B'day : ਹਰ ਆਊਟਫਿੱਟ 'ਚ ਗਲੈਮਰ ਤੇ ਖੂਬਸੂਰਤੀ ਦਾ ਤੜਕਾ ਲਗਾਉਂਦੀ ਹੈ ਜੈਕਲੀਨ ਫਰਨਾਂਡੀਜ਼

8/11/2018 12:33:11 PM

ਮੁੰਬਈ (ਬਿਊਰੋ)— ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੂੰ ਫਿਟਨੈੱਸ ਅਤੇ ਹੌਟਨੈੱਸ ਲਈ ਜਾਣਿਆ ਜਾਂਦਾ ਹੈ। ਰੈੱਡ ਕਾਰਪੇਟ ਤੋਂ ਲੈ ਕੇ ਹਰ ਤਰ੍ਹਾਂ ਦੇ ਈਵੈਂਟ 'ਚ ਉਹ ਬੇਹੱਦ ਗਲੈਮਰਸ ਅਤੇ ਖੂਬਸੂਰਤ ਲੱਗਦੀ ਹੈ।

PunjabKesari

ਤੁਸੀਂ ਅਕਸਰ ਉਨ੍ਹਾਂ ਨੂੰ ਵੈਸਟਰਨ ਡਰੈੱਸਿਜ਼ 'ਚ ਦੇਖਿਆ ਹੋਵੇਗਾ ਪਰ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਹ ਵੈਸਟਰਨ ਡਰੈੱਸਿਜ਼ ਤੋਂ ਇਲਾਵਾ ਸਾੜ੍ਹੀ ਅਤੇ ਲਹਿੰਗੇ 'ਚ ਨਜ਼ਰ ਆ ਰਹੀ ਹੈ। PunjabKesari

ਅੱਜ ਉਹ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ ਬਹਿਰੀਨ 'ਚ 11 ਅਗਸਤ 1985 ਨੂੰ ਹੋਇਆ ਸੀ।

PunjabKesari

ਜੈਕਲੀਨ ਫਰਨਾਂਡੀਜ਼ ਸ਼੍ਰੀਲੰਕਨ ਅਦਾਕਾਰਾ ਹੋਣ ਦੇ ਨਾਲ-ਨਾਲ ਸਾਬਕਾ ਮਾਡਲ ਅਤੇ ਮਿਸ ਯੂਨੀਵਰਸ ਸ਼੍ਰੀਲੰਕਾ ਦੀ ਜੇਤੂ ਵੀ ਹੈ।

PunjabKesari

ਫਿਲਮਾਂ ਤੋਂ ਇਲਾਵਾ ਉਹ ਸਟੇਜ ਸ਼ੋਅ 'ਚ ਵੀ ਹਿੱਸਾ ਲੈਂਦੀ ਹੈ। ਇਸ ਦੇ ਨਾਲ ਵੀ ਉਹ ਕਈ ਬ੍ਰਾਂਡਸ ਵੀ ਐਂਡੋਰਸ ਕਰਦੀ ਹੈ।

PunjabKesari

ਇਨ੍ਹਾਂ ਤੋਂ ਇਲਾਵਾ ਉਹ ਸੋਸ਼ਲ ਪਲੈਟਫਾਰਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

PunjabKesari

ਫੈਮਿਲੀ ਬੈਕਗ੍ਰਾਊਂਡ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਸ਼੍ਰੀਲੰਕਨ ਹਨ ਅਤੇ ਮਾਂ ਮਲੇਸ਼ੀਅਨ-ਕੈਨੇਡੀਅਨ ਹਨ।

PunjabKesari

ਜੈਕਲੀਨ ਦੇ 4 ਭਰਾ-ਭੈਣ ਹਨ, ਜਿਨ੍ਹਾਂ 'ਚੋਂ ਉਹ ਸਭ ਤੋਂ ਛੋਟੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਟੀ. ਵੀ. ਸ਼ੋਅ ਹੋਸਟ ਕਰ ਚੁੱਕੀ ਹੈ।

PunjabKesari

ਟੀ. ਵੀ. 'ਤੇ ਰਿਪੋਰਟਿੰਗ ਕਰਦੇ ਸਮੇਂ ਹੀ ਉਨ੍ਹਾਂ ਨੂੰ ਮਾਡਲਿੰਗ ਦੇ ਆਫਰ ਆਉਣ ਲੱਗੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਆਪਣਾ ਕਰੀਅਰ ਬਣਾਇਆ।

PunjabKesari

ਜੈਕਲੀਨ ਨੇ ਆਸਟ੍ਰੇਲੀਆ ਤੋਂ ਮਾਸ ਕੰਮਿਊਨੀਕੇਸ਼ਨ 'ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਹੈ।

PunjabKesari

ਜੈਕਲੀਨ ਨੇ ਫਿਲਮ ਕਰੀਅਰ ਦੀ ਸ਼ੁਰੂਆਤ 'ਅਲਾਦੀਨ' ਫਿਲਮ ਨਾਲ ਕੀਤੀ ਸੀ।

PunjabKesari

ਜੈਕਲੀਨ ਨੇ ਹੁਣ ਤੱਕ 'ਰੇਸ 3', 'ਜੁੜਵਾ 2', 'ਏ ਜੈਂਟਲਮੈਨ', 'ਢਿਸ਼ੂਮ', 'ਦਿ ਫਲਾਈਂਗ ਜੱਟ', 'ਹਾਊਸਫੁੱਲ 3', 'ਰੌਏ', 'ਬ੍ਰਦਰਜ਼', 'ਕਿੱਕ' ਵਰਗੀਆਂ ਫਿਲਮਾਂ ਨਾਲ ਇੰਡਸਟਰੀ 'ਚ ਖਾਸ ਪਛਾਣ ਕਾਇਮ ਕਰ ਚੁੱਕੀ ਹੈ।

PunjabKesari

ਹੁਣ ਉਹ ਜਲਦ 'ਡਰਾਈਵ' ਫਿਲਮ 'ਚ ਨਜ਼ਰ ਆਵੇਗੀ, ਜਿਸ 'ਚ ਸੁਸ਼ਾਂਤ ਸਿੰਘ ਰਾਜਪੂਤ ਵੀ ਲੀਡ ਰੋਲ ਨਿਭਾ ਰਹੇ ਹਨ।

PunjabKesari

ਜੈਕਲੀਨ ਨੇ ਬਹੁਤ ਘੱਟ ਸਮੇਂ 'ਚ ਹੀ ਆਪਣੀ ਖੂਬਸੂਰਤੀ ਅਤੇ ਟੈਲੇਂਟ ਰਾਹੀਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਬਣਾ ਲਈ। ਸਲਮਾਨ ਖਾਨ, ਵਰੁਣ ਧਵਨ ਤੋਂ ਲੈ ਕੇ ਸੋਨਮ ਕਪੂਰ ਤੱਕ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਉਨ੍ਹਾਂ ਦੇ ਖਾਸ ਦੋਸਤ ਬਣ ਚੁੱਕੇ ਹਨ।

PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News