ਸਕ੍ਰਿਪਟ ਚੋਰੀ ਕਰਨ ਤੋਂ ਬਾਅਦ 'ਰਾਬਤਾ' 'ਤੇ ਪੰਜਾਬੀ ਗਾਇਕ ਜੇ. ਸਟਾਰ ਨੇ ਲਾਇਆ ਗੰਭੀਰ ਦੋਸ਼

5/27/2017 3:01:45 PM

ਜਲੰਧਰ— ਲੱਗਦਾ ਹੈ ਕਿ 'ਰਾਬਤਾ' ਫਿਲਮ ਦੇ ਨਿਰਮਾਤਾ ਦੇ ਭੈੜੇ ਦਿਨ ਚੱਲ ਰਹੇ ਹਨ। ਫਿਲਮ 'ਤੇ ਇੱਕ ਤੋਂ ਬਾਅਦ ਇੱਕ ਚੋਰੀ ਦੇ ਇਲਜ਼ਾਮ ਲੱਗਦੇ ਜਾ ਰਹੇ ਹਨ। ਪਹਿਲਾ ਤੇਲਗੂ ਫਿਲਮ 'ਮਗਧੀਰਾ' ਦੇ ਨਿਰਮਾਤਾ ਨੇ 'ਰਾਬਤਾ' ਫਿਲਮ ਦੇ ਨਿਰਮਾਤਾ 'ਤੇ ਕਹਾਣੀ ਚੋਰੀ ਕਰਨ ਦਾ ਦੋਸ਼ ਲਾਇਆ ਸੀ ਅਤੇ ਹਾਲ ਹੀ 'ਚ ਪੰਜਾਬੀ ਮਸ਼ਹੂਰ ਗਾਇਕ ਜੇ. ਸਟਾਰ ਨੇ ਵੀ ਗੀਤ ਚੋਰੀ ਕਰਨ ਦਾ ਅਰੋਪ ਲਾਇਆ ਹੈ।

ਦੱਸਣਯੋਗ ਹੈ ਕਿ 'ਰਾਬਤਾ' ਫਿਲਮ ਦਾ ਗੀਤ 'ਮੈਂ ਤੇਰਾ ਬੁਆਏਫ੍ਰੈਂਡ' 22 ਮਈ ਨੂੰ ਰਿਲੀਜ਼ ਹੋਇਆ ਸੀ ਪਰ ਹੁਣ ਇਸ ਨੂੰ ਯੂ.ਟਿਊਬ ਤੋਂ ਹਟਾ ਲਿਆ ਗਿਆ ਹੈ। ਟੀ-ਸੀਰੀਜ਼ ਦੇ ਯੂ.ਟਿਊਬ ਅਕਾਊਂਟ 'ਚ ਫਿਲਮ ਦੀ ਪਲੇਲਿਸਟ 'ਚ ਜਿੱਥੇ ਸਾਰੇ ਗੀਤ ਹਨ, ਉਥੋ ਵੀ ਇਹ ਗੀਤ ਗਾਇਬ ਹੈ। ਟਵਿਟਰ 'ਤੇ ਵੀ ਇਹ ਗੀਤ ਨਹੀਂ ਦਿਖਾਈ ਦੇ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਇਲਜ਼ਾਮ ਨੂੰ ਲੈ ਕੇ ਫਿਲਮ ਦੇ ਨਿਰਮਾਤਾ ਦਾ ਕੀ ਕਹਿਣਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News