ਇਰਫਾਨ ਨੇ ਵੈੱਬ ਸੀਰੀਜ਼ 'ਗੌਰਮਿੰਟ' 'ਚ ਕੰਮ ਕਰਨ ਤੋਂ ਕੀਤਾ ਇਨਕਾਰ

8/14/2018 7:28:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ 'ਚ ਆਪਣੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਸਿਹਤ ਠੀਕ ਨਾ ਹੋਣ ਕਾਰਨ ਐਮਾਜ਼ਾਨ ਦੀ ਵੀਡੀਓ ਵੈੱਬ ਸੀਰੀਜ਼ 'ਗੌਰਮਿੰਟ' 'ਚ ਕੰਮ ਕਰਨ 'ਤੇ ਅਸਮਰੱਥਾ ਪ੍ਰਗਟਾਈ ਅਤੇ ਇਸ ਪ੍ਰੋਜੈਕਟ 'ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਇਸ ਸ਼ੋਅ 'ਚ ਲੱਗੇ ਹਰ ਅਦਾਕਾਰ, ਕਲਾਕਾਰ ਅਤੇ ਤਕਨੀਸ਼ੀਅਨ ਦਾ ਧੰਨਵਾਦ ਕੀਤਾ ਹੈ। ਹਾਲ ਹੀ 'ਚ ਇਰਫਾਨ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ 'ਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ।

PunjabKesari
ਉਨ੍ਹਾਂ ਲਿਖਿਆ ਕਿ ਭਰੇ ਮਨ ਨਾਲ ਮਜ਼ਬੂਰੀ 'ਚ ਆਪਣੇ ਮਨਪਸੰਦ ਪ੍ਰੋਜੈਕਟ ਨੂੰ ਛੱਡ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਉਸ ਦੀ ਸਿਹਤ ਇਸ ਪ੍ਰੋਜੈਕਟ 'ਤੇ ਕੰਮ ਕਰਨ ਦੇ ਯੋਗ ਨਹੀਂ ਹੈ। ਐਮਾਜ਼ਾਨ ਪ੍ਰਾਈਮ ਵੀਡੀਓ ਇੰਡੀਆ ਦੇ ਡਾਇਰੈਕਟਰ ਅਤੇ ਮੁਖੀ ਵਿਜੈ ਸੁਬਰਾਮਨੀਅਮ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਰਫਾਨ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਿਆਂ ਉਸ ਦੀ ਜਲਦੀ ਵਾਪਸੀ ਦੀ ਉਮੀਦ ਜਤਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News