪੂਰੀ ਤਿਆਰੀ ਨਾਲ ਅਜਿਹੇ ਸੀਨਜ਼ ਨੂੰ ਫਿਲਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਂਝ ਵੀ ਹੁਣ ਹਰ ਫਿਲਮ 'ਚ ਕਿਸਿੰਗ ਸੀਨ ਆਮ ਗੱਲ ਹੋ ਗਈ ਹੈ ਪਰ ਅਜਿਹੇ ਸੀਨ ਸ਼ੂਟ ਕਰਨ ਦੌਰਾਨ ਕੁਝ ਅਜਿਹੇ ਐਕਟਰਜ਼ ਵੀ ਰਹੇ ਹਨ, ਜੋ ਆਪਣਾ ਕੰਟਰੋਲ ਖੋਹ ਬੈਠੇ ਅਤੇ ਅਦਾਕਾਰਾ ਨੂੰ ਛੱਡਣ ਦਾ ਨਾਂ ਹੀ ਨਹੀਂ ਲਿਆ। ਅਜਿਹੇ 'ਚ ਕਈ ਅਭਿਨੇਤਰੀਆਂ ਨੂੰ ਸ਼ਰਮਿੰਦਗੀ ਦਾ ਸਾਹਮਣੇ ਵੀ ਕਰਨਾ ਪੈ ਚੁੱਕਾ ਹੈ। ਆਓ ਅੱਜ ਜਾਣਦੇ ਹਾਂ ਅਜਿਹੇ ਹੀ 8 ਐਕਟਰਜ਼ ਦੇ ਸੀਨਜ਼ ਦੇ ਬਾਰੇ 'ਚ।
ਸਾਲ 2013 'ਚ ਆਈ ਅਯਾਨ ਮੁਖਰਜੀ ਦੀ ਫਿਲਮ 'ਯੇ ਜਵਾਨੀ ਹੈ ਦੀਵਾਨੀ' 'ਚ ਇਕ ਸੀਨ ਦੌਰਾਨ ਰਣਬੀਰ ਕਪੂਰ ਨੇ ਨਿਰਦੇਸ਼ਕ ਦੇ ਕੱਟ ਬੋਲਣ ਦੇ ਬਾਵਜੂਦ ਅਦਾਕਾਰਾ ਐਵਲੀਨ ਸ਼ਰਮਾ ਨੂੰ ਫੜੀ੍ਹ ਰੱਖਿਆ ਸੀ। ਇਸ ਸੀਨ ਦੌਰਾਨ ਰਣਬੀਰ ਕਪੂਰ ਬੇਕਾਬੂ ਹੋ ਗਏ ਸਨ।

PunjabKesari

ਫਿਲਮ 'ਆਈ ਡੌਂਟ ਲਵ ਯੂ' 'ਚ ਉਂਝ ਤਾਂ ਇੰਟੀਮੇਟ ਸੀਨ ਦੀ ਭਰਮਾਰ ਸੀ ਪਰ ਇਕ ਸੀਨ ਦੌਰਾਨ ਫਿਲਮ ਦੇ ਲੀਡ ਐਕਟਰ ਰੁਸਲਨ ਮੁਮਤਾਜ਼ ਨੇ ਅਦਾਕਾਰਾ ਚੇਤਨਾ ਨੂੰ ਅਸਹਿਜ ਕਰ ਦਿੱਤਾ ਸੀ। ਬਾਅਦ 'ਚ ਐਕਟਰ ਨੇ ਖੁਦ ਮੰਨਿਆ ਸੀ ਕਿ ਉਹ ਸੀਨ ਦੌਰਾਨ ਬੇਕਾਬੂ ਹੋ ਗਏ ਸਨ ਤੇ ਅਦਾਕਾਰਾ ਨਾਲ ਜ਼ਬਰਦਸਤੀ ਵੀ ਕੀਤੀ ਸੀ। ਇੰਨੇ 'ਚ ਅਦਾਕਾਰਾ ਦੀ ਡਰੈੱਸ ਖਿੱਸਕ ਗਈ, ਜਿਸ 'ਤੇ ਐਕਟਰ ਰੁਸਲਨ ਨੇ ਮੁਆਫੀ ਮੰਗੀ ਸੀ। ਇਹ ਫਿਲਮ 2013 'ਚ ਰਿਲੀਜ਼ ਹੋਈ ਸੀ।

PunjabKesari
ਹਾਲ ਹੀ 'ਚ ਆਈ ਫਿਲਮ 'ਏ ਜੈਂਟਲਮੈਨ' 'ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਵੀ ਇੰਟੀਮੇਟ ਸੀਨ ਤੋਂ ਗੁਜ਼ਰਨਾ ਪਿਆ। ਅਸਲ ਇਕ ਸੀਨ 'ਚ ਦੋਹਾਂ ਦੇ ਗਲੇ ਮਿਲ ਕੇ ਇਕ-ਦੂਜੇ ਨੂੰ ਕਿੱਸ ਕਰਨਾ ਸੀ ਪਰ ਦੋਵੇਂ ਹੀ ਇੰਨਾ ਰੁੱਝ ਗਏ ਕਿ ਨਿਰਦੇਸ਼ਕ ਦੇ ਕੱਟ ਕਹਿਣ 'ਤੇ ਵੀ ਦੋਹਾਂ ਨੇ ਇਕ-ਦੂਜੇ ਨੂੰ ਨਹੀਂ ਛੱਡਿਆ। 

PunjabKesari
ਐਕਟਰ ਦਲੀਪ ਤਾਹਿਲ ਨੂੰ ਲੋਕ ਫਿਲਮਾਂ 'ਚ ਉਨ੍ਹਾਂ ਦੇ ਵੱਖਰੇ-ਵੱਖਰੇ ਕਿਰਦਾਰਾਂ ਲਈ ਜਾਣਦੇ ਹਨ ਪਰ ਉਹ ਵੀ ਇਕ ਫਿਲਮ 'ਚ ਅਦਾਕਾਰਾ ਜਯਾ ਪ੍ਰਦਾ ਨਾਲ ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋ ਗਏ ਸਨ। ਇਸ ਦੌਰਾਨ ਜਯਾ ਨੇ ਦਲੀਪ ਦੇ ਜ਼ੋਰਦਾਰ ਥੱਪੜ ਮਾਰਿਆ ਅਤੇ ਇਸ ਦੇ ਨਾਲ ਹੀ ਕਿਹਾ ਕਿ ਇਹ ਰੀਲ ਲਾਈਫ ਹੈ ਰੀਅਲ ਲਾਈਫ ਨਹੀਂ।

PunjabKesari
ਬਾਲੀਵੁੱਡ 'ਚ ਟਾਪ ਵਿਲੇਨ 'ਚ ਸ਼ਾਮਲ ਰਣਜੀਤ ਵੀ ਇਕ ਮਸ਼ਹੂਰ ਨਾਂ ਹੈ। ਰਣਜੀਤ ਵੀ ਆਪਣੇ ਆਪ ਨੂੰ ਕੰਟਰੋਲ ਕਰਨ ਤੋਂ ਰੋਕ ਨਹੀਂ ਸਕੇ। ਅਸਲ 'ਚ ਫਿਲਮ 'ਪ੍ਰੇਮ ਪ੍ਰਤਿੱਗਿਆ' ਦੀ ਹੈ, ਜਿਸ 'ਚ ਇਕ ਸੀਨ ਦੌਰਾਨ ਰਣਜੀਤ, ਮਾਧੁਰੀ ਨੂੰ ਲਗਾਤਾਰ ਛੂੰਹਦੇ ਰਹੇ ਪਰ ਮਾਧੁਰੀ ਨੂੰ ਰਣਜੀਤ ਦੇ ਇਰਾਦਿਆਂ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਨੂੰ ਛੂੰਹਣ ਤੋਂ ਇਨਕਾਰ ਕਰ ਦਿੱਤਾ।

PunjabKesari
ਇਸ ਤਰ੍ਹਾਂ ਦੀ ਘਟਨਾ ਪੁਰਾਣੀ ਹਿੰਦੀ ਫਿਲਮਾਂ 'ਚ ਵੀ ਦੇਖਣ ਨੂੰ ਮਿਲੀ। ਫਿਲਮ 'ਗੋਲਡ ਮੈਡਲ' 'ਚ ਐਕਟਰ ਪ੍ਰੇਮ ਨਾਥ ਇੰਨੇ ਬੇਕਾਬੂ ਹੋ ਗਏ ਸਨ ਕਿ ਉਨ੍ਹਾਂ ਨੇ ਅਦਾਕਾਰਾ ਫਰਿਆਲ ਨੂੰ ਇੰਟੀਮੇਟ ਸੀਨ ਦੌਰਾਨ ਛੱਡਿਆ ਹੀ ਨਹੀਂ, ਫਰਿਆਲ ਨੇ ਸਖਤ ਮਿਹਨਤ ਕਰਕੇ ਖੁਦ ਨੂੰ ਪ੍ਰੇਮ ਨਾਥ ਕੋਲੋਂ ਖੁਦ ਨੂੰ ਛੱਡਵਾਇਆ ਸੀ। ਇਸ ਤੋਂ ਬਾਅਦ ਖੁਦ ਪ੍ਰੇਮ ਨਾਥ ਨੇ ਮੰਨਿਆ ਸੀ ਕਿ ਉਹ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਕਰ ਸਕੇ।

PunjabKesari

ਫਿਲਮ 'ਦਯਾਵਾਨ' ਦਾ ਇਕ ਇੰਟੀਮੇਟ ਸੀਨ ਬਹੁਤ ਮਸ਼ਹੂਰ ਹੈ ਅਤੇ ਖਬਰਾਂ 'ਚ ਅਕਸਰ ਇਸ ਸੀਨ ਦੀ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ। ਜਾਣਕਾਰੀ ਮੁਤਾਬਕ ਵਿਨੋਦ ਖੰਨਾ ਇਕ ਸੀਨ ਦੌਰਾਨ ਇੰਨੇ ਬੇਕਾਬੂ ਹੋ ਗਏ ਸਨ ਕਿ ਉਨ੍ਹਾਂ ਨੇ ਮਾਧੁਰੀ ਨਾਲ ਲਿੱਪਲੌਕ ਕਰਦੇ ਹੋਏ ਉਨ੍ਹਾਂ ਨੂੰ ਕੱਟ ਲਿਆ ਸੀ।

PunjabKesari
ਉੱਥੇ ਫਿਲਮ 'ਪ੍ਰੇਮ ਧਰਮ' 'ਚ ਵੀ ਵਿਨੋਦ ਖੰਨਾ ਬੇਕਾਬੂ ਹੁੰਦੇ ਨਜ਼ਰ ਆਏ ਸਨ। ਅਸਲ 'ਚ ਫਿਲਮ ਦੇ ਸੀਨ ਮੁਤਾਬਕ ਵਿਨੋਦ ਖੰਨਾ ਨੂੰ ਅਦਾਕਾਰਾ ਡਿੰਪਲ ਕਪਾਡੀਆ ਨੂੰ ਕਿੱਸ ਕਰਨਾ ਸੀ ਪਰ ਇਸ ਦੌਰਾਨ ਉਹ ਭੁੱਲ ਗਏ ਕਿ ਉਹ ਰੀਅਲ ਨਹੀਂ ਬਲਕਿ ਰੀਲ ਲਾਈਫ 'ਚ ਕੰਮ ਕਰ ਰਹੇ ਹਨ ਅਤੇ ਉਹ ਡਿੰਪਲ ਨੂੰ ਲਗਾਤਾਰ ਕਿੱਸ ਕਰਦੇ ਰਹੇ। ਇਸ ਸੀਨ ਤੋਂ ਬਾਅਦ ਡਿੰਪਲ ਕਾਫੀ ਅਸਹਿਜ ਹੋ ਗਈ ਅਤੇ ਫਿਰ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੇ ਉਨ੍ਹਾਂ ਤੋਂ ਇਸ ਗਲਤੀ ਲਈ ਮੁਆਫੀ ਮੰਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News