ਬੋਰਡਿੰਗ ਸਕੂਲ ''ਚੋਂ ਜਗਦੀਪ ਸਿੱਧੂ ਨੇ ਪਹਿਲੀ ਵਾਰ ਪਿਤਾ ਨੂੰ ਲਿਖੀ ਸੀ ਇਹ ਚਿੱਠੀ

Monday, September 9, 2019 10:20 AM

ਜਲੰਧਰ (ਬਿਊਰੋ) — ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ 'ਕਿਸਮਤ', 'ਛੜਾ', 'ਸੁਪਰ ਸਿੰਘ', 'ਹਰਜੀਤਾ' ਤੇ 'ਨਿੱਕ ਜੈਲਦਾਰ 2' ਵਰਗੀਆਂ ਅਨੇਕਾਂ ਹੀ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ 'ਚ ਪਾ ਚੁੱਕੇ ਹਨ। ਹਾਲ ਹੀ 'ਚ ਜਗਦੀਪ ਸਿੱਧੂ ਨੇ ਆਪਣੇ ਖੁਸ਼ਨੁਮਾ ਪਲਾਂ ਤੇ ਪੁਰਾਣੀ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤਾ ਹੈ, ਜੋ ਉਨ੍ਹਾਂ ਦੇ ਬਚਪਨ ਨਾਲ ਜੁੜੀ ਹੋਈ ਹੈ। ਜੀ ਹਾਂ ਇਹ ਚਿੱਠੀ ਉਸ ਸਮੇਂ ਦੀ ਹੈ, ਜਦੋਂ ਉਹ ਬੋਰਡਿੰਗ ਸਕੂਲ 'ਚ 6ਵੀਂ ਜਮਾਤ 'ਚ ਪੜਦੇ ਸਨ। ਉਨ੍ਹਾਂ ਨੇ ਪਹਿਲੀ ਵਾਰ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੀ ਸੀ। ਇਹ ਚਿੱਠੀ ਉਨ੍ਹਾਂ ਨੇ ਅੰਗਰੇਜ਼ੀ 'ਚ ਲਿਖੀ ਹੋਈ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਪੜਦਾਦੀ ਦੀ ਤਸਵੀਰ ਨੂੰ ਸਰੋਤਿਆਂ ਨਾਲ ਕਰਦੇ ਹੋਏ ਦੱਸਿਆ ਸੀ ਕਿ 'ਨਿੱਕਾ ਜ਼ੈਲਦਾਰ' ਦੀ ਦਾਦੀ ਦਾ ਕਿਰਦਾਰ ਉਨ੍ਹਾਂ ਦੀ ਪੜਦਾਦੀ ਤੋਂ ਪ੍ਰੇਰਿਤ ਹੈ।

PunjabKesari
ਹਾਲ ਹੀ 'ਚ ਜਗਦੀਪ ਸਿੱਧੂ ਦੀ ਫਿਲਮ 'ਸੁਰਖੀ ਬਿੰਦੀ' ਰਿਲੀਜ਼ ਹੋਈ ਹੈ, ਜਿਸ 'ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ 'ਚ ਹਨ। ਜਗਦੀਪ ਸਿੱਧੂ ਤੇ ਗੁਰਪ੍ਰੀਤ ਪਲਹੇੜੀ ਹੋਰਾਂ ਵੱਲੋਂ ਲਿਖੀ ਫਿਲਮ 'ਨਿੱਕਾ ਜ਼ੈਲਦਾਰ 3' ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari


Edited By

Sunita

Sunita is news editor at Jagbani

Read More