ਸੈਂਸਰ ਬੋਰਡ ਤੋਂ ਡਰੀ ''ਏ ਜੈਂਟਲਮੈਨ'' ਫਿਲਮ ਦੀ ਟੀਮ, ਜੈਕਲੀਨ ਦੇ ਪੋਲ ਡਾਂਸ ''ਤੇ ਖੁਦ ਚਲਾਈ ਕੈਂਚੀ

Saturday, August 12, 2017 6:54 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਤੇ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੀ ਫਿਲਮ 'ਏ ਜੈਂਟਲਮੈਨ' ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਫਿਲਮ ਦੇ ਟਰੇਲਰ ਤੋਂ ਲੈ ਕੇ ਇਸ ਦੇ ਗੀਤਾਂ ਤਕ ਸਭ ਕੁਝ ਲੋਕਾਂ ਨੂੰ ਪਸੰਦ ਆ ਰਿਹਾ ਹੈ। ਇਸ ਫਿਲਮ ਦਾ 'ਚੰਦਰਲੇਖਾ' ਗੀਤ ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਇਸ ਗੀਤ 'ਚ ਜੈਕਲੀਨ ਦਾ ਪੋਲ ਡਾਂਸ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਪਰ ਜਿਨ੍ਹਾਂ ਲੋਕਾਂ ਨੂੰ ਇਸ ਗੀਤ 'ਚ ਜੈਕਲੀਨ ਦਾ ਡਾਂਸ ਇੰਨਾ ਪਸੰਦ ਆ ਰਿਹਾ ਹੈ, ਉਨ੍ਹਾਂ ਲਈ ਇਕ ਬੁਰੀ ਖਬਰ ਹੈ।
PunjabKesari
ਅਸਲ 'ਚ ਫਿਲਮ ਦੇ ਮੇਕਰਜ਼ ਨੇ ਇਹ ਫੈਸਲਾ ਲਿਆ ਹੈ ਕਿ ਉਹ ਇਸ ਗੀਤ ਦੇ ਕੁਝ ਸੀਨਜ਼ ਨੂੰ ਫਿਲਮ ਤੋਂ ਹਟਾ ਦੇਣਗੇ, ਜਿਸ ਕਾਰਨ ਉਨ੍ਹਾਂ ਨੂੰ ਸੈਂਸਰ ਬੋਰਡ ਵਲੋਂ ਕੋਈ ਪ੍ਰੇਸ਼ਾਨੀ ਨਾ ਹੋਵੇ। ਫਿਲਮ ਦੇ ਮੇਕਰਜ਼ ਚਾਹੁੰਦੇ ਹਨ ਕਿ ਇਹ ਫਿਲਮ ਬਿਲਕੁਲ ਸਾਫ-ਸੁਥਰੀ ਰਹੇ ਤਾਂ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰੇ ਇਸ ਫਿਲਮ ਦਾ ਆਨੰਦ ਮਾਣ ਸਕਣ। ਇਸੇ ਕਾਰਨ ਉਹ ਖੁਦ ਹੀ ਫਿਲਮ ਨੂੰ ਸੈਂਸਰ ਕਰ ਦੇਣਾ ਚਾਹੁੰਦੇ ਹਨ।
PunjabKesari
ਫਿਲਮ ਦੇ ਇਕ ਨਜ਼ਦੀਕੀ ਸੂਤਰ ਮੁਤਾਬਕ ਜੈਕਲੀਨ ਫਰਨਾਂਡੀਜ਼ ਨੇ ਆਪਣੇ ਮੂਵਜ਼ ਨੂੰ ਇਕ ਦਮ ਸਹੀ ਕਰਨ ਲਈ ਕਾਫੀ ਮਿਹਨਤ ਕੀਤੀ ਸੀ ਤੇ ਜਦੋਂ ਇਹ ਗੀਤ ਸ਼ੂਟ ਹੋਇਆ, ਉਦੋਂ ਉਸ ਨੇ ਇਕ ਦਮ ਟਰੇਂਡ ਡਾਂਸਰ ਵਾਂਗ ਡਾਂਸ ਕੀਤਾ ਸੀ। ਹਾਲਾਂਕਿ ਉਸ ਦੇ ਡਾਂਸ ਦੇ ਕੁਝ ਹਿੱਸੇ ਹੀ ਹੁਣ ਫਿਲਮ 'ਚ ਰਹਿਣਗੇ। ਬਾਕੀ ਹਿੱਸਾ ਫਿਲਮ ਤੋਂ ਹਟਾ ਦਿੱਤਾ ਜਾਵੇਗਾ ਕਿਉਂਕਿ ਫਿਲਮ ਦੀ ਟੀਮ ਚਾਹੁੰਦੀ ਹੈ ਕਿ 'ਏ ਜੈਂਟਲਮੈਨ' ਕਿਸੇ ਤਰ੍ਹਾਂ ਦੇ ਵਿਵਾਦ 'ਚ ਨਾ ਫਸੇ, ਇਸ ਲਈ ਉਨ੍ਹਾਂ ਨੇ ਅਜਿਹਾ ਫੈਸਲਾ ਲਿਆ ਹੈ।