ਪ੍ਰਿਯੰਕਾ-ਨਿਕ ਜੋਨਸ ਨੂੰ ਪਰਿਣੀਤੀ ਨੇ ਦੱਸਿਆ ''ਜਬਰੀਆ ਜੋੜੀ''

Friday, October 12, 2018 2:49 PM
ਪ੍ਰਿਯੰਕਾ-ਨਿਕ ਜੋਨਸ ਨੂੰ ਪਰਿਣੀਤੀ ਨੇ ਦੱਸਿਆ ''ਜਬਰੀਆ ਜੋੜੀ''

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਜਬਰੀਆ ਜੋੜੀ' 'ਚ ਸਿਧਾਰਥ ਮਲਹੋਤਰਾ ਨਾਲ ਸਕ੍ਰੀਨ ਸਾਂਝੀ ਕਰਦੀ ਹੋਈ ਦਿਖਾਈ ਦੇਵੇਗੀ। ਪਰਿਣੀਤੀ ਚੋਪੜਾ ਨਿੱਜੀ ਜ਼ਿੰਦਗੀ 'ਚ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹੈ। ਖਾਸ ਤੌਰ 'ਤੇ ਭੈਣ ਪ੍ਰਿਯੰਕਾ ਚੋਪੜਾ ਨਾਲ ਉਨ੍ਹਾਂ ਦਾ ਖਾਸ ਲਗਾਅ ਹੈ ਤੇ ਇਹ ਹੀ ਵਜ੍ਹਾ ਹੈ ਕਿ ਅਕਸਰ ਦੋਹਾਂ ਭੈਣਾਂ ਨੂੰ ਛੁੱਟੀਆਂ ਮਨਾਉਂਦੇ ਹੋਏ ਦੇਖਿਆ ਜਾਂਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਨੇ ਨਿਕ ਨੂੰ ਡੇਟ ਕਰਨ ਦੀ ਗੱਲ ਸਭ ਤੋਂ ਪਹਿਲਾਂ ਪਰਿਣੀਤੀ ਨੂੰ ਹੀ ਦੱਸੀ ਸੀ। ਦੱਸ ਦੇਈਏ ਕਿ ਪਰਿਣੀਤੀ ਲਈ ਪ੍ਰਿਯੰਕਾ ਤੇ ਨਿਕ ਇਕ 'ਜਬਰੀਆ ਜੋੜੀ' ਹੈ, ਜੋ ਬੇਹੱਦ ਹੀ ਸ਼ਾਨਦਾਰ ਅਤੇ ਜ਼ਬਰਦਸਤ ਹੈ। ਪਰਿਣੀਤੀ ਮੁਤਾਬਕ ਇਹ ਇਕ ਪ੍ਰਫੈਕਟ ਜੋੜੀ ਹੈ। ਦੱਸ ਦੇਈਏ ਕਿ 'ਜਬਰੀਆ ਜੋੜੀ' 'ਚ ਇਕ ਦਿਲਚਸਪ ਕਹਾਣੀ ਪੇਸ਼ ਕੀਤੀ ਜਾਵੇਗੀ, ਜਿਸ 'ਚ ਪਰਿਣੀਤੀ ਚੋਪੜਾ ਅਤੇ ਸਿਧਾਰਥ ਮਲਹੋਤਰਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਬਾਲਾਜੀ ਮੋਸ਼ਨ ਪਿਕਚਰਸ ਅਤੇ ਸ਼ੈਲੇਸ਼ ਸਿੰਘ ਦੀ ਕਰਮਾ ਮੀਡੀਆ ਨੈੱਟ ਦੇ ਬੈਨਰ ਹੇਠ ਬਣੀ ਇਹ ਫਿਲਮ ਏਕਤਾ ਕਪੂਰ ਵਲੋਂ ਨਿਰਮਿਤ ਹੈ। ਪ੍ਰਸ਼ਾਂਤ ਸਿੰਘ ਵਲੋਂ ਨਿਰਦੇਸ਼ਤ 'ਜਬਰੀਆ ਜੋੜੀ' ਅਗਲੇ ਸਾਲ ਰਿਲੀਜ਼ ਹੋਵੇਗੀ। 


Edited By

Chanda Verma

Chanda Verma is news editor at Jagbani

Read More