ਭਾਰਤ ਤੋਂ ਪਹਿਲਾਂ ਵਿਦੇਸ਼ ''ਚ ਰਿਲੀਜ਼ ਹੋਵੇਗੀ ''ਜਬ ਹੈਰੀ ਮੈੱਟ ਸੇਜਲ''

Monday, July 17, 2017 6:06 PM
ਭਾਰਤ ਤੋਂ ਪਹਿਲਾਂ ਵਿਦੇਸ਼ ''ਚ ਰਿਲੀਜ਼ ਹੋਵੇਗੀ ''ਜਬ ਹੈਰੀ ਮੈੱਟ ਸੇਜਲ''

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੈੱਟ ਸੇਜਲ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਸ਼ਾਹਰੁਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਲਿਖਿਆ UAE-GCC 'ਚ 3 ਅਗਸਤ ਨੂੰ ਜਬ ਹੈਰੀ ਮੈੱਟ ਸੇਜਲ ਨੂੰ ਇੰਜਵਾਏ ਕਰੋ। ਸ਼ਾਹਰੁਖ ਨੇ ਇਸ ਫਿਲਮ ਦਾ ਇਕ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਹੈ। 


ਨਿਰਦੇਸ਼ਕ ਇਮਤਿਆਜ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜਬ ਹੈਰੀ ਮੈੱਟ ਸੇਜਲ' 'ਚ ਸ਼ਾਹਰੁਖ ਨਾਲ ਲੀਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ। ਸ਼ਾਹਰੁਖ ਇਨ੍ਹੀਂ ਦਿਨੀਂ ਇਸ ਫਿਲਮ ਦੀ ਪ੍ਰਮੋਸ਼ਨ 'ਚ ਵਿਅਸਥ ਹਨ। ਤੁਹਾਨੂੰ ਇਹ ਦੱਸ ਦੇਈਏ ਕਿ 'ਜਬ ਹੈਰੀ ਮੈੱਟ ਸੇਜਲ' ਦੇ ਚੋਥੇ ਗੀਤ 'ਬਟਰਫਲਾਈ' ਦੇ ਲਾਂਚ ਮੌਕੇ ਲੁਧਿਆਣਾ ਪਹੁੰਚੇ ਹੋਏ ਸੀ। ਭਾਰਤੀ ਸਿਨੇਮਾਘਰਾਂ 'ਚ ਇਹ ਫਿਲਮ 4 ਅਗਸਤ ਨੂੰ ਰਿਲੀਜ਼ ਹੋਵੇਗੀ।