ਸ਼ੂਟਿੰਗ ਦੌਰਾਨ ਸੈੱਟ 'ਤੇ ਬੇਹੋਸ਼ ਹੋਈ ਇਹ ਅਦਾਕਾਰਾ, ਮਚਿਆ ਹੜਕੰਪ

Tuesday, September 10, 2019 2:03 PM
ਸ਼ੂਟਿੰਗ ਦੌਰਾਨ ਸੈੱਟ 'ਤੇ ਬੇਹੋਸ਼ ਹੋਈ ਇਹ ਅਦਾਕਾਰਾ, ਮਚਿਆ ਹੜਕੰਪ

ਮੁੰਬਈ (ਬਿਊਰੋ) — ਟੀ. ਵੀ. ਸ਼ੋਅ 'ਇਸ਼ਾਰੋਂ ਇਸ਼ਾਰੋਂ ਮੇਂ' 'ਚ ਲੀਡ ਕਿਰਦਾਰ ਨਿਭਾ ਰਹੀ ਅਦਾਕਾਰਾ ਸਿਮਰਨ ਪਰੀਂਜਾ ਸੈੱਟ 'ਤੇ ਬੇਹੋਸ਼ ਹੋ ਗਈ। ਸੀਰੀਅਲ 'ਚ ਉਹ ਇਕ ਗੂੰਗੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਸਿਮਰਨ ਕਾਫੀ ਸਮੇਂ ਤੋਂ ਬੀਮਾਰ ਸੀ। ਇਸ ਦੇ ਬਾਵਜੂਦ ਵੀ ਉਹ ਲਗਾਤਾਰ ਸ਼ੂਟਿੰਗ ਕਰ ਰਹੀ ਸੀ, ਜਿਸ ਦਾ ਨਤੀਜਾ ਉਸ ਦਾ ਸੈੱਟ 'ਤੇ ਬੇਹੋਸ਼ ਹੋ ਜਾਣਾ ਹੈ। ਇਸ ਤੋਂ ਬਾਅਦ ਆਨਨ ਫਾਨਨ 'ਚ ਉਸ ਨੂੰ ਮੈਡੀਕਲ ਸੁਵਿਧਾ ਦਿੱਤੀ ਗਈ। ਖਬਰਾਂ ਮੁਤਾਬਕ, ਕਾਫੀ ਦਿਨਾਂ ਤੋਂ ਸਿਮਰਨ ਦੇ ਗਲੇ 'ਚ ਇਨਫੈਕਸ਼ਨ ਸੀ ਪਰ ਕੰਮ 'ਚ ਰੁੱਝੀ ਹੋਣ ਕਾਰਨ ਉਹ ਡਾਕਟਰ ਕੋਲ ਨਹੀਂ ਜਾ ਸਕੀ। ਸਿਮਰਨ ਨੇ ਕਿਹਾ, ''ਟੈਲੀਵਿਜ਼ਨ ਇੰਡਸਟਰੀ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ। ਸਾਨੂੰ ਦੂਜਿਆਂ ਵਾਂਗ ਹਫਤੇ 'ਚ ਛੁੱਟੀਆਂ ਨਹੀਂ ਮਿਲਦੀਆਂ ਹਨ। ਮੈਂ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਹਾਂ ਪਰ ਡਾਕਟਰ ਕੋਲ ਨਹੀਂ ਜਾ ਸਕੀ।''

ਦੱਸ ਦਈਏ ਕਿ ਸਿਮਰਨ ਨੇ ਅੱਗੇ ਕਿਹਾ ਕਿ ''ਸੀਰੀਅਲ 'ਚ ਇਨ੍ਹੀਂ ਦਿਨੀਂ ਅਸੀਂ ਲੋਕ ਵਿਆਹ ਦਾ ਸੀਕਵੈਂਸ ਸ਼ੂਟ ਕਰ ਰਹੇ ਹਾਂ। ਇਕ ਦਿਨ ਮੈਂ ਸ਼ੂਟ ਦੌਰਾਨ ਹੀ ਬੇਹੋਸ਼ ਹੋ ਗਈ ਸੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਸਿਹਤ 'ਤੇ ਧਿਆਨ ਨਹੀਂ ਦਿੱਤਾ, ਇਸ ਵਜ੍ਹਾ ਨਾਲ ਇਹ ਸਭ ਹੋਇਆ। ਮੈਨੂੰ ਤੁਰੰਤ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ ਅਤੇ ਛੁੱਟੀ 'ਤੇ ਜਾਣ ਲਈ ਕਿਹਾ ਗਿਆ। ਫਿਲਹਾਲ ਮੈਂ ਠੀਕ ਹਾਂ ਤੇ ਵਾਪਸ ਕੰਮ 'ਤੇ ਜਾ ਰਹੀ ਹਾਂ।''


Edited By

Sunita

Sunita is news editor at Jagbani

Read More