ਮਖੌਲ-ਮਖੌਲ ''ਚ ਜੈਕਲੀਨ ਨੇ ਇਸ ਅਦਾਕਾਰ ਦੇ ਸਿਰ ''ਤੇ ਮਾਰਿਆ ਬੈਗ, ਬਾਅਦ ''ਚ ਮੰਗੀ ਮੁਆਫੀ

Friday, August 10, 2018 12:25 PM
ਮਖੌਲ-ਮਖੌਲ ''ਚ ਜੈਕਲੀਨ ਨੇ ਇਸ ਅਦਾਕਾਰ ਦੇ ਸਿਰ ''ਤੇ ਮਾਰਿਆ ਬੈਗ, ਬਾਅਦ ''ਚ ਮੰਗੀ ਮੁਆਫੀ

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਵਿਵਹਾਰ ਕਾਫੀ ਫੰਨੀ ਅਤੇ ਚੁਲਬੁਲਾ ਹੈ। ਇਸ ਦਾ ਨਮੂਨਾ ਤੁਸੀਂ ਉਨ੍ਹਾਂ ਦੇ ਸੋਸ਼ਲ ਅਕਾਊਂਟ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਦੇਖ ਸਕਦੇ ਹੋ। ਜੈਕਲੀਨ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਸਮੇਂ-ਸਮੇਂ 'ਤੇ ਕੁਝ ਨਾ ਕੁਝ ਫੰਨੀ ਪੋਸਟ ਕਰਦੀ ਰਹਿੰਦੀ ਹੈ। ਬੁੱਧਵਾਰ ਦੀ ਰਾਤ ਵੀ ਜੈਕਲੀਨ ਨੇ ਇਕ ਪੋਸਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਦਰਅਸਲ ਬੀਤੇ ਦਿਨ 'ਪਿਆਰ ਕਾ ਪੰਚਨਾਮਾ' ਫੇਮ ਐਕਟਰ ਕਾਰਤਿਕ ਆਰੀਅਨ ਨਾਲ ਜੈਕਲੀਨ ਕਿਸੇ ਸ਼ੂਟ ਲਈ ਮੌਜੂਦ ਸੀ, ਜਿੱਥੇ ਮਸ਼ਹੂਰ ਨਿਰਦੇਸ਼ਕ ਸਿਧਾਰਥ ਆਨੰਦ ਵੀ ਨਜ਼ਰ ਆਏ।

 

Jab we met 🤦🏻‍♀️ @kartikaaryan 💗💗 nice to meet you! #sidanand #magicmoments

A post shared by Jacqueline Fernandez (@jacquelinef143) on Aug 8, 2018 at 10:16am PDT

ਜੈਕਲੀਨ ਸ਼ੂਟ ਦੇ ਸਮੇਂ ਮੇਕਅੱਪ ਕਰਵਾ ਰਹੀ ਸੀ ਅਤੇ ਪਿੱਛਿਓਂ ਮਸਤਮੌਲਾ ਅੰਦਾਜ਼ 'ਚ ਕਾਰਤਿਕ ਆਰੀਅਨ ਪਹੁੰਚ ਗਏ। ਇੱਥੇ ਜੈਕਲੀਨ ਉਨ੍ਹਾਂ ਨੂੰ ਦੇਖ ਨਾ ਸਕੀ ਅਤੇ ਆਪਣਾ ਬੈਗ ਉਨ੍ਹਾਂ ਦੇ ਸਿਰ 'ਤੇ ਮਾਰ ਦਿੱਤਾ। ਇਸ ਤੋਂ ਬਾਅਦ ਕਾਰਤਿਕ ਕਾਫੀ ਹੈਰਾਨ ਰਹਿ ਗਏ ਅਤੇ ਹੱਸਣ ਲੱਗ ਪਏ। ਜੈਕਲੀਨ ਨੇ ਇਸ 'ਤੇ ਪਹਿਲਾਂ ਤਾਂ ਮੁਆਫੀ ਮੰਗੀ ਅਤੇ ਫਿਰ ਬਾਅਦ ਜ਼ੋਰ-ਜ਼ੋਰ ਦੀ ਹੱਸਣਾ ਸ਼ੁਰੂ ਕਰ ਦਿੱਤਾ।


Edited By

Chanda Verma

Chanda Verma is news editor at Jagbani

Read More