''ਸਾਂਡ ਕੀ ਆਂਖ'' ਦੇ ਟਰੇਲਰ ਨੂੰ ਦੇਖ ਭਾਵੁਕ ਹੋਏ ਜਗਦੀਪ ਸਿੱਧੂ, ਜਜ਼ਬਾਤਾਂ ਨੂੰ ਕੀਤਾ ਬਿਆਨ

9/24/2019 1:29:57 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਬਾਲੀਵੁੱਡ ਫਿਲਮ 'ਸਾਂਡ ਕੀ ਆਂਖ' ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਜਗਦੀਪ ਸਿੱਧ ਫਿਲਮਕਾਰ ਅਨੁਰਾਗ ਕਸ਼ਅਪ ਦੀ ਇਸ ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਉਨ੍ਹਾਂ ਨੇ 'ਸਾਂਡ ਕੀ ਆਂਖ' ਫਿਲਮ ਲਈ ਡਾਇਲਾਗਸ ਲਿਖੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ''ਆਖਿਰਕਾਰ ਬਾਲੀਵੁੱਡ 'ਚ…ਲੋਕੀਂ ਮੇਰੇ ਸੁਪਨੇ 'ਤੇ ਹੱਸਦੇ ਹੁੰਦੇ ਸਨ ਪਰ ਅੱਜ ਜਦੋਂ ਮੈਂ ਦੇਖਿਆ ਲੋਕੀਂ ਹੱਸ ਰਹੇ ਹਨ ਮੇਰੇ ਸੁਪਨਿਆਂ 'ਤੇ ਪਰ ਇਸ ਵਾਰੀ ਤਾੜੀਆਂ ਦੇ ਨਾਲ। ਅੱਜ ਮੈਂ ਉਪਰ ਆਸਮਾਨ ਨੀਚੇ…ਅੱਜ ਮੈਂ ਆਗੇ ਜ਼ਮਾਨਾ ਹੈ ਪਿੱਛੇ।''

 
 
 
 
 
 
 
 
 
 
 
 
 
 

Finally BOLLYWOOD 💪💪.. people use to laugh on my dream... today also i saw people laughing on my dream bt this time with claps ... 😊😊 Aaj Main Upar Aasman niche ,,, Aaj Main Aage Jamana hai pichhe .... #onedream #believe #bollywood #topoftheworld

A post shared by Jagdeep Sidhu (@jagdeepsidhu3) on Sep 23, 2019 at 10:14am PDT


ਦੱਸ ਦਈਏ ਕਿ ਫਿਲਮ 'ਸਾਂਡ ਕੀ ਆਂਖ' ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਤਾਪਸੀ ਪੰਨੂ ਤੇ ਭੂਮੀ ਪੇਂਡਨੇਕਰ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਦੋਵੇਂ ਖੂਬਸੂਰਤ ਅਦਾਕਾਰਾਂ ਦਾਦੀਆਂ ਦੇ ਕਿਰਦਾਰ ਨਿਭਾ ਰਹੀਆਂ ਹਨ। ਸਰੋਤਿਆਂ ਨੂੰ ਟਰੇਲਰ ਇੰਨਾ ਪਸੰਦ ਆ ਰਿਹਾ ਹੈ, ਜਿਸ ਦੇ ਚੱਲਦੇ ਟਰੇਲਰ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਹ ਫਿਲਮ ਦੀਵਾਲੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News