ਗੁਜ਼ਾਰੇ ਲਈ ਘਰ ਦੀਆਂ ਕੀਮਤੀ ਚੀਜਾਂ ਵੇਚਣ ਨੂੰ ਮਜ਼ਬੂਰ ਹੋਇਆ ਇਹ ਸੰਗੀਤਕਾਰ

9/17/2019 8:38:14 AM

ਮੁੰਬਈ (ਬਿਊਰੋ) - ਬਾਲੀਵੁੱਡ ਫਿਲਮ ਇੰਡਸਟਰੀ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਅਦਾਕਾਰ ਹਨ, ਜਿਹੜੇ ਗੁੰਮਨਾਮੀ ਤੇ ਗਰੀਬੀ 'ਚ ਜ਼ਿੰਦਗੀ ਗੁਜ਼ਾਰ ਰਹੇ ਹਨ। ਇਸ ਤਰ੍ਹਾਂ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਸੰਗੀਤ ਨਿਰਦੇਸ਼ਕ ਵਨਰਾਜ ਭਾਟੀਆ ਦੇ ਸਬੰਧ 'ਚ। ਜੀ ਹਾਂ, ਵਨਰਾਜ ਭਾਟੀਆ ਨੂੰ 31 ਸਾਲ ਪਹਿਲਾਂ ਸਰਵਸ੍ਰੇਸ਼ਠ ਸੰਗੀਤ ਨਿਰਦੇਸ਼ਕ ਦਾ ਐਵਾਰਡ ਨਾਲ ਨਵਾਜਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਲ 2012 'ਚ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ ਪਰ ਅੱਜ ਇਹ ਸੰਗੀਤਕਾਰ ਬਦਹਾਲੀ 'ਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਲਗਾਤਾਰ ਬੀਮਾਰ ਰਹਿਣ ਨਾਲ ਭਾਟੀਆ ਦਾ ਬਾਹਰੀ ਦੁਨੀਆ ਨਾਲੋਂ ਨਾਤਾ ਟੁੱਟ ਚੁੱਕਿਆ ਹੈ ਤੇ ਉਨ੍ਹਾਂ ਨੂੰ ਇਨੀਂ ਦਿਨੀਂ ਮਦਦ ਦੀ ਬਹੁਤ ਲੋੜ ਹੈ।


ਦੱਸ ਦਈਏ ਕਿ 92 ਸਾਲ ਦੇ ਭਾਟੀਆ ਨੇ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਬੈਂਕ ਖਾਤੇ 'ਚ ਇਕ ਵੀ ਪੈਸਾ ਬਾਕੀ ਨਹੀਂ ਹੈ ਅਤੇ ਉਹ ਕਈ ਕਿਸਮ ਦੀਆਂ ਬੀਮਾਰੀਆਂ ਦੇ ਸ਼ਿਕਾਰ ਹਨ। ਵਨਰਾਜ ਭਾਟੀਆ ਮੁਤਾਬਿਕ ਉਨ੍ਹਾਂ ਦਾ ਆਖਰੀ ਸਹਾਰਾ ਇਕ ਨੌਕਰ ਹੀ ਹੈ, ਜਿਹੜਾ ਕਿ ਉਨ੍ਹਾਂ ਦਾ ਖਿਆਲ ਰੱਖਦਾ ਹੈ। ਘਰ ਦੇ ਗੁਜ਼ਾਰੇ ਲਈ ਹਰ ਦਿਨ ਕੋਈ ਨਾ ਕੋਈ ਕੀਮਤੀ ਚੀਜ਼ ਵੇਚਣੀ ਪੈਂਦੀ ਹੈ। ਪੈਸੇ ਦੀ ਕਮੀ ਕਰਕੇ ਉਨ੍ਹਾਂ ਦਾ ਇਲਾਜ਼ ਵੀ ਨਹੀਂ ਹੋ ਰਿਹਾ। ਭਾਟੀਆ ਨੇ ਸ਼ਾਮ ਬੇਨੇਗਲ ਦੀਆਂ ਕਈ ਫਿਲਮਾਂ ਜਿਵੇਂ 'ਅੰਕੂਰ', 'ਭੂਮਿਕਾ' ਅਤੇ ਕਈ ਟੀ. ਵੀ. ਸੀਰੀਅਲ ਜਿਵੇਂ 'ਭਾਰਤ ਏਕ ਖੋਜ' ਨੂੰ ਸੰਗੀਤ ਦਿੱਤਾ ਸੀ।


ਦੱਸਣਯੋਗ ਹੈ ਕਿ ਭਾਟੀਆ ਦੇ ਕੁਝ ਦੋਸਤ ਤੇ ਕੁਝ ਹੋਰ ਲੋਕ ਪੈਸੇ ਇੱਕਠੇ ਕਰਕੇ ਉਨ੍ਹਾਂ ਨੂੰ ਦਿੰਦੇ ਹਨ ਤਾਂ ਜੋ ਉਨ੍ਹਾਂ ਦਾ ਗੁਜ਼ਾਰਾ ਚੱਲ ਸਕੇ। ਭਾਟੀਆ ਨੇ ਸ਼ੇਅਰ ਮਾਰਕਿੱਟ 'ਚ ਪੈਸੇ ਇਨਵੈਸਟ ਕੀਤੇ ਸਨ ਪਰ ਬਜ਼ਾਰ 'ਚ ਆਏ ਉਤਾਰ ਚੜਾਅ ਕਰਕੇ ਇਹ ਸਭ ਖਤਮ ਹੋ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News