Pics : ਇਸ਼ਾਨ ਦੀ ਫਿਲਮ 'ਬਿਓਂਡ...' ਦੀ ਸਕ੍ਰੀਨਿੰਗ 'ਤੇ ਪਹੁੰਚੀ ਕਪੂਰ ਫੈਮਿਲੀ

4/21/2018 5:16:35 PM

ਮੁੰਬਈ (ਬਿਊਰੋ)— 20 ਅਪ੍ਰੈਲ ਨੂੰ ਰਿਲੀਜ਼ ਹੋਈ ਇਸ਼ਾਨ ਖੱਟਰ ਦੀ ਡੈਬਿਊ ਫਿਲਮ 'ਬਿਓਂਡ ਦਿ ਕਲਾਊਡਸ' ਦੀ ਵੀਰਵਾਰ ਨੂੰ ਸਕ੍ਰੀਨਿੰਗ ਰੱਖੀ ਗਈ। ਇਸ ਨੂੰ ਦੇਖਣ ਲਈ ਇਸ਼ਾਨ ਦਾ ਭਰਾ ਸ਼ਾਹਿਦ ਕਪੂਰ ਅਤੇ ਭਾਬੀ ਮੀਰਾ ਰਾਜਪੂਤ ਖਾਸ ਤੌਰ 'ਤੇ ਪਹੁੰਚੇ। ਇਸ ਦੌਰਾਨ ਪਰਿਵਾਰ ਨਾਲ ਉਨ੍ਹਾਂ ਦਾ ਫੋਟੋ ਸੈਸ਼ਨ ਦੇਖਣ ਨੂੰ ਮਿਲਿਆ।

PunjabKesari
ਬੇਟੇ ਇਸ਼ਾਨ ਦੀ ਫਿਲਮ 'ਬਿਓਂਡ ਦਿ ਕਲਾਊਡਸ' ਦੇਖਣ ਉਸਦੀ ਮਾਂ ਨੀਲਿਮਾ ਅਜ਼ੀਮ ਅਤੇ ਪਿਤਾ ਰਾਜੇਸ਼ ਖੱਟਰ ਪਹੁੰਚੇ। ਪਿਤਾ ਰਾਜੇਸ਼ ਨਾਲ ਉਨ੍ਹਾਂ ਦੀ ਦੂਜੀ ਪਤਨੀ ਵੰਦਨਾ ਸਜਨਾਨੀ ਵੀ ਨਜ਼ਰ ਆਈ। ਹਾਲਾਂਕਿ ਪਰਿਵਾਰ ਵਿਚਕਾਰ ਵਧੀਆ ਆਪਸੀ ਤਾਲਮੇਲ ਦੇਖਣ ਨੂੰ ਮਿਲਿਆ।

PunjabKesari
ਦਰਸਅਲ, ਫਿਲਮ ਮੇਕਰ ਪੰਕਜ ਕਪੂਰ ਨਾਲ ਤਲਾਕ ਲੈਣ ਤੋਂ ਬਾਅਦ ਨੀਲਿਮਾ ਨੇ ਰਾਜੇਸ਼ ਖੱਟਰ ਨਾਲ ਦੂਜਾ ਵਿਆਹ ਕਰਵਾ ਲਿਆ। 1990 'ਚ ਉਸਦਾ ਵਿਆਹ ਹੋਇਆ ਅਤੇ 2001 'ਚ ਇਸ ਜੋੜੀ ਦਾ ਤਲਾਕ ਹੋ ਗਿਆ। ਉੱਥੇ ਹੀ ਰਾਜੇਸ਼ ਨੇ ਨੀਲਿਮਾ ਨਾਲੋਂ ਵੱਖ ਹੋਣ ਤੋਂ ਬਾਅਦ 2008 'ਚ ਅਭਿਨੇਤਰੀ ਵੰਦਨਾ ਸਜਨਾਨੀ ਨਾਲ ਵਿਆਹ ਕਰਵਾ ਲਿਆ।

PunjabKesari
ਦੱਸਣਯੋਗ ਹੈ ਕਿ ਤਾਪਸੀ ਪੰਨੂ, ਨੁਸਰਤ ਬਰੂਚਾ, ਅਮਿਤ ਸਾਧ, ਮਾਲਵਿਕਾ ਮੋਹਨਨ, ਕੀਰਤੀ ਕੁਲਹਾਰੀ, ਕਰਨ ਜੌਹਰ, ਸੋਨੂੰ ਸੂਦ, ਸੋਨਲ ਚੌਹਾਨ, ਅਹਾਨਾ ਕੁਮਰਾ, ਉਦੀਤਾ ਗੋਸਵਾਮੀ, ਕਸ਼ਮੀਰਾ ਸ਼ਾਹ, ਅਰਜੁਨ ਰਾਮਪਾਲ, ਵਿਸ਼ਾਲ ਭਾਰਦਵਾਜ ਵਰਗੇ ਸਟਾਰਜ਼ ਸਕ੍ਰੀਨਿੰਗ ਮੌਕੇ ਇੱਥੇ ਪਹੁੰਚੇ ਸਨ।

PunjabKesari

ਕਰਨ ਜੌਹਰ

PunjabKesari

ਵਿਸ਼ਾਲ ਭਾਰਦਵਾਜ, ਮਾਜਿਦ ਮਜੀਦੀ

PunjabKesari

ਸੋਨੂੰ ਸੂਦ

PunjabKesari

ਅਹਾਨਾ ਕੁਮਰਾ

PunjabKesari

ਨੁਸਰਤ ਬਰੂਚਾ, ਅਮਿਤ ਸਾਧ

PunjabKesari

ਉਦੀਤਾ ਗੋਸਵਾਮੀ, ਕਸ਼ਮੀਰਾ ਸ਼ਾਹ

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News