''ਜਬਰੀਆ ਜੋੜੀ'' 17 ਮਈ 2019 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ''ਚ ਹੋਵੇਗੀ ਰਿਲੀਜ਼!

12/7/2018 5:04:55 PM

ਮੁੰਬਈ(ਬਿਊਰੋ)— 'ਜਬਰੀਆ ਜੋੜੀ' ਦੀ ਸਟਾਰ ਕਾਸਟ ਅਤੇ ਨਿਰਮਾਤਾਵਾਂ ਨੇ ਅਨੋਖੇ ਅੰਦਾਜ਼ 'ਚ ਫ਼ਿਲਮ ਦੀ ਰਿਲੀਜ਼ ਡੇਟ ਦੀ ਘੋਸ਼ਣਾ ਕੀਤੀ ਹੈ। ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਦੀ 'ਜਬਰੀਆ ਜੋੜੀ' 17 ਮਈ 2019 ਨੂੰ ਦੇਸ਼ਭਰ 'ਚ ਰਿਲੀਜ਼ ਹੋਵੇਗੀ। ਬਾਲਾਜੀ ਟੈਲੀਫਿਲਮ ਦੁਆਰਾ ਪੇਸ਼ 'ਜਬਰੀਆ ਜੋੜੀ' 'ਚ ਬਿਹਾਰ 'ਚ ਹੋਣ ਵਾਲੇ ਜ਼ਬਰਦਸਤੀ ਵਿਆਹ 'ਤੇ ਇਕ ਦਿਲਚਸਪ ਕਹਾਣੀ ਪੇਸ਼ ਕੀਤੀ ਜਾਵੇਗੀ।
ਨਿਰਮਾਤਾ ਏਕਤਾ ਕਪੂਰ ਨੇ ਇਕ ਮੱਜ਼ੇਦਾਰ ਸਟਾਪ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ, ਜਿਸ 'ਚ ਸਿਧਾਰਥ ਅਤੇ ਪਰਿਣੀਤੀ ਮਹਾਂ ਸ਼ਿਵਰਾਤਰੀ ਦੇ ਸੈੱਟ 'ਤੇ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਏਕਤਾ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,"Jabariya RELEASE DATE #JabariyaJodion17thMay#JabariyaJodi @sidmalhotra@parineetichopra 2ruchikaakapoor @shaaileshrsingh @instaprashant @anugaur10 @karmamedianet @balajimotionpictures"

 

ਬਾਲਾਜੀ ਮੋਸ਼ਨ ਪਿਕਚਰਸ ਅਤੇ ਸੈਲੇਸ਼ ਸਿੰਘ ਦੀ ਕਰਮਾ ਮੀਡੀਆ ਨੇਟ ਦੇ ਬੈਨਰ ਹੇਠ ਇਹ ਫਿਲਮ ਏਕਤਾ ਕਪੂਰ ਵਲੋਂ ਨਿਰਮਿਤ ਹੈ। ਪ੍ਰਸ਼ਾਂਤ ਸਿੰਘ ਦੁਆਰਾ ਨਿਰਦੇਸ਼ਤ 'ਜਬਰੀਆ ਜੋੜੀ' 17 ਮਈ 2019 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News