ਜੈਕਲੀਨ ਨੇ ਮੁੜ ਕੀਤਾ ਹੌਟ ਪੋਲ ਡਾਂਸ, ਇੰਸਟਾਗ੍ਰਾਮ ''ਤੇ ਵੀਡੀਓ ਕੀਤੀ ਸ਼ੇਅਰ

Monday, July 17, 2017 7:51 PM
ਜੈਕਲੀਨ ਨੇ ਮੁੜ ਕੀਤਾ ਹੌਟ ਪੋਲ ਡਾਂਸ, ਇੰਸਟਾਗ੍ਰਾਮ ''ਤੇ ਵੀਡੀਓ ਕੀਤੀ ਸ਼ੇਅਰ

ਮੁੰਬਈ— ਇੰਟਰਨੈੱਟ 'ਤੇ ਇਨ੍ਹੀਂ ਦਿਨੀਂ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਪੂਰੀ ਤਰ੍ਹਾਂ ਨਾਲ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਲ ਡਾਂਸ ਦੀ ਇਕ ਵੀਡੀਓ ਸ਼ੇਅਰ ਕਰਕੇ ਇੰਟਰਨੈੱਟ 'ਤੇ ਫੈਨਜ਼ ਵਿਚਾਲੇ ਖਲਬਲੀ ਮਚਾ ਦਿੱਤੀ ਸੀ। ਵੀਡੀਓ 'ਚ ਜੈਕਲੀਨ ਹੌਟ ਅੰਦਾਜ਼ 'ਚ ਪੋਲ ਡਾਂਸ ਕਰਦੀ ਨਜ਼ਰ ਆਈ।

ਉਸ ਦੇ ਇਸ ਡਾਂਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਹੁਣ ਇਸ ਕਲਾ 'ਚ ਵੀ ਮੁਹਾਰਤ ਹਾਸਲ ਕਰ ਚੁੱਕੀ ਹੈ। ਖਬਰਾਂ ਦੀ ਮੰਨੀਏ ਤਾਂ ਜੈਕਲੀਨ ਆਪਣੀ ਕਿਸੇ ਅਗਾਮੀ ਫਿਲਮ ਲਈ ਪੋਲ ਡਾਂਸ ਸਿੱਖ ਰਹੀ ਹੈ।

ਹੁਣ ਜੈਕਲੀਨ ਨੇ ਮੁੜ ਆਪਣੇ ਅਕਾਊਂਟ ਤੋਂ ਪੋਲ ਡਾਂਸ ਦੀ ਇਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਸ ਦੇ ਚਾਹੁਣ ਵਾਲੇ ਕਾਫੀ ਪਸੰਦ ਕਰ ਰਹੇ ਹਨ। ਦੱਸਣਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਫਿਲਮ 'ਜੁੜਵਾ 2' ਦੀ ਸ਼ੂਟਿੰਗ ਦੌਰਾਨ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਜੈਕਲੀਨ ਤੇ ਵਰੁਣ ਧਵਨ ਇਕ-ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਸਨ।

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਟਵਿਟਰ 'ਤੇ ਲੋਕਾਂ ਨੇ ਉਸ ਨੂੰ ਕਾਫੀ ਟਰੋਲ ਵੀ ਕੀਤਾ ਸੀ।