ਜੈਕਲੀਨ ਫਰਨਾਂਡੀਜ਼ OTT Space ''ਚ ਕਦਮ ਰੱਖਣ ਵਾਲੀ ਬਣੀ ਪਹਿਲੀ ਅਭਿਨੇਤਰੀ

Friday, May 17, 2019 4:46 PM

ਮੁੰਬਈ(ਬਿਊਰੋ)— ਬਾਲੀਵੁੱਡ ਦੀਆਂ ਸਭ ਤੋਂ ਜ਼ਿਆਦਾ ਚਰਚਿਤ ਅਭਿਨੇਤਰੀਆਂ 'ਚੋਂ ਇਕ ਜੈਕਲੀਨ ਫਰਨਾਂਡੀਜ਼ ਨੇ ਆਪਣੀ ਅਗਲੀ ਵੈੱਬ ਫਿਲਮ ਨਾਲ ਡਿਜੀਟਲ ਪਲੇਟਫਾਰਮ 'ਚ ਕਦਮ ਰੱਖ ਲਿਆ ਹੈ। ਜੈਕਲੀਨ ਫਰਨਾਂਡੀਜ਼ ਹੁਣ ਓ. ਟੀ. ਟੀ, ਸਪੇਸ 'ਚ ਕਦਮ ਰੱਖਣ ਵਾਲੀ ਪਹਿਲੀ ਮੈਨਸਟ੍ਰੀਮ ਅਦਾਕਾਰਾ ਬਣ ਗਈ ਹੈ ਅਤੇ ਇਸ ਖਬਰ ਨੇ ਹੁਣ ਤੋਂ ਹੀ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ।
PunjabKesari
ਆਨ-ਸਕ੍ਰੀਨ ਹਾਜ਼ਰੀ ਅਤੇ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫਾਲੋਓਰਜ਼ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਜੈਕਲੀਨ ਨੇ ਡਿਜੀਟਲ ਡੈਬਿਊ ਨਾਲ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
PunjabKesari
ਅਦਾਕਾਰਾ ਆਪਣੇ ਪਹਿਲਾਂ ਓ. ਟੀ. ਟੀ. ਪ੍ਰੋਜੈਕਟ 'ਚ ਇਕ ਸੀਰੀਅਲ ਕਿਲਰ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਇਸੇ ਘੋਸ਼ਣਾ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਸੱਤਵੇਂ ਅਸਮਾਨ 'ਤੇ ਹੈ । ਹੁਣ ਤੱਕ ਆਪਣੇ ਖੂਬਸੂਰਤ ਲੁੱਕ ਅਤੇ ਸਟਾਇਲ ਸਟੇਟਮੈਂਟ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਜੈਕਲੀਨ ਫਰਨਾਂਡੀਜ਼ ਹੁਣ ਇਕ ਕਾਤਲ ਦੀ ਭੂਮਿਕਾ ਨੂੰ ਰਜਿਸਟਰਡ ਕਰਨ ਲਈ ਤਿਆਰ ਹੈ।
PunjabKesari
ਜੈਕਲੀਨ ਫਰਨਾਂਡੀਜ਼ 'ਮਿਸੇਜ ਸੀਰੀਅਲ ਕਿਲਰ' ਨਾਲ ਡਿਜੀਟਲ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੀ ਹੈ।


Edited By

Manju

Manju is news editor at Jagbani

Read More