ਫੈਨਜ਼ ਨੂੰ ਅੱਜ ਵੀ ਆਪਣਾ ਦੀਵਾਨਾ ਬਣਾਉਂਦੇ ਹਨ ਜੇ ਸਟਾਰ ਦੇ ਇਹ ਖਾਸ ਗੀਤ

Wednesday, August 1, 2018 12:24 PM
ਫੈਨਜ਼ ਨੂੰ ਅੱਜ ਵੀ ਆਪਣਾ ਦੀਵਾਨਾ ਬਣਾਉਂਦੇ ਹਨ ਜੇ ਸਟਾਰ ਦੇ ਇਹ ਖਾਸ ਗੀਤ

ਜਲੰਧਰ(ਬਿਊਰੋ)— 'ਮੈਂ ਤੇਰਾ ਬੁਆਏਫ੍ਰੈਂਡ' ਬਹੁਤ ਹੀ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਜੇ ਸਟਾਰ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਿਹਾ ਹੈ। ਉਸ ਦਾ ਜਨਮ 1 ਅਗਸਤ 1990 'ਚ ਹੋਇਆ। ਦੱਸ ਦੇਈਏ ਕਿ ਜੇ ਸਟਾਰ ਦਾ 'ਮੈਂ ਤੇਰਾ ਬੁਆਏਫ੍ਰੈਂਡ' ਗੀਤ ਬਾਲੀਵੁੱਡ ਫਿਲਮ 'ਰਾਬਤਾ' 'ਚ ਵੀ ਲਿਆ ਗਿਆ ਸੀ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ ਸਟਾਰ ਦਾ ਅਸਲੀ ਨਾਮ ਜਸਦੀਪ ਸਿੰਘ ਹੈ। ਗਾਇਕ ਜੇ ਸਟਾਰ ਨੇ 'ਰਾਬਤਾ' ਫਿਲਮ 'ਤੇ ਗੀਤ ਚੋਰੀ ਕਰਨ ਦਾ ਦੋਸ਼ ਲਾਇਆ ਸੀ ਹਾਲਾਂਕਿ ਬਾਅਦ 'ਚ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਜੇ ਸਟਾਰ ਅਜਿਹਾ ਪੰਜਾਬੀ ਗਾਇਕ ਹੈ, ਜਿਸ ਨੇ ਥੋੜ੍ਹੇ ਸਮੇਂ 'ਚ ਖਾਸ ਪਛਾਣ ਕਾਇਮ ਕੀਤੀ।

ਹੁਣ ਤੱਕ ਉਸ ਨੇ 'ਨਾ ਨਾ ਨਾ ਨਾ', 'ਡਰੀਮ ਗਰਲ', 'ਗੱਬਰੂ', 'ਹੁਲਾਰਾ' ਵਰਗੇ ਗੀਤ ਦਰਸ਼ਕਾਂ ਦੀ ਝੋਲੀ ਪਾਏ।

ਦੱਸ ਦੇਈਏ ਕਿ ਜੇ ਸਟਾਰ ਦੇ ਗੀਤਾਂ ਨੂੰ ਨਵੀਂ ਪੀੜ੍ਹੀ ਵਲੋਂ ਕਾਫੀ ਪਸੰਦ ਕੀਤੇ ਜਾਂਦੇ ਹਨ। ਉਸ ਦੇ ਗੀਤ ਅਕਸਰ ਹੀ ਵਿਆਹ-ਪਾਰਟੀਆਂ ਦੀ ਰੋਣਕ ਬਣਦੇ ਹਨ।

 


Edited By

Sunita

Sunita is news editor at Jagbani

Read More