Pics : ਜੈਕਲੀਨ ਨੇ ਬੈਕਲੈੱਸ ਟੋਪ ''ਚ ਸ਼ੇਅਰ ਕੀਤੀ ਤਸਵੀਰ, ਸੋਸ਼ਲ ਮੀਡੀਆ ਹੋਇਆ ਦੀਵਾਨਾ

8/18/2017 1:45:54 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਏ ਜੈਂਟਲਮੈਨ' ਦੀ ਪ੍ਰਮੋਸ਼ਨ 'ਚ ਵਿਅਸਥ ਹੈ। ਫਿਲਮ ਦੇ ਗੀਤ ਅਤੇ ਸਿਧਾਰਥ ਮਲਹੋਤਰਾ ਨਾਲ ਕਿਸਿੰਗ ਸੀਨਜ਼ ਨੂੰ ਲੈ ਕੇ ਜੈਕਲੀਨ ਚਰਚਾ 'ਚ ਬਣੀ ਹੋਈ ਹੈ। ਇਸ ਤੋਂ ਇਲਾਵਾ ਬੋਲਡ ਅਤੇ ਸੈਕਸੀ ਜੈਕਲੀਨ ਆਪਣੀ ਹੌਟ ਅਦਾਵਾਂ ਕਰਕੇ ਸੋਸ਼ਲ ਮੀਡੀਆ 'ਤੇ ਟ੍ਰੇਡ ਕਰ ਰਹੀ ਹੈ।

PunjabKesari
ਦਰਸਅਲ ਹਾਲ ਹੀ 'ਚ ਜੈਕਲੀਨ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਰੈਡ ਬੈਕਲੈੱਸ ਟੋਪ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਜੈਕਲੀਨ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ। ਤੁਹਾਨੂੰ ਇਹ ਦੱਸ ਦੇਈਏ ਕਿ ਜੈਕਲੀਨ ਨੇ ਕੁਝ ਦਿਨ ਪੋਲ ਡਾਂਸ ਦਾ ਵੀਡੀਓ ਸ਼ੇਅਰ ਕੀਤਾ ਸੀ। ਜੈਕਲੀਨ ਨੇ ਆਪਣੀ ਆਰਟ ਟ੍ਰੇਨਿੰਗ ਦੀ ਤਸਵੀਰ ਅਤੇ ਵੀਡੀਓ ਵੀ ਸ਼ੇਅਰ ਕੀਤੀ ਸੀ ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਟ੍ਰੇਡ ਹੋਈ ਸੀ।

PunjabKesari

ਜੈਕਲੀਨ ਫਿਲਮ 'ਏ ਜੈਂਟਲਮੈਨ' 'ਚ ਸਿਧਾਰਥ ਮਲਹੋਤਰਾ ਨਾਲ ਰੋਮਾਂਸ ਕਰਦੀ ਦਿਖਾਈ ਦੇਵੇਗੀ। ਫਿਲਮ 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਇਸ ਫਿਲਮ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਸਿਧਾਰਥ ਅਤੇ ਜੈਕਲੀਨ ਦੇ ਕਿਸਿੰਗ ਸੀਨਜ਼ ਵਾਲਾ ਕਿੱਸਾ ਕਾਫੀ ਚਰਚਾ 'ਚ ਹੈ। ਇਹ ਸੀਨ ਹੁਣ ਤਕ ਦਾ ਸਭ ਤੋਂ ਵੱਡਾ ਕਿਸਿੰਗ ਸੀਨ ਹੈ। ਇਸ ਸੀਨ ਨੂੰ ਪਹਿਲਾਜ ਨਿਹਲਾਨੀ ਨੇ ਛੋਟਾ ਕਰਨ ਦਾ ਫਰਮਾਨ ਸੁਣਾਇਆ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News