ਇਰਫਾਨ ਖਾਨ ਦੀ ਫਿਲਮ ''ਹਿੰਦੀ ਮੀਡੀਅਮ'' ਫਿਲਮ ਦਾ ਜਲਦ ਬਣੇਗਾ ਸੀਕਵਲ

Monday, June 19, 2017 1:31 PM
ਇਰਫਾਨ ਖਾਨ ਦੀ ਫਿਲਮ ''ਹਿੰਦੀ ਮੀਡੀਅਮ'' ਫਿਲਮ ਦਾ ਜਲਦ ਬਣੇਗਾ ਸੀਕਵਲ

ਮੁੰਬਈ— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ 'ਹਿੰਦੀ ਮੀਡੀਅਮ' ਫਿਲਮ ਇਸ ਸਾਲ ਮਾਰਚ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਚਾਂਦਨੀ ਚੌਕ ਦੇ ਇਕ ਨੌਜਵਾਨ ਜੋੜੇ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਸੀ। ਇਸ ਫਿਲਮ 'ਚ ਇਰਫਾਨ ਖਾਨ ਨਾਲ ਪਾਕਿਸਤਾਨੀ ਅਭਿਨੇਤਰੀ ਸਬਾ ਕਮਰ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ਇਸ ਫਿਲਮ ਨੂੰ ਸਾਕੇਤ ਚੌਧਰੀ ਵਲੋਂ ਡਾਇਰੈਕਟ ਕੀਤੀ ਗਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਸੀ। ਫਿਲਮ ਨੂੰ ਭਾਰਤ 'ਚ ਤਕਰੀਬਨ 1126 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਸੀ। ਫਿਲਮ 'ਚ ਸਮਾਜ ਦੀ ਸੱਚਾਈ ਨੂੰ ਪੇਸ਼ ਕੀਤਾ ਗਿਆ ਅਤੇ ਇਸ ਫਿਲਮ ਦੀ ਲੋਕਾਂ ਨੇ ਕਾਫੀ ਪ੍ਰਸ਼ੰਸਾਂ ਵੀ ਕੀਤੀ।
ਦੱਸ ਦਈਏ ਕਿ ਹਾਲ ਹੀ 'ਚ ਖਬਰ ਆਈ ਹੈ ਕਿ ਇਰਫਾਨ ਖਾਨ ਦੀ ਫਿਲਮ 'ਹਿੰਦੀ ਮੀਡੀਅਮ' ਦਾ ਸੀਕਵਲ ਵੀ ਜਲਦ ਹੀ ਬਣਾਇਆ ਜਾਵੇਗਾ।