ਕੈਂਸਰ ਨਾਲ ਜੂਝ ਰਹੇ ਇਰਫਾਨ ਖਾਨ ਦੀ 6ਵੀਂ ਵਾਰ ਹੋਵੇਗੀ ਕੀਮੋਥੈਰੇਪੀ

8/10/2018 7:20:18 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਇਨ੍ਹੀਂ ਦਿਨੀਂ ਕੈਂਸਰ ਵਰਗੀ ਭਿਆਨਕ ਬੀਮਾਰ ਨਾਲ ਜੂਝ ਰਹੇ ਹਨ। ਫਿਲਹਾਲ ਉਹ ਆਪਣਾ ਇਲਾਜ ਲੰਡਨ 'ਚ ਕਰਵਾ ਰਹੇ ਹਨ। ਇਰਫਾਨ ਨਿਊਰੋਐਂਡੋਕਰੀਨ ਟਿਊਮਰ ਤੋਂ ਪੀੜੀਤ ਹਨ। ਦਰਸਅਲ, ਇਹ ਇਕ ਭਿਆਨਕ ਕੈਂਸਰ ਹੈ। ਬੀਤੇ ਦਿਨੀਂ ਇਰਫਾਨ ਨੇ ਇਹ ਜਾਣਕਾਰੀ ਖੁਦ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀ ਸੀ। ਹਾਲ ਹੀ 'ਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਕੈਂਸਰ ਦਾ ਇਲਾਜ ਕਰਵਾਉਂਦੇ ਹੋਏ ਇਰਫਾਨ ਬਹੁਤ ਜਲਦ ਕੀਮੋਥੈਰੇਪੀ ਦੇ 6ਵੇਂ ਸਾਈਕਲ ਨੂੰ ਪੂਰਾ ਕਰ ਲੈਣਗੇ, ਜਿਸ ਤੋਂ ਬਾਅਦ ਉਨ੍ਹਾਂ ਦੇ ਪੇਟ ਦੀ ਸਕੈਨਿਗ ਹੋਵੇਗੀ।

ਇਸ ਟੈਸਟ ਤੋਂ ਬਾਅਦ ਪਤਾ ਲੱਗੇਗਾ ਕਿ ਕੈਂਸਰ ਆਖਿਰ ਕਿੱਥੇ ਤੱਕ ਪਹੁੰਚਿਆ ਹੈ। ਕੀਮੋਥੈਰੇਪੀ ਤੋਂ ਬਾਅਦ ਇਰਫਾਨ ਕਾਫੀ ਕਮਜ਼ੋਰ ਹੋ ਗਏ ਸਨ। ਇਸ ਕੀਮੋਥਰੈਪੀ ਤੋਂ ਬਾਅਦ ਉਨ੍ਹਾਂ ਨੂੰ 10 ਤੋਂ 15 ਦਿਨ ਹਸਪਤਾਲ ਰਹਿਣਾ ਪਿਆ ਸੀ। ਹੁਣ ਉਨ੍ਹਾਂ ਦੀ 6ਵੀਂ ਕੀਮੋਥੈਰੇਪੀ ਹੋਣ ਵਾਲੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਕਿੰਨੇ ਦਿਨ ਹਸਪਤਾਲ ਦਾਖਿਲ ਰਹਿਣਾ ਹੋਵੇਗਾ। ਇਸ ਬਾਰੇ ਕਹਿ ਪਾਉਣਾ ਅਜੇ ਮੁਸ਼ਕਿਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News