ਬਾਲੀਵੁੱਡ ਦੇ 'ਹੀਰੋ' ਜੈਕੀ ਸ਼ਰਾਫ ਨੂੰ ਸੁਭਾਸ਼ ਘਈ ਨੇ ਦਿੱਤਾ ਸੀ ਇਹ ਨਾਂ

2/1/2018 7:15:56 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਜੈਕੀ ਸ਼ਰਾਫ ਦਾ ਅਸਲ ਨਾਂ ਜੈਯ ਕਿਸ਼ਨ ਕਾਕੂਭਾਈ ਸ਼ਰਾਫ ਹੈ। ਉਨ੍ਹਾਂ ਦੇ ਲੰਬੇ ਨਾਂ ਦੀ ਵਜ੍ਹਾ ਕਰਕੇ ਫਿਲਮ ਨਿਰਦੇਸ਼ਕ ਸੁਭਾਸ਼ ਘਈ ਨੇ ਉਨ੍ਹਾਂ ਨੂੰ 'ਜੈਕੀ' ਨਾਂ ਦਿੱਤਾ ਸੀ। ਭਾਰਤ ਦੀਆਂ 9 ਭਾਸ਼ਾਵਾਂ 'ਚ ਬਣੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਜੈਕੀ ਸ਼ਰਾਫ ਅੱਜ ਆਪਣਾ 62ਵਾਂ ਜਨਮਦਿਨ ਮਨਾ ਰਹੇ ਹਨ। ਫਿਲਮੀ ਕਰੀਅਰ ਦੌਰਾਨ ਉਹ ਕਰੀਬ 206 ਫਿਲਮਾਂ 'ਚ ਕੰਮ ਕਰ ਚੁੱਕੇ ਹਨ।

PunjabKesari
ਜੈਕੀ ਦਾ ਜਨਮ 1 ਫਰਵਰੀ, 1957 ਨੂੰ ਮਹਾਰਾਸ਼ਟਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਕਾਕੂਭਾਈ ਹੀਰਾਭਾਈ ਸ਼ਰਾਫ ਅਤੇ ਮਾਤਾ ਦਾ ਨਾਂ ਰੀਤਾ ਸ਼ਰਾਫ ਹੈ। 5 ਜੂਨ, 1987 ਨੂੰ ਜੈਕੀ ਨੇ ਆਪਣੀ ਪ੍ਰੇਮਿਕਾ ਆਇਸ਼ਾ ਦੱਤ ਨਾਲ ਵਿਆਹ ਕਰ ਲਿਆ, ਜੋ ਬਾਅਦ 'ਚ ਫਿਲਮ ਨਿਰਮਾਤਾ ਬਣ ਗਈ। ਆਇਸ਼ਾ ਤੇ ਜੈਕੀ ਦੇ 2 ਬੱਚੇ ਹਨ ਬੇਟਾ ਟਾਈਗਰ ਸ਼ਰਾਫ ਤੇ ਬੇਟੀ ਕ੍ਰਿਸ਼ਣਾ ਸ਼ਰਾਫ। ਜੈਕੀ ਤੇ ਆਇਸ਼ਾ 'ਜੈਕੀ ਸ਼ਰਾਫ ਐਂਟਰਟੇਨਮੈਂਟ ਲਿਮਟਿਡ' ਨਾਲ ਦੀ ਇਕ ਕੰਪਨੀ ਵੀ ਚਲਾਉਂਦੇ ਹਨ।

PunjabKesari
ਜੈਕੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1982 'ਚ ਫਿਲਮ 'ਸਵਾਮੀ ਦਾਦਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਸੁਭਾਸ਼ ਘਈ ਨੇ ਜੈਕੀ ਨੂੰ ਆਪਣੀ ਫਿਲਮ 'ਹੀਰੋ' 'ਚ ਲੀਡ ਅਭਿਨੇਤਾ ਦੇ ਤੌਰ ਤੇ ਕਾਸਟ ਕੀਤਾ। ਜੈਕੀ 'ਸਟਾਰ ਵਨ' 'ਤੇ ਪ੍ਰਸਾਰਿਤ ਸ਼ੋਅ 'ਇੰਡੀਆ ਮੈਜ਼ਿਕ ਸਟਾਰ' ਦੇ ਜੱਜ ਵੀ ਰਹਿ ਚੁੱਕੇ ਹਨ। ਜੈਕੀ 'ਸਵਾਮੀ ਦਾਦਾ', ਕਿੰਗ ਅੰਕਲ', ਤ੍ਰਿਮੂਰਤੀ', 'ਬੰਧਨ', 'ਕਰਮਾ', 'ਤੇਰੀ ਮਿਹਰਬਾਨੀਆਂ', 'ਸੌਦਾਗਰ', 'ਧੂਮ 3' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News